ਚੰਡੀਗੜ੍ਹ- ਜਦੋਂ ਦੀ ਕੋਰੋਨਵਾਇਰਸ ਨੇ ਲੋਕਾਂ ਦੀ ਜਿੰਦਗੀ ਵਿਚ ਦਸਤਕ ਦਿੱਤੀ ਹੈ, ਲੋਕਾਂ ਦੀਆਂ ਆਦਤਾਂ ਵਿਚ ਬਦਲਾਅ ਆਇਆ ਹੈ। ਆਪਣੀ ਸਿਹਤ ਨੂੰ ਚਿੰਤਤ ਹੋਏ ਲੋਕ ਦਵਾਈਆਂ ਨੂੰ ਛੱਡ ਕੇ ਮੁੜ ਘਰੇਲੂ ਜੜੀ ਬੂਟੀਆਂ ਅਤੇ ਨੁਸਖੇ ਵਰਤ ਰਹੇ ਹਨ।


COMMERCIAL BREAK
SCROLL TO CONTINUE READING

ਇਸ ਗੱਲ ਵਿਚ ਕੋਈ ਛੱਕ ਨਹੀਂ ਕੇ ਭਾਰਤੀ ਰਸੋਈ ਵਿਚ ਸਾਰੇ ਉਤਪਾਦ ਹੁੰਦੇ ਹਨ ਜੋ ਮਨੁੱਖੀ ਸਰੀਰ ਨੂੰ ਤਾਕਤਵਾਰ ਬਣਾਉਦੇਂ ਹਨ ਅਤੇ ਨਾਲ ਹੀ ਸਰੀਰ ਵਿਚੋਂ ਬਿਮਾਰੀਆਂ ਦਾ ਖਾਤਮਾ ਕਰਦੇ ਹਨ। ਲਾਇਫ਼ਸਟਾਇਲ ਮਾਹਿਰ ਕੋਚ ਕਹਿੰਦੇ ਹਨ ਕਿ ਸਾਡੀ ਰਸੋਈ ਹਰ ਕਿਸਮ ਦੇ ਤੱਤਾਂ ਨਾਲ ਭਰੀ ਹੋਣੀ ਚਾਹੀਦੀ ਹੈ, ਜੋ ਸਾਡੇ ਸਰੀਰ ਦੀ ਸ਼ਕਤੀ ਨੂੰ ਵਧਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਆਓ ਜਾਣਦੇ ਹਾਂ ਉਤਪਾਦਾਂ ਦੀ ਸੂਚੀ ਬਾਰੇ ;


 


ਮਸਾਲੇ



“ਲਾਜ਼ਮੀ ਮਸਾਲਿਆਂ ਵਿੱਚ ਹਲਦੀ, ਦਾਲਚੀਨੀ, ਕਾਲੀ ਮਿਰਚ, ਜੀਰਾ, ਮੇਥੀ ਦੇ ਬੀਜ, ਅਦਰਕ, ਲਸਣ, ਆਦਿ ਸ਼ਾਮਲ ਹਨ। ਇਹ ਰੋਜ਼ਾਨਾ ਵਰਤੇ ਵਿਚ ਆਉਦੇਂ ਹਨ ਅਤੇ ਅਸੀਂ ਇਨ੍ਹਾਂ ਦਾ ਸੇਵਨ ਦਾਲ, ਸਬਜ਼ੀਆਂ, ਸੂਪ ਵਿੱਚ ਕਰਦੇ ਹਾਂ। ਵੱਖ-ਵੱਖ ਮਿਸ਼ਰਣਾਂ ਨੂੰ ਉਬਾਲ ਕੇ ਹਰਬਲ ਚਾਹ ਦੇ ਰੂਪ ਵਿੱਚ ਪੀਓ ਤਾਂ ਉਸ ਨੂੰ ਜੁਨੇਜਾ ਕਿਹਾ ਜਾਂਦਾ ਹੈ।


 


* ਅਦਰਕ


ਅਦਰਕ ਨੂੰ ਆਯੁਰਵੇਦ ਵਿੱਚ ਸਭ ਤੋਂ ਵਧੀਆ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ; ਇਹ ਪਾਚਨ ਸੰਬੰਧੀ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ। ਇਸ ਨੂੰ ਕੱਚਾ ਖਾਧਾ ਜਾ ਸਕਦਾ ਹੈ ਜਾਂ ਵੱਖ-ਵੱਖ ਪਕਵਾਨਾਂ ਅਤੇ ਮਸਾਲਾ ਚਾਹ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।


 


