G20 ਸੰਮੇਲਨ `ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਕੈਨੇਡਾ ਦੇ PM ਜਸਟਿਨ ਟਰੂਡੋ ਵਿਚਾਲੇ ਹੋਈ ਬਹਿਸ, ਜਾਣੋ ਕੀ ਹੈ ਪੂਰਾ ਮਾਮਲਾ
ਜਿਨਪਿੰਗ ਨਾਲ ਗੱਲਬਾਤ ਬਾਰੇ ਪੁੱਛੇ ਜਾਣ `ਤੇ, ਟਰੂਡੋ ਨੇ ਕਿਹਾ, `ਹਰ ਗੱਲਬਾਤ ਆਸਾਨ ਨਹੀਂ ਹੁੰਦੀ ਪਰ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਲਈ ਖੜ੍ਹੇ ਹਾਂ ਜੋ ਕੈਨੇਡਾ ਲਈ ਮਹੱਤਵਪੂਰਨ ਹਨ`
Justin Trudeau and Xi Jinping gets into 'argument' at G20 Summit 2022: ਇੰਡੋਨੇਸ਼ੀਆ ਦੇ ਬਾਲੀ 'ਚ ਹੋਏ G20 ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਗਰਮਾ-ਗਰਮੀ ਗੱਲਬਾਤ ਹੋਈ ਅਤੇ ਇਹ ਪੂਰੀ ਗੱਲਬਾਤ ਕੈਮਰੇ 'ਚ ਰਿਕਾਰਡ ਕੀਤੀ ਗਈ। ਆਮ ਤੌਰ 'ਤੇ ਇਸ ਤਰ੍ਹਾਂ ਦੀ ਗੱਲਬਾਤ ਕੂਟਨੀਤੀ ਵਿਚ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਦੀ ਗੱਲਬਾਤ ਮੀਡੀਆ 'ਚ ਲੀਕ ਹੋ ਗਈ ਸੀ। ਇਹ ਘਟਨਾ ਟੈਲੀਵਿਜ਼ਨ ਕੈਮਰਿਆਂ ਦੇ ਸਾਹਮਣੇ ਵਾਪਰੀ। ਵੀਡੀਓ ਵਿੱਚ ਸ਼ੀ ਜਿਨਪਿੰਗ ਪਰੇਸ਼ਾਨ ਦਿਖਾਈ ਦੇ ਰਹੇ ਹਨ ਅਤੇ ਟਰੂਡੋ 'ਤੇ ਇਤਰਾਜ਼ ਜਤਾਉਂਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਦੀਆਂ ਪਿਛਲੀਆਂ ਮੀਟਿੰਗਾਂ ਵਿੱਚ ਕੀਤੀਆਂ ਗਈਆਂ ਗੱਲਬਾਤ ਮੀਡੀਆ 'ਚ ਲੀਕ ਕਰ ਦਿੱਤੀਆਂ ਗਈਆਂ ਸਨ।
ਬੁੱਧਵਾਰ ਨੂੰ, ਚੀਨੀ ਰਾਸ਼ਟਰਪਤੀ ਨੇ ਜੀ-20 ਸੰਮੇਲਨ ਦੇ ਸਮਾਪਤੀ ਸੈਸ਼ਨ ਦੇ ਦੌਰਾਨ ਟਰੂਡੋ ਨੂੰ ਕਿਹਾ, “ਅਸੀਂ ਜੋ ਵੀ ਚਰਚਾ ਕਰਦੇ ਹਾਂ ਉਹ ਅਖ਼ਬਾਰ ਵਿੱਚ ਲੀਕ ਹੋ ਜਾਂਦੀ ਹੈ। ਇਹ ਸਹੀ ਨਹੀਂ ਹੈ।" ਉਨ੍ਹਾਂ ਕਿਹਾ, ''ਇਹ ਗੱਲਬਾਤ ਦਾ ਤਰੀਕਾ ਨਹੀਂ ਹੈ। ਜੇਕਰ ਗੰਭੀਰਤਾ ਹੋਵੇ ਤਾਂ ਚੰਗੀ ਗੱਲਬਾਤ ਹੋ ਸਕਦੀ ਹੈ। ਨਹੀਂ ਤਾਂ ਇਹ ਮੁਸ਼ਕਲ ਹੋ ਜਾਵੇਗਾ। ਜਿਨਪਿੰਗ ਨੇ ਇਹ ਗੱਲ ਚੀਨੀ ਭਾਸ਼ਾ ਵਿੱਚ ਕਹੀ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਉਨ੍ਹਾਂ ਦੇ ਅਧਿਕਾਰਤ ਦੁਭਾਸ਼ੀਏ ਨੇ ਟਰੂਡੋ ਨੂੰ ਦਿੱਤਾ।
ਹੋਰ ਪੜ੍ਹੋ: ਨਸ਼ੇ ਦਾ ਕਹਿਰ ਬਰਕਰਾਰ; ਲੁਧਿਆਣਾ ਦੀ ਸੜਕ 'ਤੇ ਸ਼ਰੇਆਮ ਨਸ਼ਾ ਵੇਚ ਰਿਹੈ ਬਜ਼ੁਰਗ, ਦੇਖੋ ਵੀਡੀਓ
Justin Trudeau and Xi Jinping gets into 'argument' at G20 Summit 2022:
ਇਸ ਤੋਂ ਬਾਅਦ ਟਰੂਡੋ ਵੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਅਨੁਵਾਦਕ ਨੂੰ ਇਹ ਕਹਿਣ ਲਈ ਰੋਕਿਆ। ਉਨ੍ਹਾਂ ਕਿਹਾ “ਅਸੀਂ ਸੁਤੰਤਰ, ਖੁੱਲ੍ਹੇ ਅਤੇ ਸਪਸ਼ਟ ਸੰਚਾਰ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਇਹੀ ਅਸੀਂ ਕਰਦੇ ਰਹਾਂਗੇ। ਅਸੀਂ ਰਚਨਾਤਮਕ ਤੌਰ 'ਤੇ ਇਕੱਠੇ ਕੰਮ ਕਰਨਾ ਜਾਰੀ ਰੱਖਾਂਗੇ।
ਟਰੂਡੋ ਦੇ ਜਵਾਬ ਤੋਂ ਬਾਅਦ, ਸ਼ੀ ਨੇ ਮੁਸਕਰਾਉਂਦੇ ਹੋਏ ਕਿਹਾ, "ਇਹ ਬਹੁਤ ਵਧੀਆ ਹੈ ਪਰ ਆਓ ਪਹਿਲਾਂ ਹਾਲਾਤ ਪੈਦਾ ਕਰੀਏ।" ਦੋਵਾਂ ਨੇਤਾਵਾਂ ਨੇ ਫ਼ਿਰ ਹੱਥ ਮਿਲਾਇਆ ਅਤੇ ਵੱਖ-ਵੱਖ ਦਿਸ਼ਾਵਾਂ ਵੱਲ ਤੁਰ ਪਏ।