Kapurthala Murder/ਚੰਦਰ ਮੜੀਆ: ਪੰਜਾਬ ਵਿੱਚ ਕਤਲ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਨੁੱਖੀ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਹੋਏ ਇੱਕ ਕਤਲ ਨੂੰ ਕਪੂਰਥਲਾ ਪੁਲਿਸ ਨੇ ਬੇਨਕਾਬ ਕੀਤਾ ਹੈ। ਦਰਅਸਲ ਜਿਸ ਵਿੱਚ ਇੱਕ ਪੁੱਤ ਨੇ ਬੇਦਖਲੀ ਅਤੇ ਘਰੋਂ ਕੱਢੇ ਜਾਣ ਦੇ ਡਰ ਕਾਰਨ ਅਤੇ ਪਿਤਾ ਦੀ ਜਾਇਦਾਦ ਨੂੰ ਹੜੱਪਣ ਦੇ ਮਕਸਦ ਨਾਲ ਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੇ ਹੀ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਇਆ ਸੀ।


COMMERCIAL BREAK
SCROLL TO CONTINUE READING

ਪੁੱਤ ਵਲੋਂ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਉਸ ਨੇ ਖੁਦ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਓ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਲਾਸ਼ ਕਪੂਰਥਲਾ ਸੁਲਤਾਨਪੁਰ ਰੋਡ ਦੇ ਪਿੰਡ ਸੇਦੋ ਭੁਲਾਣਾ ਦੇ ਨੇੜੇ ਇਕ ਪਲਾਟ ਵਿੱਚ ਪਈ ਹੈ ਜਿਸ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸਦਰ 'ਚ ਕੇਸ ਦਰਜ ਕੀਤਾ।


ਇਹ ਵੀ ਪੜ੍ਹੋ: Haryana Rohtak Encounter: ਹਰਿਆਣਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਇੱਕ ਦੀ ਮੌਤ
 


ਪਰ ਮੁਢਲੀ ਤਫਤੀਸ਼ ਦੌਰਾਨ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਘਟਨਾ ਨਾਲ ਮੇਲ ਨਹੀਂ ਖਾ ਰਹੇ ਸਨ ਜਿਸ ਦੀ ਡੁੰਘਾਈ ਨਾਲ ਤਫਤੀਸ਼ ਕਰਨ ਉੱਤੇ ਪਤਾ ਲੱਗਾ ਉਸ ਨੇ ਹੀ ਆਪਣੇ ਤਿੰਨ ਜਾਣਕਾਰ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ ਜਿਸ ਉੱਤੇ ਜੁਰਮ ਵਿੱਚ ਵਾਧਾ ਹੋਇਆ ਹੈ।


ਮ੍ਰਿਤਕ ਵਿਅਕਤੀ ਦੇ ਲੜਕੇ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਵਿਅਕਤੀ ਸੂਰਜ ਕੁਮਾਰ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਦੇ ਪੁੱਤਰ ਕਰਨ ਕੁਮਾਰ ਤੇ ਉਸ ਦੇ ਹੋਰ ਸਾਥੀ ਤਰਸੇਮ ਲਾਲ ਉਰਫ ਬਿੱਲਾ ਪੁੱਤਰ ਮੰਗਾ ਵਾਸੀ ਸਰਦੁੱਲਾਪੁਰ, ਮੰਗਤ ਰਾਮ ਉਰਫ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਉਚਾ ਧੋੜਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਲਖ ਰਾਜ ਵਾਸੀ ਬੂਸੋਵਾਲ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਦਾਤਰ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। 


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਦੋ ਧਿਰਾਂ ਦਾ ਹੋਇਆ ਝਗੜਾ, ਚੱਲੇ ਹਥਿਆਰ,  ਤਸਵੀਰਾਂ CCTV ਵਿੱਚ ਕੈਦ
 


ਇੱਥੇ ਜ਼ਿਕਰਯੋਗ ਹੈ ਕੀ ਮ੍ਰਿਤਕ ਦਾ ਆਪਣੀ ਪਤਨੀ ਨਾਲ ਕਰੀਬ 12 ਸਾਲ ਪਹਿਲਾ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਪੁੱਤਰ ਤੇ ਉਸਦੀ ਪਤਨੀ ਤੇ ਆਪਣੀ ਮਾਂ ਨਾਲ ਇੱਕੋਂ ਘਰ ਵਿਚ ਰਹਿੰਦੇ ਸੀ ਤੇ ਉਸ ਨੂੰ ਮਾਰਨ ਵਾਲਾ ਪੁੱਤ ਉਸ ਨੂੰ ਮਾਰ ਕੇ ਉਸਦੀ ਜਾਇਦਾਦ ਨੂੰ ਵੇਚ ਕੇ ਕੋਈ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ।