Amritsar Murder News: ਅੰਮ੍ਰਿਤਸਰ ਕੁਲਬੀਰ ਕਤਲ ਮਾਮਲੇ `ਚ ਵੱਡਾ ਖੁਲਾਸਾ- ਅਮਰੀਕਾ ਤੋਂ ਦਿੱਤੀ ਗਈ ਸੀ ਸੁਪਾਰੀ
Amritsar Murder News: 29 ਅਗਸਤ ਨੂੰ ਦੁੱਧ ਵੇਚਣ ਵਾਲੇ ਸੁਖਬੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Amritsar News/ਭਰਤ ਸ਼ਰਮਾ: ਅੰਮ੍ਰਿਤਸਰ ਦੇ ਪਿੰਡ ਧਾਰੜ ਦੇ ਰਹਿਣ ਵਾਲੇ ਕੁਲਬੀਰ ਸਿੰਘ ਦਾ 29 ਤਰੀਕ ਨੂੰ ਕੁਝ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ ਜਦੋਂ ਉਹ ਦੁੱਧ ਡਲਿਵਰੀ ਕਰਕੇ ਘਰ ਪਰਤ ਰਿਹਾ ਸੀ।ਮ੍ਰਿਤਕ ਕੁਲਬੀਰ ਨੂੰ ਮਾਰਨ ਦਾ ਠੇਕਾ ਅਮਰੀਕਾ ਬੈਠੇ ਜਗਰੂਪ ਨੇ ਦਿੱਤਾ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਮੰਨਣਾ ਹੈ ਕਿ ਕੁਲਬੀਰ ਦੇ ਉਸ ਦੀ ਭੈਣ ਨਾਲ 10 ਸਾਲ ਪਹਿਲਾਂ ਸਬੰਧ ਸਨ ਅਤੇ ਉਸ ਦੀ ਭੈਣ ਨੇ ਖ਼ੁਦਕੁਸ਼ੀ ਕੀਤੀ ਸੀ।
ਉਸ ਮਾਮਲੇ ਵਿੱਚ ਮੁਲਜ਼ਮਾਂ ਨੇ ਮ੍ਰਿਤਕ ਕੁਲਬੀਰ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ ਅਤੇ ਕੁਲਬੀਰ 2 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਬਰੀ ਹੋ ਗਿਆ ਸੀ, ਜਿਸ ਤੋਂ ਬਾਅਦ ਮੁਲਜ਼ਮਾਂ ਦੇ ਮਨ ਵਿੱਚ ਰੰਜਿਸ਼ ਭਰੀ ਹੋਈ ਸੀ ਕਿ ਮੁਲਜ਼ਮ ਜਗਰੂਪ ਅਤੇ ਉਸ ਦਾ ਭਤੀਜਾ ਅਮਰੀਕਾ ਵਿੱਚ ਹਨ ਉੱਥੋਂ ਉਸ ਨੇ ਸੁਪਾਰੀ ਦਿੱਤੀ ਸੀ।
ਇਹ ਵੀ ਪੜ੍ਹੋ: Train incident: ਇੰਦੌਰ-ਜਬਲਪੁਰ ਓਵਰਨਾਈਟ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰੇ, ਯਾਤਰੀ ਸੁਰੱਖਿਅਤ
ਪੁਲਿਸ ਨੇ ਇਸ ਮਾਮਲੇ 'ਚ ਅਮਰੀਕਾ 'ਚ ਬੈਠੇ ਜਗਰੂਪ 'ਤੇ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਗਰੂਪ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪੁਲਿਸ ਦੀ ਕਾਰਵਾਈ ਢਿੱਲੀ ਹੈ ਅਤੇ ਜੇਕਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੁਲਿਸ ਨੇ ਅਮਰੀਕਾ ਦੇ ਏਂਗਲ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਕੀਤੀ ਹੈ।
ਗੌਰਤਲਬ ਹੈ ਕਿ ਕੁਲਬੀਰ ਸਿੰਘ ਦੀ ਪ੍ਰੇਮਿਕਾ ਦੀ 2011 ਵਿੱਚ ਮੌਤ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਲਬੀਰ ਦੇ ਕਤਲ ਦਾ ਦੋਸ਼ ਲਾਇਆ ਸੀ। ਉਹ ਇਸ ਮਾਮਲੇ ਵਿੱਚ ਦੋ ਸਾਲ ਜੇਲ੍ਹ ਵਿੱਚ ਰਿਹਾ ਪਰ ਬਾਅਦ ਵਿੱਚ ਬਰੀ ਹੋ ਗਿਆ। ਪਰਿਵਾਰ ਦਾ ਗੁੱਸਾ ਸੀ ਕਿ ਕੁਲਬੀਰ ਸਿੰਘ ਹੀ ਉਨ੍ਹਾਂ ਦੀ ਧੀ ਦੀ ਮੌਤ ਦਾ ਕਾਰਨ ਹੈ ਅਤੇ ਅਦਾਲਤ ਨੇ ਵੀ ਉਸ ਨੂੰ ਬਰੀ ਕਰ ਦਿੱਤਾ ਹੈ।
ਮੁਲਜ਼ਮ ਦਾ ਰਿਸ਼ਤੇਦਾਰ ਜਗਰੂਪ ਸਿੰਘ ਅਮਰੀਕਾ ਰਹਿੰਦਾ ਹੈ। ਲੜਕੀ ਦੇ ਪਿਤਾ ਕਸ਼ਮੀਰ ਸਿੰਘ ਅਤੇ ਮਾਤਾ ਇਕਬਾਲ ਕੌਰ ਨੇ ਉਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਜਗਰੂਪ ਸਿੰਘ ਨੇ ਵਰਿੰਦਰ ਸਿੰਘ, ਸੁੱਖਾ ਸਿੰਘ ਨੂੰ ਸੁਪਾਰੀ ਦਿੱਤੀ ਅਤੇ ਕੁਲਬੀਰ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।