Gurdaspur News: ਕਲਾਨੌਰ ਦੇ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤ `ਚ ਲਾਸ਼ ਬਰਾਮਦ
Gurdaspur News: ਸਰਹੱਦੀ ਕਸਬਾ ਕਲਾਨੌਰ ਦੇ ਨੌਜਵਾਨ ਦੀ ਕੈਨੇਡਾ ਵਿਚ ਭੇਦਭਰੇ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ।
Gurdaspur News (ਅਵਤਾਰ ਸਿੰਘ): ਸਰਹੱਦੀ ਕਸਬਾ ਕਲਾਨੌਰ ਦੇ ਨੌਜਵਾਨ ਦੀ ਕੈਨੇਡਾ ਵਿਚ ਭੇਦਭਰੇ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਜੋਰਾਵਰ ਸਿੰਘ ਦੇ ਪਿਤਾ ਨੇ ਮੁਸ਼ਕਿਲ ਨਾਲ ਆਪਣੇ ਦੋਨੋਂ ਬੱਚਿਆਂ ਨੂੰ ਕੈਨੇਡਾ ਭੇਜਿਆ ਸੀ ਤੇ ਆਰਥਿਕ ਪੱਖੋਂ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜੋਰਾਵਰ ਸਿੰਘ ਉਰਫ ਬੱਬੂ (23) ਦੇ ਪਿਤਾ ਮਨੋਹਰ ਸਿੰਘ, ਮਾਤਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਲੈ ਕੇ ਜੋਰਾਵਰ ਸਿੰਘ ਕੈਨੇਡਾ ਗਿਆ ਸੀ। ਉਸਦੇ ਪਿਤਾ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਕੈਨੇਡਾ ਭੇਜਿਆ ਸੀ ਅਤੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਹਨ। ਜੋਰਾਵਰ ਨੂੰ ਉੱਥੇ ਕੰਮ ਮਿਲ ਗਿਆ ਤਾਂ ਬਾਅਦ ਵਿੱਚ ਉਸ ਦਾ ਵੱਡਾ ਭਰਾ ਵੀ ਕੈਨੇਡਾ ਚਲਾ ਗਿਆ।
ਦੋਨੋਂ ਭਰਾ ਵੱਖ-ਵੱਖ ਸ਼ਿਫਟਾਂ ਵਿੱਚ ਇੱਕੋ ਕੰਪਨੀ ਵਿੱਚ ਕੰਮ ਕਰਦੇ ਸਨ। ਬੀਤੀ ਸਵੇਰ ਨੂੰ ਉਹ ਆਪਣੀ ਕਾਰ ਉਤੇ ਘਰੋਂ ਗਿਆ ਸੀ ਪਰ ਫੈਕਟਰੀ ਨਹੀਂ ਪੁੱਜਿਆ ਤਾਂ ਉਸ ਦਾ ਵੱਡਾ ਭਰਾ ਜੋ ਘਰ ਵਿੱਚ ਸੀ ਨੂੰ ਕੰਪਨੀ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਉਸ ਦਾ ਭਰਾ ਕੰਮ ਉਤੇ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਦੀ ਤਲਾਸ਼ ਕੀਤੀ ਅਤੇ ਕੈਨੇਡਾ ਪੁਲਿਸ ਨੂੰ ਵੀ ਸੂਚਿਤ ਕੀਤਾ। ਫੈਕਟਰੀ ਨੂੰ ਜਾਂਦੇ ਰਸਤੇ ਉਤੇ ਇੱਕ ਜਗ੍ਹਾ ਜੋਰਾਵਰ ਸਿੰਘ ਦੀ ਕਾਰ ਮਿਲ ਗਈ ਅਤੇ ਜਦੋਂ ਤਲਾਸ਼ੀ ਲਈ ਤਾਂ ਨੇੜੇ ਦੇ ਇੱਕ ਨਾਲੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਕਿਹੜੇ ਹਾਲਾਤ ਵਿੱਚ ਉਹ ਨਾਲੇ ਤੱਕ ਪੁੱਜਿਆ ਅਤੇ ਕਿੰਝ ਉਸ ਦੀ ਮੌਤ ਹੋਈ।
ਇਹ ਵੀ ਪੜ੍ਹੋ : Paddy Procurement: ਪੰਜਾਬ ਵਿੱਚ ਝੋਨੇ ਦੀ ਖਰੀਦ 85 ਲੱਖ ਟਨ ਤੋਂ ਪਾਰ, ਕਿਸਾਨਾਂ ਨੂੰ 19,800 ਕਰੋੜ ਰੁਪਏ ਦਾ ਕੀਤਾ ਭੁਗਤਾਨ
ਇਲਾਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ, ਮੋਹਤਬਰ ਅਤੇ ਆਮ ਲੋਕਾਂ ਵਲੋਂ ਮ੍ਰਿਤਕ ਜੋਰਾਵਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਐਨਆਰਆਈ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਅਪੀਲ ਕੀਤੀ ਹੈ ਕਿ ਜੋਰਾਵਰ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Faridkot News: ਫਰੀਦਕੋਟ 'ਚ ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ, ਬਜ਼ੁਰਗ ਔਰਤ ਦੀ ਸਦਮੇ 'ਚ ਮੌਤ