Sidhu Moose Wala News: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਰਾਣੀ ਫੋਟੋ ਕੀਤੀ ਸਾਂਝੀ; ਕਹੀ ਇਹ ਭਾਵੁਕ ਗੱਲ!
Advertisement

Sidhu Moose Wala News: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਰਾਣੀ ਫੋਟੋ ਕੀਤੀ ਸਾਂਝੀ; ਕਹੀ ਇਹ ਭਾਵੁਕ ਗੱਲ!

Sidhu Moose Wala News:  ਸਿੱਧੂ ਮੂਸੇਵਲਾ(Sidhu Moose Wala)ਦੀ ਮਾਤਾ ਚਰਨ ਕੌਰ (Mata Charan kaur) ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਆਪਣੇ  ਪੁੱਤਰ ਸਿੱਧੂ ਮੂਸੇਵਾਲਾ ਨਾਲ ਇਕ ਪੁਰਾਣੀ ਤਸਵੀਰ ਸਾਂਝੀ ਕਰ ਲਿਖਿਆ ਕਿ 'ਕਾਸ਼ ਇਹ 2018 ਵਾਪਸ ਆ ਜਾਵੇ'। 

 

Sidhu Moose Wala News: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਰਾਣੀ ਫੋਟੋ ਕੀਤੀ ਸਾਂਝੀ; ਕਹੀ ਇਹ ਭਾਵੁਕ ਗੱਲ!

Sidhu Moose Wala News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ(Sidhu Moose Wala) ਇਸ ਦੁਨੀਆਂ ਤੋਂ ਭਾਵੇਂ ਚਲੇ ਗਏ ਪਰ ਆਪਣੇ ਬੇਬਾਕ ਗੀਤਾਂ ਦੇ ਬੋਲਾਂ ਨਾਲ ਅੱਜ ਵੀ ਆਪਣੇ ਪ੍ਰਸ਼ੰਸ਼ਕਾਂ ਦੇ ਦਿਲਾਂ 'ਚ ਵਸਦੇ ਹਨ । ਸਿੱਧੂ ਦੇ ਮਾਤਾ ਪਿਤਾ ਅਤੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੇ ਪ੍ਰਸ਼ੰਸ਼ਕ ਉਹਨਾਂ ਨੂੰ (Sidhu Moose Wala) ਉਹਨਾਂ ਦੇ ਗੀਤਾਂ ਰਾਹੀਂ ਰੋਜ਼ ਯਾਦ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੇ ਇਨਸਾਫ ਦੀ ਗੱਲ ਕਰਦੇ ਰਹਿੰਦੇ ਹਨ।

ਇਸ ਦੇ ਨਾਲ ਹੀ ਹਾਲ ਹੀ ਵਿਚ ਸਿੱਧੂ ਮੂਸੇਵਾਲਾ(Sidhu Moose Wala) ਦੀ ਮਾਤਾ ਚਰਨ ਕੌਰ (Mata Charan kaur) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ(Sidhu Moose Wala) ਨਾਲ ਇਕ ਪੁਰਾਣੀ ਫੋਟੋ ਸਾਂਝੀ ਕੀਤੀ ਹੈ। ਇਹ ਫੋਟੋ 2018 ਦੀ ਹੈ ਜਦੋਂ ਸਿੱਧੂ ਮੂਸੇਵਾਲਾ(Sidhu Moose Wala) ਵਿਦੇਸ਼ ਤੋਂ ਆਪਣੇ ਜੱਦੀ ਮੂਸਾ ਪਿੰਡ ਵਾਪਸ ਆਇਆ ਸੀ।ਉਹਨਾਂ ਨੇ ਫੋਟੋ ਸਾਂਝੀ ਕਰ ਕੈਪਸ਼ਨ 'ਚ ਲਿਖਿਆ ਕਿ 'ਕਾਸ਼ ਇਹ 2018 ਵਾਪਿਸ ਆ ਜਾਵੇ'। ਇਸ ਫੋਟੋ ਵਿੱਚ ਦੇਖ ਸਕਦੇ ਹੋ ਕਿ ਸਿੱਧੂ ਮੂਸੇ ਵਾਲਾ ਦੀ ਮਾਤਾ ਉਹਨਾਂ ਨੂੰ ਜੱਫੀ ਪਾ ਕੇ ਖੜੇ ਸਨ ਅਤੇ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਸਨ।

ਇਹ ਵੀ ਪੜ੍ਹੋ: Netflix ਦਾ ਨਵਾਂ ਫ਼ਰਮਾਨ! ਹੁਣ ਦੋਸਤ ਤੇ ਰਿਸ਼ਤੇਦਾਰਾਂ ਨਾਲ ਨਹੀਂ ਸ਼ੇਅਰ ਕਰ ਸਕਦੇ ਪਾਸਵਰਡ

ਜੇਕਰ ਸਿੱਧੂ ਮੂਸੇਵਾਲਾ(Sidhu Moose Wala) ਦੇ ਕਰੀਅਰ ਦੀ ਗੱਲ ਕਰੀਏ ਤਾਂ ਥੋੜੇ ਸਮੇਂ ਵਿੱਚ ਹੀ ਉਹਨਾਂ ਨੇ ਆਪਣੇ ਗੀਤਾਂ ਨਾਲ ਹਮੇਸ਼ਾਂ  ਆਪਣੇ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦਾ ਰਿਹਾ ਸੀ।  ਸਿੱਧੂ ਮੂਸੇਵਾਲਾ(Sidhu Moose Wala) ਦੀ ਸੋਸ਼ਲ ਮੀਡਿਆ ਉੱਤੇ ਕਾਫੀ ਜ਼ਿਆਦਾ ਫ਼ੈਨ ਫੋਲੋਵਿੰਗ ਹੈ। ਉਹਨਾਂ ਦੇ ਪ੍ਰਸ਼ੰਸ਼ਕ ਲੱਖਾਂ ਦੀ ਗਿਣਤੀ ਵਿੱਚ ਸਨ ਉਹ ਹਮੇਸ਼ਾਂ ਆਪਣੇ ਵਿਰੋਧੀਆਂ ਤੇ ਉਹਨਾਂ ਦੇ ਗੀਤਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਪਣੇ ਗੀਤਾਂ ਰਾਹੀਂ ਬਰਾਬਰ ਦਾ ਜਵਾਬ ਦਿੰਦੇ ਰਹੇ ਸਨ।

ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ  ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ। ਉਹ ਇੱਕ ਅਜਿਹੇ ਗਾਇਕ (Sidhu Moose Wala) ਸਨ ਜਿਨ੍ਹਾਂ ਨੇ ਆਪਣੇ ਬੇਬਾਕ ਗੀਤਾਂ ਨਾਲ ਨਾ ਸਿਰਫ਼ ਪੰਜਾਬ ਵਿੱਚ ਬਲਕਿ ਪੂਰੀ ਦੁਨੀਆਂ ਵਿੱਚ ਆਪਣੇ ਮਾਤਾ ਪਿਤਾ,ਆਪਣੇ ਪਿੰਡ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਨੇ ਆਪਣੇ ਕਰੀਅਰ ਵਿਚ ਪੰਜਾਬੀ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਸੀ ਅਤੇ ਰਾਜਨੀਤੀ ਵਿੱਚ ਵੀ ਉਹਨਾਂ ਨੇ ਆਪਣੇ ਇਲਾਕੇ ਤੋਂ ਚੋਣ ਲੜੀ ਸੀ।

Trending news