Karan Aujla-Palak viral pic: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ(Karan Aujla) ਆਏ ਦਿਨ ਆਪਣੇ ਹਿੱਟ ਗੀਤਾਂ ਅਤੇ ਆਪਣੇ ਨਵੀਂ ਈ ਪੀ ਭਾਵ ਐਲਬਮਜ਼ ਨਾਲ ਸੁਰਖੀਆਂ ਵਿੱਚ ਬਰਕਰਾਰ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣਾ 26ਵਾਂ ਜਨਮਦਿਨ ਮਨਾਇਆ ਸੀ ਤੇ ਉਸਨੇ ਆਪਣੇ ਜਨਮਦਿਨ ਮੌਕੇ ਆਪਣੀ ਨਵੀਂ ਈਪੀ ਦਾ ਪੋਸਟਰ ਵੀ ਸਾਂਝਾ ਕੀਤਾ ਹੈ। 


COMMERCIAL BREAK
SCROLL TO CONTINUE READING

ਜਿਵੇਂ ਕਿ ਪਿਛਲੇ ਸਾਲ 2022 ਵਿੱਚ ਕਰਨ ਔਜਲਾ(Karan Aujla) ਦੀ ਮੰਗੇਤਰ ਪਲਕ ਦਾ ਬ੍ਰਾਇਡਲ ਸ਼ਾਵਰ ਹੋਇਆ ਸੀ ਜਿਸ ਵਿੱਚ ਉਹਨਾਂ ਦੇ ਵਿਆਹ ਦੀ ਤਰੀਕ ਵੀ ਸਾਂਝੀ ਕੀਤੀ ਗਈ ਸੀ। ਕਰਨ ਔਜਲਾ ਅਤੇ ਪਲਕ ਜਲਦ ਹੀ ਅਗਲੇ ਮਹੀਨੇ 3 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।


ਹੁਣ ਕਰਨ ਔਜਲਾ ਇਕ ਵਾਰ ਫਿਰ ਸੁਰਖੀਆਂ ਵਿੱਚ ਆ ਰਹੇ ਹਨ ਜਿਸ ਦਾ ਕਾਰਨ ਕਰਨ ਔਜਲਾ(Karan Aujla) ਦੀ ਆਪਣੀ ਮੰਗੇਤਰ ਪਲਕ ਨਾਲ ਇਕ ਤਸਵੀਰ(Karan Aujla-Palak viral pic ) ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ: Sidhu Moose Wala News: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਰਾਣੀ ਫੋਟੋ ਕੀਤੀ ਸਾਂਝੀ; ਕਹੀ ਇਹ ਭਾਵੁਕ ਗੱਲ!


ਇਸ ਤਸਵੀਰ ਦੇ ਵਾਇਰਲ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ (Karan Aujla-Palak viral pic )  ਤਸਵੀਰ ਵਿਆਹ ਤੋਂ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਗਈ ਹੈ ਅਤੇ ਇਸ ਤਸਵੀਰ ਵਿੱਚ ਕਰਨ ਔਜਲਾ (Karan Aujla) ਦੀ ਮੰਗੇਤਰ ਦੀ ਨਵੀਂ ਲੁੱਕ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਹ ਬਹੁਤ ਫਿੱਟ ਨਜ਼ਰ ਆ ਰਹੀ ਹੈ। ਇਹ ਤਸਵੀਰ ਫੈਨਜ਼ ਨੂੰ ਕਾਫ਼ੀ ਪਸੰਦ ਆ ਰਹੀ ਹੈ। 


ਦੱਸ ਦੇਈਏ ਕਿ ਕਰਨ ਔਜਲਾ(Karan Aujla) ਦੀ ਮੰਗੇਤਰ ਪਲਕ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੱਕ ਮੇਕਅਪ ਆਰਟਿਸਟ ਹੈ ਅਤੇ ਕੈਨੇਡਾ ਵਿੱਚ ਇੱਕ 'ਪੀਕੇਆਰ ਮੇਕਅਪ ਸਟੂਡੀਓ' ਨਾਮਕ ਸਟੂਡੀਓ ਦੀ ਮਾਲਕ ਹੈ।