Vicky Kaushal & Katrina New Year Celebration: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਪ੍ਰੈਗਨੈਂਸੀ ਦੀਆਂ ਖਬਰਾਂ ਕਾਰਨ ਸੁਰਖੀਆਂ 'ਚ ਹੈ। ਇਨ੍ਹਾਂ ਖਬਰਾਂ ਵਿਚਾਲੇ ਅਦਾਕਾਰਾ (Vicky Kaushal & Katrina) ਆਪਣੇ ਪਤੀ ਵਿੱਕੀ ਕੌਸ਼ਲ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਰਾਜਸਥਾਨ ਪਹੁੰਚ ਗਈ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਰਾਜਸਥਾਨ ਦੇ ਜੋਧਪੁਰ ਏਅਰਪੋਰਟ 'ਤੇ ਦੇਖਿਆ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਹੁਣ ਕੈਟਰੀਨਾ ਅਤੇ ਵਿੱਕੀ (Vicky Kaushal & Katrina New Year Celebration)ਦੀਆਂ ਬੇਹੱਦ ਹੀ ਹੌਟ ਅਤੇ ਖੂਬਸੂਰਤ ਫੋਟੋਆਂ ਸਾਹਮਣੇ ਆਈਆਂ ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੈਟਰੀਨਾ ਅਤੇ ਵਿੱਕੀ ਜੰਗਲ ਸਫਾਰੀ ਦਾ ਆਨੰਦ ਲੈਂਦੇ ਨਜ਼ਰ ਆਏ ਹਨ। ਹਾਲ ਹੀ 'ਚ ਕੈਟਰੀਨਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਹ ਜੋੜੀ ਕੈਜ਼ੂਅਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।



ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਪਤੰਗ ਦਾ ਬੱਚਿਆਂ 'ਚ ਦਿਖਿਆ ਕਰੇਜ਼, ਵੱਧ ਰਹੀ ਡਿਮਾਂਡ

ਕੈਟਰੀਨਾ ਕੈਫ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ (Vicky Katrina latest photos) 'ਚ ਅਭਿਨੇਤਰੀ ਨੇ ਸੂਰਜ ਰਾਈਜ਼ਿੰਗ ਦੇ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਾਫੀ ਸ਼ਾਨਦਾਰ ਹੈ।  ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਕੈਟਰੀਨਾ ਕੈਫ ਨੇ ਲਗਾਤਾਰ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਕਾਲੇ ਰੰਗ ਦੇ ਪਹਿਰਾਵੇ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਅਤੇ ਦੂਜੀ ਤਸਵੀਰ ਵਿੱਚ ਉਹ ਆਪਣੇ ਪਤੀ ਵਿੱਕੀ ਕੌਸ਼ਲ ਉੱਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਕੈਟਰੀਨਾ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਸੂਰਜ ਡੁੱਬਣ ਅਤੇ ਪਹਾੜ ਦਾ ਖੂਬਸੂਰਤ ਨਜ਼ਾਰਾ ਦਿਖਾ ਰਹੀ ਹੈ।


ਇੰਨਾ ਹੀ ਨਹੀਂ ਉਸ ਨੇ ਖੂਬਸੂਰਤ ਨਜ਼ਾਰਿਆਂ ਦੀਆਂ ਤਸਵੀਰਾਂ (Vicky Katrina latest photos) ਵੀ ਦਿਖਾਈਆਂ। ਇੱਕ ਵਿੱਚ ਨੀਲਗਾਏ ਅਤੇ ਦੂਜੇ ਵਿੱਚ ਚੀਤਾ ਨਜ਼ਰ ਆ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ (Katrina Kaif) ਲਿਖਿਆ ਹੈ ਕਿ ਇਹ ਬਹੁਤ ਜਾਦੂਈ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀਆਂ ਮਨਪਸੰਦ ਥਾਵਾਂ ਵਿੱਚੋਂ ਇੱਕ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਇਸ ਜੋੜੀ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।