Lok Sabha Election News (ਜਸਮੀਤ ਕੌਰ):  ਚੋਣਾਂ ਕੋਈ ਵੀ ਉਮੀਦਵਾਰ ਜਿੱਤਣ ਲਈ ਲੜਦਾ ਹੈ ਤੇ ਪੂਰਾ ਜ਼ੋਰ ਵੀ ਲਾਉਂਦਾ ਹੈ ਪਰ ਅੱਜ ਅਸੀਂ ਇਕ ਅਜਿਹੇ ਵਿਅਕਤੀ ਦੀ ਗੱਲ ਕਰਾਂਗੇ ਜੋ ਜਿੱਤਣ ਲਈ ਨਹੀਂ ਸਗੋਂ ਹਾਰਨ ਲਈ ਚੋਣਾਂ ਲੜਦਾ ਹੈ ਤੇ ਸਭ ਤੋਂ ਵੱਧ ਚੋਣਾਂ ਲੜ ਚੁੱਕਿਆ ਹੈ। ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਦੇ ਮੇਟੂਰ ਦੇ ਰਹਿਣ ਵਾਲੇ ਕੇ. ਪਦਮਰਾਜਨ ਹਲੇ ਤੱਕ ਕੋਈ ਵੀ ਚੋਣ ਨਹੀਂ ਜਿੱਤੇ,  ਉਨ੍ਹਾਂ ਨੇ 1988 ਤੋਂ ਹੁਣ ਤੱਕ 239 ਚੋਣਾਂ ਲੜੀਆਂ ਹਨ। ਭਾਰਤ ਵਿੱਚ ਸਭ ਤੋਂ ਵੱਧ ਚੋਣਾਂ ਲੜਨ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਮ ਹੈ।


ਪਦਮਰਾਜਨ ਨੇ ਕਿੰਨੇ ਸੂਬਿਆਂ ਵਿੱਚ ਚੋਣ ਲੜੀ ਹੈ?


COMMERCIAL BREAK
SCROLL TO CONTINUE READING

ਪਦਮਰਾਜਨ 12 ਸੂਬਿਆਂ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜ ਚੁੱਕੇ ਹਨ। ਇਸ ਵਿੱਚ ਵਿਧਾਨ ਸਭਾ, ਸੰਸਦ ਅਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਚੋਣਾਂ ਵੀ ਸ਼ਾਮਲ ਹਨ।ਕਾਲਜ ਵਿੱਚ ਜਾਣ ਤੋਂ ਬਿਨਾਂ ਹੀ ਪੱਤਰ-ਵਿਹਾਰ ਸਿੱਖਿਆ ਰਾਹੀਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ, ਸਾਈਕਲ ਦੀ ਮੁਰੰਮਤ ਦੀ ਦੁਕਾਨ ਅਜੇ ਵੀ ਉਨ੍ਹਾਂ ਦਾ ਮੁੱਖ ਪੇਸ਼ਾ ਹੈ। ਲਗਾਤਾਰ ਚੋਣਾਂ ਲੜਨ ਕਾਰਨ ਪਰਿਵਾਰ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਹੋ ਰਿਹਾ ਹੈ, ਸਗੋਂ ਕਈ ਵਾਰ ਉਨ੍ਹਾਂ ਨੂੰ ਅਣਕਿਆਸੇ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।


ਕਿਨ੍ਹਾਂ ਖਿਲਾਫ਼ ਲੜੀ ਚੋਣ


ਕੇ ਪਦਮਰਾਜਨ ਦਾ ਦਾਅਵਾ ਹੈ ਕਿ 1991 ਵਿੱਚ ਜਦੋਂ ਉਸਨੇ ਆਂਧਰਾ ਪ੍ਰਦੇਸ਼ ਦੇ ਨੰਦਿਆਲ ਤੋਂ ਉਪ ਚੋਣ ਲਈ ਪੀਵੀ ਨਰਸਿਮਹਾ ਰਾਓ ਦੇ ਖਿਲਾਫ ਨਾਮਜ਼ਦਗੀ ਦਾਖਲ ਕੀਤੀ ਸੀ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ।ਉਨ੍ਹਾਂ ਦੇ ਦਾਅਵੇ ਮੁਤਾਬਕ ਉਹ ਕਿਸੇ ਤਰ੍ਹਾਂ ਅਗਵਾਕਾਰਾਂ ਦੇ ਚੁੰਗਲ ਤੋਂ ਬਚ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋ ਗਏ ਪਰ ਉਸ ਦੀ ਚੋਣ ਲੜਨ ਦੀ ਇੱਛਾ 'ਤੇ ਕੋਈ ਅਸਰ ਨਹੀਂ ਪਿਆ।


ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੋਂ ਇਲਾਵਾ ਪਦਮਰਾਜਨ 2004 ਵਿੱਚ ਲਖਨਊ ਵਿੱਚ ਅਟਲ ਬਿਹਾਰੀ ਵਾਜਪਾਈ, 2007 ਅਤੇ 2013 ਵਿੱਚ ਅਸਾਮ ਵਿੱਚ ਮਨਮੋਹਨ ਸਿੰਘ ਅਤੇ 2014 ਵਿੱਚ ਵਡੋਦਰਾ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਚੋਣ ਲੜ ਚੁੱਕੇ ਹਨ। ਉਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਕੇਆਰ ਨਰਾਇਣਨ, ਅਬਦੁਲ ਕਲਾਮ, ਪ੍ਰਤਿਭਾ ਪਾਟਿਲ, ਪ੍ਰਣਬ ਮੁਖਰਜੀ ਅਤੇ ਰਾਮਨਾਥ ਕੋਵਿੰਦ ਦੇ ਨਾਲ-ਨਾਲ ਮੌਜੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਖਿਲਾਫ ਵੀ ਚੋਣ ਲੜ ਚੁੱਕੇ ਹਨ।


ਤਾਮਿਲਨਾਡੂ ਵਿੱਚ ਉਹ ਕੇ. ਕਰੁਣਾਨਿਧੀ, ਜੇ. ਜੈਲਲਿਤਾ, ਐੱਮਕੇ ਸਟਾਲਿਨ ਅਤੇ ਈਕੇ ਪਲਾਨੀਸਵਾਮੀ, ਕਰਨਾਟਕ ਵਿੱਚ ਸਿੱਧਰਮਈਆ, ਬਸਵਰਾਜ ਬੋਮਈ, ਕੁਮਾਰਸਵਾਮੀ ਅਤੇ ਯੇਦੀਯੁਰੱਪਾ, ਕੇਰਲ ਵਿੱਚ ਪਿਨਾਰਈ ਵਿਜਯਨ ਅਤੇ ਕੇ. ਚੰਦਰਸ਼ੇਖਰ ਰਾਓ ਵਰਗੇ ਮੁੱਖ ਮੰਤਰੀਆਂ ਵਿਰੁੱਧ ਵੀ ਚੋਣ ਲੜ ਚੁੱਕੇ ਹਨ।


ਨਾਮਜ਼ਦਗੀ ਦਾਖ਼ਲ ਕਰਦੇ ਪਰ ਪ੍ਰਚਾਰ ਨਹੀਂ ਕਰਦੇ


ਉਹ ਜਿੱਥੋਂ ਚੋਣ ਲੜਦੇ ਹਨ, ਉਹ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ, ਪਰ ਪ੍ਰਚਾਰ ਨਹੀਂ ਕਰਦੇ। ਪਦਮਰਾਜਨ, ਜੋ ਸਿਰਫ ਨਾਮਜ਼ਦਗੀ ਲਈ ਗਏ ਸਨ, ਨੇ 2019 ਵਿੱਚ ਰਾਹੁਲ ਗਾਂਧੀ ਦੇ ਖਿਲਾਫ ਵਾਇਨਾਡ ਤੋਂ ਚੋਣ ਲੜੀ ਸੀ। ਇੱਥੇ ਉਨ੍ਹਾਂ ਨੂੰ 1887 ਵੋਟਾਂ ਮਿਲੀਆਂ।ਇਸ ਤੋਂ ਇਲਾਵਾ 2011 ਮੇਟੂਰ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ 6 ਹਜ਼ਾਰ 273 ਵੋਟਾਂ ਮਿਲੀਆਂ ਸਨ ਅਤੇ ਇਹ ਉਨ੍ਹਾਂ ਨੂੰ ਕਿਸੇ ਵੀ ਚੋਣ 'ਚ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ।ਪਦਮਾਰਾਜਨ ਮੁਤਾਬਕ ਉਨ੍ਹਾਂ ਦੀ ਨੀਤੀ ਚੋਣਾਂ ਹਾਰਨ ਦੀ ਹੈ। ਇਸ ਕਾਰਨ ਪਦਮਾਰਾਜਨ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸਭ ਤੋਂ ਵੱਧ ਚੋਣਾਂ ਹਾਰਨ ਵਾਲੇ ਉਮੀਦਵਾਰ ਵਜੋਂ ਦਰਜ ਹੈ।


ਇਹ ਵੀ ਪੜ੍ਹੋ : Punjab Bjp Candidate List 2024: ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਪਰਮਪਾਲ ਕੌਰ ਨੂੰ ਦਿੱਤੀ ਟਿਕਟ