Kapurthala News: ਸੁਲਤਾਨਪੁਰ ਲੋਧੀ ਤਹਿਸੀਲ ਵਿੱਚ ਰਿਸ਼ਵਤ ਮੰਗਣ ਨੂੰ ਲੈਕੇ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਮਾਲ ਪਟਵਾਰੀ 'ਤੇ ਕਿਸਾਨਾਂ ਨੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ। ਕਿਸਾਨਾਂ ਨੇ ਪਟਵਾਰੀ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਤਹਿਸੀਲਦਾਰ ਵਰਿੰਦਰ ਭਾਟੀਆ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਨਾਲ ਪ੍ਰਭਾਵਿਤ ਹੋਈਆ ਫਸਲਾਂ ਦੇ ਮੁਆਵਜੇ ਅਤੇ ਇੰਤਕਾਲ ਕਰਨ ਦੇ ਪਟਵਾਰੀ ਨੇ ਪੈਸੇ ਲਏ ਸਨ। ਪਰ ਪੈਸੇ ਲੈਣ ਦੇ ਬਾਵਜੂਦ ਵੀ ਸਾਡਾ ਕੰਮ ਨਹੀਂ ਕਰ ਰਿਹਾ।


COMMERCIAL BREAK
SCROLL TO CONTINUE READING

ਰਿਸ਼ਵਤ ਵਿੱਚ ਹੋਇਆ ਵਾਧਾ


ਇਸ ਮੌਕੇ ਕਿਸਾਨ ਸ਼ਮਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ 'ਆਪ' ਦਾ ਮੌਜੂਦਾ ਵਰਕਰ ਹੈ। ਪਾਰਟੀ ਦਾ ਪਹਿਲਾਂ ਉਦੇਸ਼ ਸੀ ਕਿ ਪੰਜਾਬ ਦੇ ਵਿੱਚ ਰਿਸ਼ਵਤ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤੀ ਜਾਵੇਗੀ। ਪਰ ਅਜੇ ਤੱਕ ਸੁਲਤਾਨਪੁਰ ਲੋਧੀ ਤਹਿਸੀਲ ਵਿੱਚੋਂ ਰਿਸ਼ਵਤ ਘੱਟ ਤਾਂ ਕਿ ਹੋਣੀ ਸੀ, ਸਗੋਂ ਹੋਰ ਵੱਧ ਗਈ ਹੈ। ਉਹਨਾਂ ਨੇ ਕਿਹਾ ਕਿ ਇੱਥੇ ਮੇਰੇ ਪਰਿਵਾਰ ਦੀ ਜਮੀਨ ਜੋ ਪਿੰਡ ਗੁਦਾ ਤਹਿਸੀਲ ਸੁਲਤਾਨਪੁਰ ਲੋਧੀ ਅਧਿਨ ਆਉਂਦੀ ਹੈ। ਜਿਸ ਦਾ ਸਰਕਲ ਪਟਵਾਰੀ ਗੁਰਭੇਜ ਸਿੰਘ ਕੋਲ ਹੈ, ਮੈਂ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣ ਲਈ ਦਿੱਤਾ ਸੀ। ਪਰ ਪਟਵਾਰੀ ਨੇ ਮੇਰੇ ਵਾਰ-ਵਾਰ ਕਹਿਣ 'ਤੇ ਜ਼ਮੀਨ ਦਾ ਇੰਤਕਾਲ ਮਨਜ਼ੂਰ ਨਹੀਂ ਕਰਵਾਇਆ।


ਪਟਵਾਰੀ ਨੇ ਮੰਗੀ ਰਿਸ਼ਵਤ


ਪਟਵਾਰੀ ਗੁਰਭੇਜ ਸਿੰਘ ਨੇ ਮੇਰੇ ਪਾਸੋਂ 5 ਹਜ਼ਾਰ ਨਗਦ ਲਏ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ ਅਤੇ ਫਸਲ ਦੇ ਖਰਾਬੇ ਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਆਇਆ ਹੈ। ਉਹ ਮੁਆਇਜਾ ਦੇਣ ਦੀ ਥਾਂ 10 ਹਾਜ਼ਰ ਰੁਪਏ ਦੀ ਮੰਗ ਕਰ ਰਿਹਾ। ਜਦੋਂ ਮੈਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਕਹਿੰਦਾ ਕਿ ਜੇ ਹੋਰ ਪੈਸੇ ਨਹੀਂ ਦੇਣੇ ਤੇਰੀ ਜਮੀਨ ਦਾ ਇੰਤਕਾਲ ਮਨਜ਼ੂਰ ਨਹੀਂ ਹੋਣਾ ਅਤੇ ਨਾ ਹੀ ਤੈਨੂੰ ਤੇਰੀ ਫਸਲ ਦੇ ਖਰਾਬੇ ਦੇ ਮੁਆਵਜ਼ਾ ਜੋ ਸਰਕਾਰ ਵੱਲੋਂ ਆਇਆ ਉਹ ਮਿਲਣਾ।


ਖ਼ਰਾਬ ਫਸਲ ਦਾ ਨਹੀਂ ਮਿਲਿਆ ਮੁਆਵਜ਼ਾ


ਕਿਸਾਨ ਦਰਸ਼ਨ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਆਹਲੀ ਕਲਾਂ ਨੇ ਵੀ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਮੈਂ ਵਾਰ-ਵਾਰ ਪਟਵਾਰੀ ਕੋਲ ਚੱਕਰ ਲਾਉਂਦਾ ਗਿਆ ਪਰ ਮੈਨੂੰ ਫਸਲ ਦੇ ਖਰਾਬੇ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਮੇਰੇ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ। ਪਟਵਾਰੀ ਮੈਨੂੰ ਸਾਰਾ-ਸਾਰਾ ਦਿਨ ਬਿਠਾ ਕੇ ਮੋੜ ਦਿੰਦਾ ਸੀ ਕਹਿੰਦਾ ਤੇਰੀ ਫਸਲ ਦੇ ਖਰਾਬੇ ਦਾ ਮੁਆਵਜ਼ਾ ਨਹੀਂ ਆਇਆ ਜਦੋਂ ਆਵੇਗਾ ਦੇ ਦਵਾਂਗਾ।


ਤਹਿਸੀਲਦਾਰ ਨੂੰ ਦਿੱਤੀ ਸ਼ਿਕਾਇਤ


ਰਿਸ਼ਵਤ ਲੈਣ ਸਬੰਧੀ ਕਿਸਾਨਾਂ ਨੇ ਆਪਣੀ ਸ਼ਿਕਾਇਤ ਤਹਿਸੀਲਦਾਰ ਨੂੰ ਦੇ ਕੇ ਦਿੱਤੀ ਹੈ। ਇਸ ਸਬੰਧੀ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਕਿਹਾ ਕਿ ਸਾਡੇ ਕੋਲ ਪਟਵਾਰੀ ਗੁਰਭੇਜ ਸਿੰਘ ਦੇ ਖਿਲਾਫ ਸ਼ਿਕਾਇਤ ਆਈ ਹੈ। ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ। ਜਿਸ ਵਿੱਚ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ ਸਹੀ ਪਾਏ ਗਏ ਤਾਂ ਕਾਨੂੰਨ ਮੁਤਾਬਕ ਪਟਵਾਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ।