Zirakpur Online fraud: ਜ਼ੀਰਕਪੁਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Trending Photos
Zirakpur News/ ਮਨੀਸ਼ ਸ਼ੰਕਰ: ਜ਼ੀਰਕਪੁਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਸ਼ਰਾਰਤੀ ਅਨਸਰਾਂ ਅਤੇ ਆਨਲਾਈਨ ਫਰੋਡ ਕਰਨ ਵਾਲਿਆਂ ਉੱਤੇ ਪੰਜਾਬ ਪੁਲਿਸ ਦੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਤਹਿਤ ਅੱਜ ਜ਼ੀਰਕਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਅਤੇ ਸੀਆਈਏ ਸਟਾਫ ਖਰੜ ਦੀ ਟੀਮ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਨਕਲੀ ਕਾਲ ਸੈਂਟਰ ਉੱਤੇ ਛਾਪਾ ਮਾਰ ਕੇ 16 ਲੜਕੇ ਤੇ 5 ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹੜੇ ਕਿ ਭੋਲੇ ਭਾਲੇ ਵਿਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਨਲਾਈਨ ਫਰੋਡ ਕਰਕੇ ਠੱਗੀ ਦਾ ਸ਼ਿਕਾਰ ਬਣਾ ਕੇ ਉਹਨਾਂ ਤੋਂ ਪੈਸੇ ਲੁੱਟਦੇ ਸੀ। ਜਿਹੜੇ ਕਿ ਆਪਣੇ ਆਪ ਨੂੰ ਨਕਲੀ ਸਰਕਾਰੀ ਅਧਿਕਾਰੀ ਦੱਸ ਕੇ ਸਕਿਫ ਕਾਲ ਦੌਰਾਨ ਉਹਨਾਂ ਨੂੰ ਨਕਲੀ ਆਈਡੀਆ ਦਿਖਾ ਕੇ ਡਰਾਉਂਦੇ ਧਮਕਾਉਂਦੇ ਸੀ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਕ ਯੂ ਆਰ ਐਲ ਲਿੰਕ ਸੈਂਡ ਕਰਕੇ ਬੈਂਕ ਦੀ ਦਿਤੈਲ ਹਾਸਲ ਕਰਨ ਤੋਂ ਬਾਅਦ ਪੈਸੇ ਕੱਢ ਲੈਂਦੇ ਸੀ। ਇਹਨਾਂ ਪਾਸੋਂ 24 ਲੈਪਟਾਪ ,ਭਾਰਤੀ ਕਰੰਸੀ 144000/-, ਵਿਦੇਸ਼ੀ ਕਰੰਸੀ ਦੇ ਨੋਟ 05, ਇੰਡੀਅਨ ਪਾਸਪੋਰਟ 3 ਅਤੇ ਵੱਖ-ਵੱਖ ਬੈਂਕਾਂ ਦੀਆਂ ਕੁੱਲ 03 ਚੈੱਕ ਬੁੱਕਾਂ ਬਰਾਮਦ ਕੀਤੀ ਗਈਆ।
ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਨੰਬਰ 345, ਮਿਤੀ 68 2024 ਨੂੰ ਥਾਣਾ ਜ਼ੀਰਕਪੁਰ ਵਿੱਚ ਦਰਜ ਕਰ ਲਿੱਤਾ ਗਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਤਾ ਜਾਵੇਗਾ ਤਾਂ ਕਿ ਦੋਸ਼ੀਆਂ ਤੋਂ ਅੱਗੇ ਦੀ ਹੋਰ ਪੁੱਛ ਪੜਤਾਲ ਹੋ ਸਕੇ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਬੁੱਢੇ ਨਾਲੇ 'ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ! ਕਿਹਾ ਵਿਧਾਨ ਸਭਾ ਸਪੀਕਰ ਨੂੰ ਭੇਜੀ ਰਿਪੋਰਟ