Karwa Chauth 2023: ਕਰਵਾ ਚੌਥ ਦਾ ਤਿਉਹਾਰ ਪੂਰੇ ਭਾਰਤ ਭਰ ਵਿੱਚ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਅਤ ਭੈਣਾ ਵੱਲੋਂ ਜਮ ਕੇ ਖਰੀਦ ਦਾਰੀ ਕੀਤੀ ਜਾਦੀ ਹੈ ਅਤੇ ਸੁਹਾਗਣਾ ਵੱਲੋ ਆਪਣੇ ਹੱਥਾ ਤੇ ਮਹਿੰਦੀ ਲਗਾਈ ਜਾਦੀ ਹੈ ਅਤੇ ੳਾਪਣੇ ਪਤੀ ਦੀ ਲੰਮਬੀ ਉਮਰ ਲਈ ਵਰਤ ਰੱਖਿਆ ਜਾੰਦਾ ਹੈ। ਇਸੇ ਤਰ੍ਹਾਂ ਤਸਵੀਰਾ ਧੂਰੀ ਦੀਆਂ ਹਨ ਜਿੱਥੇ ਕਿ ਇਸ ਤਿਉਹਾਰ ਨੂੰ ਲੈ ਕੇ ਬਜ਼ਾਰਾ ਵਿੱਚ ਰੋਣਕਾਂ ਵੇਖਣ ਨੂੰ ਮਿਲ ਰਹੀਆਂ ਹਨ।


COMMERCIAL BREAK
SCROLL TO CONTINUE READING

ਮਾਨਸਾ ਦੇ ਬਾਜ਼ਾਰਾਂ ਵਿੱਚ ਕਰਵਾ ਚੌਥ (Karwa Chauth 2023) ਦੇ ਵਰਤ ਤੋਂ ਪਹਿਲਾਂ ਰੌਣਕਾਂ ਹੀ ਰੌਣਕਾਂ ਨਜ਼ਰ ਆ ਰਹੀਆਂ ਹਨ। ਹਰ ਪਾਸੇ ਔਰਤਾਂ ਮਹਿੰਦੀ ਲਗਵਾਉਂਦੀਆਂ ਨਜ਼ਰ ਆ ਰਹੀਆਂ ਨੇ ਅਤੇ ਬਿਊਟੀ ਪਾਰਲਰਾਂ ਉੱਤੇ ਬੈਠ ਕੇ ਸਜ ਰਹੀਆਂ ਨੇ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਰਵਾ ਚੌਥ ਦੇ ਵਰਤ ਦੀ ਉਡੀਕ ਰਹਿੰਦੀ ਹੈ ਕਿਉਂਕਿ ਔਰਤਾਂ ਨੂੰ ਇਸ ਵਰਤ ਮੌਕੇ ਨਵੇਂ ਸੂਟ ਖਰੀਦਣ ਅਤੇ ਮਹਿੰਦੀ ਲਗਵਾ ਕੇ ਸੱਜਣ ਦਾ ਇੱਕ ਬਹੁਤ ਵਧੀਆ ਤਿਉਹਾਰ ਸਪੈਸ਼ਲ ਔਰਤਾਂ ਦੇ ਲਈ ਹੁੰਦਾ ਹੈ। 


ਇਹ ਵੀ ਪੜ੍ਹੋ: Manpreet Badal News: ਮਨਪ੍ਰੀਤ ਬਾਦਲ ਪਹੁੰਚਿਆ ਬਠਿੰਡਾ ਵਿਜੀਲੈਂਸ ਦਫਤਰ, ਕਮਰ 'ਤੇ ਬੰਨ੍ਹੀ ਹੋਈ ਸੀ ਬੈਲਟ

