Ludhiana News: ਲੁਧਿਆਣਾ ਦੇ 67 ਸਾਲ ਦੇ ਜਰਨੈਲ ਸਿੰਘ ਗਰਚਾ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਉਮਰ ਵਿੱਚ ਅਕਸਰ ਹੀ ਬਜ਼ੁਰਗ ਡਾਕਟਰਾਂ ਦੇ ਗੇੜੇ ਕੱਢਦੇ ਹਨ ਉਸ ਉਮਰ ਵਿੱਚ ਜਰਨੈਲ ਸਿੰਘ ਖੇਡ ਮੈਦਾਨ ਦੇ ਵਿੱਚ ਗੇੜੇ ਕੱਢ ਰਹੇ ਹਨ।


COMMERCIAL BREAK
SCROLL TO CONTINUE READING

ਸਿਰਫ ਗੇੜੇ ਹੀ ਨਹੀਂ ਸਗੋਂ ਆਪਣੇ ਵਿਰੋਧੀਆਂ ਨੂੰ ਮਾਤ ਵੀ ਦੇ ਰਹੇ ਹਨ। ਆਸਟ੍ਰੇਲੀਆ ਇੰਟਰਨੈਸ਼ਨਲ ਮਾਸਟਰ ਗੇਮਸ ਵਿੱਚ ਉਹ ਇਹ ਇਕੱਲੇ ਹੀ ਭਾਰਤ ਦੇ ਝੰਡੇ ਗੱਡ ਕੇ ਆਏ ਸਨ। ਹੋਰਾਂ ਲਈ ਮਿਸਾਲ ਬਣੇ ਜਰਨੈਲ ਸਿੰਘ ਨੇ ਤਿੰਨ ਤਗਮੇ ਸੋਨੇ ਤੇ ਤਿੰਨ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ ਸਨ। ਜਿਸ ਉਮਰ ਦੇ ਵਿੱਚ ਅਕਸਰ ਹੀ ਗੋਡੇ ਦੁਖਣ ਲੱਗ ਜਾਂਦੇ ਹਨ ਉਸ ਉਮਰ ਵਿੱਚ ਉਹ ਸਭ ਲਈ ਪ੍ਰੇਰਨਾ ਸ੍ਰੋਤ ਬਣੇ ਹੋਏ ਹਨ।


ਫੌਜ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਨਗਰ ਨਿਗਮ ਵਿੱਚ ਨੌਕਰੀ ਕੀਤੀ ਅਤੇ ਹੁਣ ਸੇਵਾਮੁਕਤ ਹੋਣ ਤੋਂ ਬਾਅਦ ਗਰਾਊਂਡ ਵਿੱਚ ਆਪਣਾ ਜ਼ੋਰ ਵਿਖਾ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦਾ ਪਰਿਵਾਰ ਵੀ ਖੇਡਾਂ ਵਿੱਚ ਹੈ। ਹੁਣ ਉਹ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਹਨ।


ਅਮਰੀਕਾ ਵਿੱਚ ਹੋਣ ਵਾਲੀਆਂ ਖੇਡਾਂ ਸਬੰਧੀ ਉਨ੍ਹਾਂ ਨੇ ਕਿਹਾ ਹੈ ਕਿ ਉਹ ਹਰ ਗੇਮਸ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਆਉਣਗੇ। ਹਾਲ ਹੀ ਵਿੱਚ ਆਸਟ੍ਰੇਲੀਅਨ ਮਾਸਟਰ ਇੰਟਰਨੈਸ਼ਨਲ ਖੇਡਾਂ ਵਿੱਚ ਉਹ ਛੇ ਮੈਡਲ ਲੈ ਕੇ ਆਏ ਹਨ ਜਿਸ ਵਿੱਚ ਤਿੰਨ ਸੋਨੇ ਅਤੇ ਤਿੰਨ ਚਾਂਦੀ ਦੇ ਤਗਮੇ ਹਨ।


ਇਹ ਵੀ ਪੜ੍ਹੋ : India vs New Zealand Semi Final Live Updates, World Cup 2023: ਵਿਰਾਟ ਕੋਹਲੀ ਨੇ 50ਵਾਂ ਸੈਂਕੜਾ ਸਚਿਨ ਦਾ ਤੋੜਿਆ ਰਿਕਾਰਡ; ਭਾਰਤ ਦੇ 42 ਓਵਰਾਂ 'ਚ 303 ਸਕੋਰ


ਜਰਨੈਲ ਸਿੰਘ ਆਪਣੀ ਖੁਰਾਕ ਵਿੱਚ ਦੇਸੀ ਖੁਰਾ ਖਾਂਦੇ ਹਨ। ਇਸ ਤੋਂ ਇਲਾਵਾ ਉਹ ਸਵੇਰੇ ਸ਼ਾਮ ਦੋ-ਦੋ ਘੰਟੇ ਮੈਦਾਨ ਦੇ ਵਿੱਚ ਦੌੜਦੇ ਹਨ। ਇਹੀ ਕਾਰਨ ਹੈ ਕਿ ਉਹ ਅੱਜ ਵੀ 67 ਸਾਲ ਦੀ ਉਮਰ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਹਨ ਤੇ ਵੱਡੇ-ਵੱਡਿਆਂ ਨੂੰ ਮਾਤ ਦਿੰਦੇ ਹਨ। ਉਨ੍ਹਾਂ ਦੇ ਪਿਤਾ ਹਾਕੀ ਦੇ ਨੈਸ਼ਨਲ ਖਿਡਾਰੀ ਰਹੇ ਹਨ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਹੀ ਉਨ੍ਹਾਂ  ਖੇਡਾਂ ਵੱਲ ਆਪਣਾ ਝੁਕਾ ਵਧਾਇਆ ਸੀ।


ਇਹ ਵੀ ਪੜ੍ਹੋ : Moga Firing News: ਦੋ ਗੁੱਟਾਂ ਦੀ ਆਪਸੀ ਲੜਾਈ ਦੌਰਾਨ ਚਲੀਆਂ ਗੋਲੀਆਂ, 1 ਜ਼ਖ਼ਮੀ, ਇੱਕ ਦੀ ਮੌਤ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