Punjab News: ਪਤੀ ਨੇ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ; ਤਲਾਕ ਦੇ ਕੇਸ ਕਾਰਨ ਰਹਿ ਰਹੇ ਸੀ ਅਲੱਗ-ਅਲੱਗ
Advertisement
Article Detail0/zeephh/zeephh1813800

Punjab News: ਪਤੀ ਨੇ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ; ਤਲਾਕ ਦੇ ਕੇਸ ਕਾਰਨ ਰਹਿ ਰਹੇ ਸੀ ਅਲੱਗ-ਅਲੱਗ

Punjab Murder News: ਇਸ ਤੋਂ ਬਾਅਦ ਖ਼ੁਦ ਸਲਫਾਸ ਨਿਗਲ ਕੇ ਮਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਬੇਹੱਦ ਜ਼ਖ਼ਮੀ ਹਾਲਤ 'ਚ ਸੁਨਾਮ ਦੇ ਸਿਵਲ ਹਸਪਤਾਲ ਲਿਆਂਦਾ ਗਿਆ

Punjab News: ਪਤੀ ਨੇ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ; ਤਲਾਕ ਦੇ ਕੇਸ ਕਾਰਨ ਰਹਿ ਰਹੇ ਸੀ ਅਲੱਗ-ਅਲੱਗ

Punjab Murder News: ਪੰਜਾਬ ਵਿੱਚ ਕਤਲ ਨਾਲ (Punjab Murder News) ਜੁੜੀਆਂ ਘਟਨਾਵਾਂ ਵੱਧ ਰਹੀਆਂਹਨ। ਅੱਜ ਤਾਜਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ ਜਿੱਥੇ ਪਤੀ ਨੇ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੱਸ ਦਈਏ ਕਿ ਸੁਨਾਮ 'ਚ ਕਈ ਸਾਲਾਂ ਤੋਂ ਚੱਲ ਰਹੇ ਤਲਾਕ ਦੇ ਕੇਸ ਕਾਰਨ ਵੱਖ ਰਹਿ ਰਹੇ ਸਨ ਅਤੇ ਇਸ ਦੌਰਾਨ ਪਤੀ ਨੇ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਖ਼ੁਦ ਸਲਫਾਸ ਨਿਗਲ ਕੇ ਮਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਬੇਹੱਦ ਜ਼ਖ਼ਮੀ ਹਾਲਤ 'ਚ ਸੁਨਾਮ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਸੱਤ ਫੇਰੇ ਦਾ ਬੰਧਨ ਤੋੜਨ ਲਈ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਪਤੀ ਨੇ ਅੱਜ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਭਾਵੇਂ ਕਿ ਮੀਆਂ ਬੀਬੀ ਦੇ ਤਲਾਕ ਕਾਰਨ ਦੋਵੇਂ ਕਈ ਸਾਲਾਂ ਤੋਂ ਵੱਖ ਰਹਿ ਰਹੇ ਸਨ ਪਰ ਅਚਾਨਕ ਅੱਜ ਨਸ਼ੇ ਦੀ ਹਾਲਤ 'ਚ ਉਸ ਨੇ ਆਪਣੀ ਪਤਨੀ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਕੰਮ 'ਤੇ ਜਾ ਰਹੀ ਸੀ।

ਇਹ ਵੀ ਪੜ੍ਹੋ: Punjab News: ਗੁਆਂਢੀਆਂ ਨੇ ਕੀਤਾ 27 ਸਾਲਾ ਕਿਸਾਨ ਦਾ ਕਤਲ; ਚਾਰ ਮੈਂਬਰਾਂ ਦੇ ਖਿਲਾਫ਼ ਮਾਮਲਾ ਦਰਜ

ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਲਈ ਕਥਿਤ ਦੋਸ਼ੀ ਪਤੀ 'ਤੇ ਹੱਥ ਸਾਫ ਕਰ ਦਿੱਤਾ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ ਅਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ। 

ਦੋਵਾਂ ਨੂੰ ਸਿਵਲ ਹਸਪਤਾਲ ਸੁਨਾਮ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Punjab News: ਭਿਖਾਰੀਆਂ ਨੇ ਇੱਕ-ਦੂਜੇ ਦੀ ਕੀਤੀ ਕੁੱਟਮਾਰ; ਲੜਾਈ ਕਰਨ ਲਈ 'ਅਪਾਹਿਜ ਭਿਖਾਰੀ' ਵੀ ਹੋ ਗਏ ਠੀਕ, ਵੇਖੋ ਵੀਡੀਓ

ਗੌਰਤਲਬ ਹੈ ਕਿ ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾ ਵਿਖੇ ਗੁਆਂਢੀਆਂ ਦੀ ਦੀਵਾਰ ਨੂੰ ਲੈ ਕੇ ਦੂਜੇ ਗੁਆਂਢੀਆਂ ਵੱਲੋਂ 27 ਸਾਲਾ ਕਿਸਾਨ ਰਾਮ ਜੀਤ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਗੁਆਂਢੀਆਂ ਦੇ ਚਾਰ ਮੈਂਬਰਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਆਰੋਪੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

(ਰਾਮ ਨਾਰੀਅਨ ਕਾਂਸਲ ਦੀ ਰਿਪੋਰਟ)

Trending news