Karamjit Anmol Latest Video: ਕਰਮਜੀਤ ਅਨਮੋਲ ਨੇ ਕਿਸਾਨਾਂ ਦੀ ਫੜ੍ਹੀ ਬਾਂਹ, ਮੁਫ਼ਤ ਝੋਨੇ ਦੀ ਪਨੀਰੀ ਦੇਣ ਦਾ ਕੀਤਾ ਐਲਾਨ
Karamjit Anmol Latest Video: ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕਿਸਾਨ ਵੀਰਾਂ ਲਈ ਝੋਨਾ ਲਾਉਣ ਲਈ ਪਨੀਰੀ ਦੇਣ ਸਬੰਧੀ ਗੱਲਬਾਤ ਕੀਤੀ ਹੈ।
Karamjit Anmol Latest Video: ਪੰਜਾਬੀ ਕਲਾਕਾਰ ਕਰਮਜੀਤ ਅਨਮੋਲ (Karamjit Anmol) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹੈ। ਕਰਮਜੀਤ ਅਨਮੋਲ ਅਕਸਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ। ਦਰਅਸਲ ਕਰਮਜੀਤ ਅਨਮੋਲ (Karamjit Anmol) ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਅਕਸਰ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਕਰਮਜੀਤ ਅਨਮੋਲ (Karamjit Anmol) ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, "ਸਤਿ ਸ਼੍ਰੀ ਅਕਾਲ ਜੀ, ਮੇਰੀ ਕਿਸਾਨ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਜਿਹੜੇ ਮੇਰੇ ਭਰਾਵਾਂ ਨੂੰ ਝੋਨਾ ਲਾਉਣ ਲਈ ਪਨੀਰੀ ਦੀ ਲੋੜ ਹੈ ,ਉਹ ਮੇਰੇ ਖੇਤ ਪਿੰਡ ਗੰਢੂਆਂ, ਜ਼ਿਲ੍ਹਾ ਸੰਗਰੂਰ ਤੋ ਬਾਸਮਤੀ 1847 ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦਾ ਹੈ। ਇਹ ਜਗਸੀਰ ਸਿੰਘ ਬੌਰੀਆ ਅਤੇ ਸਤਿੰਦਰ ਸਿੰਘ ਢਿੱਲੋ ਦਾ ਨੰਬਰ 9988819400 ਹੈ।"
ਉਹਨਾਂ ਨੇ ਵੀਡੀਓ ਵਿੱਚ ਕਿਹਾ ਕਿ ਜਿਹਨਾਂ ਕਿਸਾਨ ਭਰਾਵਾਂ ਦੀਆਂ ਫਸਲਾਂ ਖ਼ਰਾਬ ਹੋ ਗਈਆਂ ਹਨ ਉਹ ਮੇਰੇ ਖੇਤ ਪਿੰਡ ਗੰਢੂਆਂ, ਜ਼ਿਲ੍ਹਾ ਸੰਗਰੂਰ ਤੋਂ ਬਾਸਮਤੀ 1847 ਬਿਲਕੁਲ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਇਹ ਬਿਲਕੁਲ ਮੁਫ਼ਤ ਸੇਵਾ ਹੈ ਅਤੇ ਮੇਰੇ ਪਿੰਡ ਆ ਕੇ ਇਹ ਪਨੀਰੀ ਲੈ ਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ: Ludhiana Ward Bandi News: ਵਾਰਡਬੰਦੀ ਨੂੰ ਲੈ ਕੇ ਅਕਾਲੀ ਦਲ ਨੇ 'ਆਪ' 'ਤੇ ਵਿੰਨ੍ਹਿਆ ਨਿਸ਼ਾਨਾ; ਕਿਹਾ, ਕੋਈ ਜਨਗਣਨਾ ਨਹੀਂ ਹੋਈ
ਦਰਅਸਲ ਪੰਜਾਬ ਵਿੱਚ ਆਏ ਹੜ੍ਹ ਕਾਰਨ ਪੰਜਾਬ ਦੇ ਕਈ ਕਿਸਾਨਾਂ ਦੀ ਝੋਨੇ ਦੀ ਪਨੀਰੀ ਖ਼ਰਾਬ ਹੋ ਗਈਆਂ ਹੈ ਜਿਸ ਕਰਕੇ ਕਿਸਾਨ ਬਹਰੁਤ ਜ਼ਿਆਦਾ ਪਰੇਸ਼ਾਨ ਹੋ ਗਏ ਹਨ। ਗੌਰਤਲਬ ਹੈ ਕਿ ਹਾਲ ਹੀ ਵਿੱਚ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਜਿਸ ਵਿੱਚ ਉਹ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਰਾਹੀਂ ਉਨ੍ਹਾਂ ਨੇ ਇੱਕ ਸੁਨੇਹਾ ਸਮਾਜ ਨੂੰ ਦਿੱਤਾ ਹੈ। ਉਨ੍ਹਾਂ ਦੇ ਗਾਣੇ ਦੇ ਬੋਲ ਹਨ ਕਿ ਜਿਹੜੇ ਵੈਸ਼ਨੂੰ ਮੀਟ ਨਾ ਆਂਡਾ ਖਾਂਦੇ ਨੇ ਓਏ ਕੁੱਖਾਂ ਵਿੱਚ ਧੀਆਂ ਨੂੰ ਕਤਲ ਕਰਾਂਦੇ ਨੇ, ਉਏ ਇਨ੍ਹਾਂ ਨਾਲੋਂ ਵੱਡਾ ਕੌਣ ਕਸਾਈ ਏ, ਮੰਨੋ ਜਾਂ ਨਾ ਮੰਨੋ ਇਹ ਸੱਚਾਈ ਏ...। ਅੰਦਰ ਮੈਲ਼ਾ ਬਾਹਰ ਬਹੁਤ ਸਫ਼ਾਈ ਏ...ਮੰਨੋ ਜਾਂ ਨਾ ਮੰਨੋ ਇਹ ਸੱਚਾਈ ਏ।