Jammu Delhi-Katra Expressway: ਜੰਮੂ ਦਿੱਲੀ ਕਟੜਾ ਹਾਈਵੇਅ ਮਾਮਲਾ- ਪੰਜਾਬ ਵਿੱਚ NHAI ਅਧਿਕਾਰੀਆਂ ਨੂੰ ਜਾਨ ਦਾ ਖਤਰਾ!
Jammu Delhi-Katra Expressway: ਜੰਮੂ ਦਿੱਲੀ ਕਟੜਾ ਹਾਈਵੇਅ ਮੁੱਦਾ ਅਤੇ ਇਸ ਦੌਰਾਨ ਇੱਕ ਸ਼ਿਕਾਇਤ ਆਈ ਹੈ ਕਿ ਪੰਜਾਬ ਵਿੱਚ NHAI ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ
Jammu Delhi-Katra Expressway/ ਰੋਹਿਤ ਬਾਂਸਲ: ਪੰਜਾਬ ਦੇ NHAI ਅਧਿਕਾਰੀਆਂ ਉੱਤੇ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਹਾਲ ਹੀ ਵਿੱਚ NHAI ਦੇ ਰਿਜਨਲ ਅਧਿਕਾਰੀਆਂ ਵੱਲੋਂ ਚੀਫ਼ ਸੈਕਟਰੀ ਪੰਜਾਬ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਚੀਫ਼ ਸੈਕਟਰੀ ਪੰਜਾਬ ਨੇ ਡੀਜੀਪੀ ਪੰਜਾਬ ਨੂੰ ਇਸ ਮਾਮਲੇ ਵਿੱਚ FIR ਦਰਜ ਕਰਨ ਅਤੇ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ। ਦਰਅਸਲ NHAI ਦੇ ਅਧਿਕਾਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬ ਵਿੱਚ ਉਹਨਾਂ ਨੂੰ ਆਪਣੀ ਸੁਰੱਖਿਅਤ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਪਹਿਲੀ ਘਟਨਾ ਜੋ ਕਿ ਜਲੰਧਰ ਅਤੇ ਦੂਜੀ ਘਟਨਾ ਲੁਧਿਆਣਾ ਵਿੱਚ ਵਾਪਰੀ ਹੈ।
ਜਲੰਧਰ ਤੇ ਲੁਧਿਆਣਾ ਵਿੱਚ ਵਾਪਰੀਆਂ ਘਟਨਾਵਾਂ
ਜਲੰਧਰ ਵਿੱਚ NHAI ਦੇ ਅਧਿਕਾਰੀਆਂ 'ਤੇ ਜੋ ਹਮਲਾ ਹੋਇਆ ਸੀ ਪਰ ਇਸ ਮਾਮਲੇ ਵਿੱਚ ਹਮਲਾਵਾਰਾਂ ਦੇ ਖਿਲਾਫ਼ ਪੁਲਿਸ ਵੱਲੋਂ ਕਮਜ਼ੋਰ ਧਾਰਾ ਲਗਾਈਆਂ ਗਈਆਂ, ਜਿਸ ਤੋਂ ਬਾਅਦ ਹਮਲਾਵਾਰਾਂ ਨੂੰ ਜ਼ਮਾਨਤ ਮਿਲ ਗਈ। NHAI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇਰਾਦਾ ਕਤਲ ਵਰਗੀ ਧਾਰਾ ਲਗਾਉਣੀ ਚਾਹੀਦੀ ਹੈ ਪਰ ਜੋ ਕਿ ਅਜਿਹਾ ਨਹੀਂ ਹੋਇਆ। ਦੂਜੇ ਪਾਸੇ ਲੁਧਿਆਣਾ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕਿਸਾਨ ਆਗੂ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਵੱਲੋਂ NHAI ਦੇ ਕੈਂਪ ਆਫਿਸ ਨੂੰ ਅੱਗ ਲਾਉਣ ਅਤੇ ਜਿੰਦਾ ਸਾੜਨ ਦੀ ਧਮਕੀ ਦਿੱਤੀ ਗਈ ਹੈ। ਅਜਿਹੇ ਵਿੱਚ NHAI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ਵਿੱਚ NHAI ਦੇ ਪ੍ਰੋਜੈਕਟ ਉੱਤੇ ਪੰਜਾਬ ਵਿੱਚ ਕੰਮ ਕਰਨਾ ਬਹੁਤ ਔਖਾ ਹੈ।
ਚੀਫ਼ ਸੈਕਟਰੀ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਡੀ.ਜੀ.ਪੀ.ਪੰਜਾਬ ਨੂੰ ਹਦਾਇਤਾਂ
ਹੁਣ ਇਸ ਮਾਮਲੇ ਵਿੱਚ ਚੀਫ਼ ਸੈਕਟਰੀ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਡੀ.ਜੀ.ਪੀ.ਪੰਜਾਬ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਇਸ ਮਾਮਲੇ ਦਾ ਜਲਦੀ ਤੋਂ ਜਲਦ ਨਿਪਟਾਰਾ ਕੀਤਾ ਜਾਵੇ।
ਇਹ ਵੀ ਪੜ੍ਹੋ: Zirakpur News: ਜ਼ੀਰਕਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ! ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
PM ਮੋਦੀ ਦੀ 28 ਅਗਸਤ ਨੂੰ ਇਸ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ
ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ 28 ਅਗਸਤ ਨੂੰ ਇਸ ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕਰਨ ਜਾਰ ਰਹੇ ਹਨ। ਇਸ ਦੌਰਾਨ ਕਿਆਸ ਲਗਾਈ ਜਾ ਰਹੀ ਹੈ ਕਿ ਹੁਣ NHAI ਦੇ ਅਧਿਕਾਰੀਆਂ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕਰ ਸਕਦੇ ਹਨ।