* ਲਸਣ


ਲਸਣ ਬਹੁਤ ਸਾਰੇ ਗੁਣਾਂ ਕਾਰਨ, ਭਾਰਤੀ ਪਕਵਾਨਾਂ ਵਿੱਚ ਵਰਤਿਆਂ ਜਾਣ ਵਾਲੀ ਸਭ ਤੋਂ ਮਸ਼ਹੂਰ ਮਸਾਲਾ ਮੰਨਿਆ ਜਾਂਦਾ ਹੈ। ਇਸਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਵੇਰੇ ਉੱਠਣ ਤੋਂ ਬਾਅਦ ਲਸਣ ਦੀ ਇੱਕ ਕਲੀ ਨੂੰ ਥੋੜਾ ਕੁੱਟ ਕੇ ਖਾਲੀ ਪੇਟ ਪਾਣੀ ਨਾਲ ਪੀਣਾ।


 


* ਦਾਲਚੀਨੀ


ਇਸ ਵਿਚ ਐਂਟੀ-ਵਾਇਰਲ, ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਹ ਹਾਈਪਰਟੈਨਸ਼ਨ ਨੂੰ ਘਟਾਉਣ, ਅੰਤੜੀਆਂ ਨੂੰ ਸੁਧਾਰਨ ਅਤੇ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।


 


* ਕਾਲੀ ਮਿਰਚ


 ਕਾਲੀ ਮਿਰਚ ਆਪਣੇ ਐਂਟੀਆਕਸੀਡੈਂਟ, ਐਂਟੀਮਾਈਕਰੋਬਾਇਲ ਗੁਣਾਂ ਦੇ ਕਾਰਨ ਇੱਕ ਮਹੱਤਵਪੂਰਨ ਮਸਾਲਾ ਹੈ। ਤੁਸੀਂ ਇਸ ਨੂੰ ਦਹੀਂ, ਸਲਾਦ 'ਤੇ ਛਿੜਕ ਕੇ ਜਾਂ ਚਾਹ 'ਚ ਮਿਲਾ ਕਿ ਵਰਤ ਸਕਦੇ ਹੋ।


 


ਜੜੀ ਬੂਟੀਆਂ



* ਤੁਲਸੀ


ਤੁਲਸੀ ਵਿਚ ਬਹੁਤ ਹੁਣ ਹੁੰਦੇ ਹਨ ਜੋ ਸਾਨੂੰ ਸਾਹ ਦੀਆਂ ਬਿਮਾਰੀਆਂ, ਬੁਖਾਰ ਅਤੇ ਅਜਿਹੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਖਾਂਸੀ, ਜ਼ੁਕਾਮ ਅਤੇ ਹਲਕੇ ਬੁਖਾਰ ਤੋਂ ਰਾਹਤ ਪਾਉਣ ਲਈ ਤੁਸੀਂ ਪੱਤਿਆਂ ਦਾ ਸੇਵਨ ਕਰ ਸਕਦੇ ਹੋ ਜਾਂ ਜੂਸ ਬਣਾ ਸਕਦੇ ਹੋ।


 


* ਕੜ੍ਹੀ ਪੱਤੇ


ਕੜ੍ਹੀ ਪੱਤੇ ਵਿਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕੈਲਸ਼ੀਅਮ ਅਤੇ ਆਇਰਨ ਵਰਗੇ ਵਿਟਾਮਿਨ ਅਤੇ ਖਣਿਜਾਂ ਦੇ ਭਰਪੂਰ ਸਰੋਤ ਹੁੰਦੇ ਹਨ। ਕੜ੍ਹੀ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਸਰੀਰ ਵਿਚ ਤਾਕਤ ਆਉਂਦੀ ਹੈ।


 


* ਪੁਦੀਨੇ ਦੀਆਂ ਪੱਤੀਆਂ


 ਪੁਦੀਨੇ ਦੀਆਂ ਪੱਤੀਆਂ ਕਈ ਪੌਸ਼ਟਿਕ ਤੱਤਾਂ, ਖਾਸ ਕਰਕੇ ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਚਟਨੀ, ਚਾਹ ਵਿੱਚ ਕੀਤੀ ਜਾਂਦੀ ਹੈ।


 


ਖੱਟੇ ਫ਼ਲ



ਖੱਟੇ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੇ ਵਾਈਟ ਬਲੱਡ ਸੈਲਸ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ ਜੋ ਲਾਗਾਂ ਨਾਲ ਲੜਨ ਵਿੱਚ ਮਦਦ ਕਰਦੇ ਹਨ। ਸੰਤਰਾ, ਮਿੱਠਾ ਚੂਨਾ, ਨਿੰਬੂ, ਅਮਰੂਦ ਇਸ ਦੀਆਂ ਉਦਾਹਰਣਾਂ ਹਨ। ਇਨ੍ਹਾਂ ਤੋਂ ਇਲਾਵਾ ਆਂਵਲਾ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ।