Jalandhar News: ਜਲੰਧਰ ਦੇ ਆਦਮਪੁਰ ਦੇ ਪਿੰਡ ਧੋਗੜੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਨੇ ਫੈਕਟਰੀ 'ਚੋਂ ਕੁਇੰਟਲ ਦੇ ਹਿਸਾਬ ਨਾਲ 'ਗਊ ਮਾਸ' ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵ ਸੈਨਾ ਆਗੂਆਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਫੈਕਟਰੀ 'ਚ ਗਊਆਂ ਨੂੰ ਵੱਢਿਆ ਜਾ ਰਿਹਾ ਹੈ, ਜਦੋਂ ਅਸੀਂ ਪੁਲਿਸ ਟੀਮ ਨਾਲ ਪਹੁੰਚੀ ਦੇਖਿਆ ਤਾਂ 13 ਨੌਜਵਾਨਾਂ ਵੱਲੋਂ ਗਊ ਦਾ ਮਾਸ ਨੂੰ ਟੱਕਰ 'ਚ ਭਰਿਆ ਜਾ ਰਿਹਾ ਸੀ। ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਵਲੋਂ ਮੌਕੇ 'ਤੇ ਪਹੁੰਚ ਫੈਕਟਰੀ 'ਚ ਛਾਪਾ ਮਾਰਿਆ ਗਿਆ।


COMMERCIAL BREAK
SCROLL TO CONTINUE READING

ਇਸ ਦੌਰਾਨ ਪੁਲਿਸ ਟੀਮ ਨੂੰ ਮਾਸ ਨਾਲ ਭਰਿਆ ਇੱਕ ਡੱਬਾ ਵੀ ਬਰਾਮਦ ਹੋਇਆ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਮੌਕੇ ''ਤੇ 13 ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਕੰਟੇਨਰ ਨੂੰ ਕਬਜ਼ੇ ''ਚ ਲੈ ਲਿਆ ਹੈ ।ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਇਸ ਬਾਰੇ ਪਤਾ ਕਿਉ ਨਹੀ ਲੱਗ ਸਕਿਆ? ਪੁਲਿਸ ਵਲੋਂ ਫੈਕਟਰੀ ਦੇ ਮਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗਊ ਮਾਸ ਨੂੰ ਵੱਖ-ਵੱਖ ਥਾਵਾਂ 'ਤੇ ਵੇਚਿਆ ਜਾਂਦਾ ਸੀ।


ਇਹ ਵੀ ਪੜ੍ਹੋ: Punjab News: ਪਤੀ ਨੇ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਤਲਾਕ ਦੇ ਕੇਸ ਕਾਰਨ ਰਹਿ ਰਹੇ ਸੀ ਅਲੱਗ-ਅਲੱਗ

ਕਿਹਾ ਜਾ ਰਿਹਾ ਇਹ ਫੈਕਟਰੀ ਕਾਫੀ ਪੁਰਾਣੀ ਹੈ ਤੇ ਬੰਦ ਪਈ ਹੋਈ ਸੀ। ਪੰਜਾਬ ਭਰ 'ਚੋਂ ਗਊਆਂ ਨੂੰ ਇੱਥੇ ਲਿਆ ਕੇ ਕੱਟਿਆ ਜਾਂਦਾ ਸੀ। ਅਧਿਕਾਰੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ 'ਚੋ ਜ਼ਿਆਦਾਤਰ ਬੰਗਲਾਦੇਸ਼ ਦੇ ਰਹਿਣ ਵਾਲੇ ਹਨ, ਜੋ ਫੈਕਟਰੀ 'ਚ ਗਊਆਂ ਲਿਆਉਂਦੇ ਤੇ ਉਨ੍ਹਾਂ ਨੂੰ ਮਾਰ ਕੇ ਮਾਸ ਵੇਚਦੇ ਸਨ। ਪੁਲਿਸ ਨੇ ਬੀਫ ਦੀ ਪੈਕਿੰਗ ਕਰਦੇ 13 ਲੋਕਾਂ ਨੂੰ ਵੀ ਫੜਿਆ ਹੈ, ਜਿਨ੍ਹਾਂ ਵਿੱਚੋਂ 12 ਰੋਹਿੰਗਿਆ ਮੁਸਲਮਾਨ ਹਨ, ਜਦੋਂ ਕਿ ਇੱਕ ਬਿਹਾਰ ਦਾ ਮੁਸਲਮਾਨ ਹੈ।


ਇਹ ਵੀ ਪੜ੍ਹੋ: Punjab News: ਅੰਮ੍ਰਿਤਸਰ BSF ਨੂੰ ਮਿਲੀ ਵੱਡੀ ਕਾਮਯਾਬੀ, ਖੇਤਾਂ ਵਿੱਚੋਂ ਮਿਲਿਆ ਡਰੋਨ 


ਨੌਜਵਾਨ ਨੇ ਦੱਸਿਆ ਕਿ ਇੱਥੇ ਪਸ਼ੂਆਂ ਨੂੰ ਨਹੀਂ ਕੱਟਿਆ ਜਾਂਦਾ। ਇਹ ਉਹ ਥਾਂ ਹੈ ਜਿੱਥੇ ਕੱਟਿਆ ਹੋਇਆ ਮੀਟ ਆਉਂਦਾ ਹੈ. ਇਹ ਸਿਰਫ਼ ਇੱਕ ਪੈਕਿੰਗ ਯੂਨਿਟ ਹੈ। ਇੱਥੋਂ ਜਨਸਮੂਹ ਪੈਕ ਹੋ ਕੇ ਦਿੱਲੀ ਅਤੇ ਹੋਰ ਰਾਜਾਂ ਨੂੰ ਜਾਂਦਾ ਹੈ।