Independence News: ਅਜ਼ਾਦੀ ਦਿਹਾੜੇ ਮੌਕੇ ਅਕਸਰ ਹੀ ਲੋਕ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਂਦੇ ਹਨ ਪਰ ਉਨ੍ਹਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੌਮੀ ਝੰਡੇ ਦਾ ਸਨਮਾਨ ਨਾ ਕਰਨ ਉਤੇ ਉਨ੍ਹਾਂ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। 2002 ਤੋਂ ਪਹਿਲਾਂ ਸਿਰਫ ਅਜ਼ਾਦੀ ਤੇ ਗਣਤੰਤਰ ਦਿਹਾੜੇ ਉਤੇ ਹੀ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਹੁੰਦੀ ਸੀ। ਕੌਮੀ ਝੰਡਾ ਕਿਤੋਂ ਵੀ ਕੱਟਿਆ ਜਾਂ ਫਟਿਆ ਨਹੀਂ ਹੋਣਾ ਚਾਹੀਦਾ।


COMMERCIAL BREAK
SCROLL TO CONTINUE READING

ਵਪਾਰਕ ਸਮਾਗਮ ਵਿੱਚ ਕੌਮੀ ਝੰਡੇ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਲੁਧਿਆਣਾ ਤੋਂ ਸਮਾਜ ਸੇਵਿਕਾ ਤੇ ਦੇਸ਼ ਦੀ ਬੇਟੀ ਜਾਨਵੀ ਬਹਿਲ ਨੇ ਕਸ਼ਮੀਰ ਤੋਂ ਲੈਕੇ ਕੰਨਿਆ ਕੁਮਾਰੀ ਤੱਕ ਦੇਸ਼ ਨੂੰ ਇਕਜੁੱਟ ਵਿਖਾਉਣ ਲਈ ਲਾਲ ਚੌਕ ਵਿੱਚ ਤਿਰੰਗਾ ਲਹਿਰਾਇਆ ਸੀ। ਇਸ ਤੋਂ ਬਾਅਦ ਉਸ ਨੇ ਤਿਰੰਗਾ ਯਾਤਰਾ ਕੱਢੀ ਸੀ। ਇਸ ਸਾਲ ਵੀ ਉਹ 100 ਗੁਣਾ 160 ਫੁੱਟ ਦਾ ਤਿਰੰਗਾ ਲਹਿਰਾਉਣ ਜਾ ਰਹੀ ਹੈ।


ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਉਤੇ ਵੀ ਕੌਮੀ ਤਿਰੰਗਾ ਲਹਿਰਾਉਣ ਲਈ ਉਸ ਨੇ ਪ੍ਰਸ਼ਾਸਨ ਨੂੰ ਅਰਜੋਈ ਕੀਤੀ ਸੀ ਜੋ ਕਿ ਅੱਜ ਲੁਧਿਆਣਾ ਦੀ ਸ਼ਾਨ ਹਨ। ਜਾਨਵੀ ਨੇ ਕਿਹਾ ਕਿ ਸਾਡੇ ਕੌਮੀ ਝੰਡੇ ਦੇ ਸਨਮਾਨ ਦੇ ਲਈ ਕੋਡ ਬਣੇ ਹੋਏ ਹਨ ਜਿਨ੍ਹਾਂ ਨੂੰ ਮੰਨਣਾ ਸਾਡਾ ਪਹਿਲਾਂ ਕਰਤੱਵ ਹੋਣਾ ਚਾਹੀਦਾ ਹੈ। ਅਜ਼ਾਦੀ ਦਿਹਾੜੇ ਤੇ ਗਣਤੰਤਰ ਦਿਹਾੜੀ ਤੋਂ ਬਾਅਦ ਕੌਮੀ ਤਿਰੰਗੇ ਦੀ ਅਕਸਰ ਹੀ ਬੇਅਦਬੀ ਹੁੰਦੀ ਹੈ। ਕਾਗਜ਼ ਦਾ ਬਣਿਆ ਤਿਰੰਗਾ ਫੱਟ ਜਾਂਦਾ ਹੈ।


ਕਈ ਵਾਰ ਬੱਚੇ ਮਾਸੂਮ ਹੁੰਦੇ ਹਨ ਉਨ੍ਹਾਂ ਤੋਂ ਇਸ ਦੀ ਬੇਅਦਬੀ ਹੋ ਜਾਂਦੀ ਹੈ। ਇਸ ਕਰਕੇ ਸਾਡੇ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਇਸ ਬਾਰੇ ਜਾਗਰੂਕ ਕਰੀਏ। ਭਾਰਤ ਦੀ ਆਜ਼ਾਦੀ ਦੇ 76 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ 13 ਤੋਂ 15 ਅਗਸਤ ਤੱਕ ਚੱਲਣ ਵਾਲੀ 'ਹਰ ਘਰ ਤਿਰੰਗਾ' ਮੁਹਿੰਮ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।


ਇਸ ਦੇ ਨਾਲ ਹੀ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਹਰ ਬੱਚੇ ਨੂੰ ਸਕੂਲ 'ਚ ਤਿਰੰਗਾ ਲੈ ਕੇ ਆਉਣ ਲਈ ਕਿਹਾ ਜਾਂਦਾ ਹੈ। ਪਰ ਯਾਦ ਰਹੇ ਕਿ ਹਰ ਸਾਲ ਅਜਿਹੇ ਮੌਕਿਆਂ 'ਤੇ ਤਿਰੰਗਾ ਝੰਡਾ ਲਹਿਰਾਉਣਾ ਸਾਡੀ ਨਾ ਸਿਰਫ਼ ਜ਼ਿੰਮੇਵਾਰੀ ਹੈ, ਸਗੋਂ ਇਸ ਦਾ ਸਤਿਕਾਰ ਕਰਨਾ ਵੀ ਸਾਡਾ ਸੰਵਿਧਾਨਕ ਫਰਜ਼ ਹੈ।


ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