ਕੁਝ ਔਰਤਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਰਵਾ ਚੌਥ (Karwa Chauth 2023)  ਦਾ ਵਰਤ ਰੱਖ ਰਹੀਆਂ ਹਨ ਅਤੇ ਇਸ ਵਰਤ ਦੀ ਉਹਨਾਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ ਜਿਸ ਦੇ ਤਹਿਤ ਅੱਜ ਬਾਜ਼ਾਰਾਂ ਦੇ ਵਿੱਚ ਹਰ ਪਾਸੇ ਔਰਤਾਂ ਮਹਿੰਦੀ ਲਗਵਾ ਰਹੀਆਂ ਹਨ ਉੱਥੇ ਹੀ ਪਹਿਲਾ ਵਰਤ ਰੱਖਣ ਵਾਲੀਆਂ ਲੜਕੀਆਂ ਵੀ ਕਾਫੀ ਉਤਸਾਹਿਤ ਹਨ ਉਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਹਿਲਾ ਕਰਵਾ ਚੌਥ ਹੈ ਜਿਸ ਦੇ ਲਈ ਅੱਜ ਉਹ ਆਪਣੇ ਆਪ ਨੂੰ ਸਜਾ ਰਹੀਆਂ ਹਨ ਅਤੇ ਕਰਵਾ ਚੌਥ ਦੇ ਵਰਤ ਮੌਕੇ ਉਹ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖ ਰਹੀਆਂ ਹਨ ਜਿਸ ਦੇ ਲਈ ਉਹਨਾਂ ਨੂੰ ਕਾਫੀ ਖੁਸ਼ੀ ਹੈ।


ਇਹ ਵੀ ਪੜ੍ਹੋ:  Ludhiana Debate News: PAU ਵਿਦਿਆਰਥੀਆਂ ਨੇ ਮਹਾ ਡਿਬੇਟ ਨੂੰ ਲੈ ਕੇ ਚੁੱਕੇ ਸਵਾਲ, ਕਹੀ ਇਹ ਗੱਲ

ਇਸ ਵਾਰ ਕਰਵਾ ਚੌਥ 'ਤੇ ਸਰਵਰਥ ਸਿੱਧੀ ਯੋਗ ਬਣਾਇਆ ਜਾ ਰਿਹਾ ਹੈ। ਇਹ ਯੋਗਾ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਕਰਵਾ ਚੌਥ, ਵਿਆਹੁਤਾ ਔਰਤਾਂ ਦਾ ਸਭ ਤੋਂ ਖਾਸ ਤਿਉਹਾਰ, ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਇਹ ਗੱਲ ਸੈਕਟਰ-28 ਦੇ ਖੇੜਾ ਸ਼ਿਵ ਮੰਦਰ ਦੇ ਪੁਜਾਰੀ ਈਸ਼ਵਰ ਚੰਦਰ ਸ਼ਾਸਤਰੀ ਨੇ ਕਹੀ।

ਉਨ੍ਹਾਂ ਕਿਹਾ ਕਿ ਕਰਵਾ ਚੌਥ ਦਾ ਵਰਤ ਭਗਵਾਨ ਗਣਪਤੀ ਨੂੰ ਸਮਰਪਿਤ ਹੈ। ਦੁਪਹਿਰ ਨੂੰ ਭਗਵਾਨ ਗਣਪਤੀ ਦੇ ਨਾਲ-ਨਾਲ ਭਗਵਾਨ ਗੌਰੀਸ਼ੰਕਰ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਰਤ ਦੀ ਮਹਿਮਾ ਦੱਸਣ ਲਈ ਕਰਵਾ ਚੌਥ ਵਰਤ ਦੀ ਕਥਾ ਕਿਸੇ ਬ੍ਰਾਹਮਣ ਦੇ ਮੂੰਹੋਂ ਸੁਣਨੀ ਚਾਹੀਦੀ ਹੈ। ਇਸ ਵਾਰ ਕਰਵਾ ਚੌਥ ਦਾ ਵਰਤ 1 ਨਵੰਬਰ ਨੂੰ ਰੱਖਿਆ ਜਾਵੇਗਾ।