ਚੰਡੀਗੜ੍ਹ- ਕਿਸੇ ਸਮੇਂ ਪੰਜਾਬੀ ਇੰਡਸਟਰੀ ਵਿੱਚ ਨਾਮ ਚਮਕਾਉਣ ਵਾਲੇ ਤੇ ਪੱਗ ਤੋਂ ਵੀ ਮਸ਼ਹੂਰ ਹੋਏ ਸਿੰਗਰ ਇੰਦਰਜੀਤ ਨਿੱਕੂ ਦੀ ਵੀਡਿਉ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਕਿ ਇੰਦਰਜੀਤ ਨਿੱਕੂ ਆਪਣੀ ਪਤਨੀ ਨਾਲ ਕਿਸੇ ਡੇਰੇ ਵਿੱਚ ਬਾਬੇ ਦੇ ਚਰਨਾਂ ਵਿੱਚ ਬੈਠ ਕੇ ਦੁਖੜੇ ਰੋ ਰਹੇ ਹਨ।  ਨਿੱਕੂ ਵੱਲੋਂ ਬਾਬੇ ਨੂੰ ਕਿਹਾ ਜਾ ਰਿਹਾ ਕਿ ਉਸ ਸਿਰ ਕਰਜਾ ਹੈ ਤੇ ਗਾਣਿਆਂ ਦਾ ਕੰਮ ਕਾਰ ਵੀ ਬੰਦ ਹੈ ਤੇ ਇਸ ਦੌਰਾਨ ਇੰਦਰਜੀਤ ਨਿੱਕੂ ਰੌਂਦੇ ਵੀ ਨਜਰ ਆਏ। ਸੋਸ਼ਲ ਮੀਡੀਆ ਵੀਡਿਉ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਨਿੱਕੂ ਦੇ ਡੇਰੇ ਜਾਣ ਦੇ ਵਿਰੋਧ ਵਿੱਚ ਸਵਾਲ ਖੜੇ ਕਰ ਰਹੇ ਹਨ ਤੇ ਬਹੁਤ ਸਾਰੇ ਨਿੱਕੂ ਦੇ ਮਾੜੇ ਸਮੇਂ ਨੂੰ ਦੇਖਦੇ ਹੋਏ ਉਸਦੇ ਹੱਕ ਵਿੱਚ ਨਿੱਤਰਦੇ ਹਨ।


COMMERCIAL BREAK
SCROLL TO CONTINUE READING

ਨਿੱਕੂ ਦੇ ਹੱਕ ‘ਚ ਨਿੱਤਰੇ ਸਿੰਗਰ


ਸਭ ਤੋਂ ਪਹਿਲਾ ਬਾਲੀਵੁਡ ਵਿੱਚ ਨਾਮ ਕਮਾਉਣ ਵਾਲੇ ਪੰਜਾਬੀ ਸਿੰਗਰ ਤੇ ਅਦਾਕਰ ਦਿਲਜੀਤ ਦੋਸਾਂਝ ਨੇ ਨਿੱਕੂ ਦੇ ਹੱਕ ਵਿੱਚ ਇੰਸਟਾਗ੍ਰਾਮ ਅਕਾਊਂਟ ਤੇ ਸਟੋਰੀ ਸਾਂਝੀ ਕਰਦੇ ਹੋਏ ਕਿਹਾ ਕਿ ਅਗਲੀ ਫਿਲਮ ਲਈ ਵੀਰ ਨਿੱਕੂ ਤੋਂ ਗਾਣਾ ਜ਼ਰੂਰ ਲਿਆ ਜਾਵੇਗਾ। ਇਸ ਤੋਂ ਬਾਅਦ ਤਾਂ ਜਿਵੇ ਨਿੱਕੂ ਦੇ ਹੱਕ ਵਿੱਚ ਪੰਜਾਬੀ ਸਿੰਗਰਾਂ ਦੀ ਲਾਇਨ ਹੀ ਲੱਗ ਗਈ। ਇੱਕ ਤੋਂ ਬਾਅਦ ਇੱਕ ਮਸ਼ਹੂਰ ਪੰਜਾਬੀ ਸਿੰਗਰਾਂ ਵੱਲੋਂ ਨਿੱਕੂ ਦੇ ਹੱਕ ਵਿੱਚ ਪੋਸਟ ਪਾ ਕੇ ਸਾਥ ਦੇਣ ਦੀ ਗੱਲ ਆਖੀ ਗਈ।


ਇੰਦਰਜੀਤ ਨਿੱਕੂ ਨੇ ਕੀਤਾ ਧੰਨਾਵਦ


ਨਿਜੀ ਪ੍ਰੇਸ਼ਾਨੀ ਕਾਰਨ ਡੇਰੇ ਬਾਬੇ ਕੋਲ ਹੱਲ ਲੱਭਣ ਗਏ ਇੰਦਰਜੀਤ ਨਿੱਕੂ ਦੀ ਵੀਡਿਉ ਵਾਈਰਲ ਹੋਣ ਤੋਂ ਬਾਅਦ ਤੇ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀਆਂ ਦਾ ਸਾਥ ਮਿਲਣ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਸਭ ਦਾ ਧੰਨਵਾਦ ਕੀਤਾ। ਫੇਸਬੁਕ ਤੇ ਪੋਸਟ ਸਾਂਝੀ ਕਰਦੇ ਹੋਏ ਨਿੱਕੂ ਨੇ ਕਿਹਾ ਕਿ “ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ” ਉਨ੍ਹਾਂ ਪੰਜਾਬੀਆਂ ਨੂੰ ਕਿਹਾ ਕਿ ਮੈਨੂੰ ਪੈਸੇ ਨਹੀਂ ਤੁਹਾਡੇ ਸਾਥ ਦੀ ਜ਼ਰੂਰਤ ਹੈ। ਆਪਣੀਆਂ ਖੁਸ਼ੀਆਂ ਚ’ ਪਹਿਲਾਂ ਵਾਂਗੂੰ ਫੇਰ ਸ਼ਾਮਿਲ ਕਰ ਲਓ, ਦੇਸਾਂ ਪ੍ਰਦੇਸਾਂ ਚ’ ਫਿਰ ਪੰਜਾਬੀਆਂ ਦੇ ਆਮਣੇ ਸਾਹਮਣੇ ਰੂਬ-ਰੂ ਹੋਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ।