Khanna Train News: ਟਰੇਨ ਦਾ ਇੰਜਣ ਵੱਖ ਹੋਣ ਦੇ ਮਾਮਲੇ `ਚ ਰੇਲਵੇ ਦੀ ਵੱਡੀ ਕਾਰਵਾਈ!
Khanna Train News: ਖੰਨਾ ਰੇਲਵੇ ਸਟੇਸ਼ਨ `ਤੇ ਅੱਜ ਉਸ ਸਮੇਂ ਵੱਡਾ ਰੇਲ ਹਾਦਸਾ ਟਲ ਗਿਆ ਜਦੋਂ ਪਟਨਾ ਤੋਂ ਜੰਮੂ ਜਾ ਰਹੀ 12355 ਅਰਚਨਾ ਐਕਸਪ੍ਰੈਸ ਦਾ ਇੰਜਣ ਡੱਬਿਆਂ ਤੋਂ ਵੱਖ ਹੋ ਗਿਆ।
Khanna Train News/ਧਰਮਿੰਦਰ ਸਿੰਘ: ਖੰਨਾ 'ਚ ਅਰਚਨਾ ਐਕਸਪ੍ਰੈਸ ਦਾ ਇੰਜਣ ਵੱਖ ਹੋਣ ਦੇ ਮਾਮਲੇ 'ਚ ਰੇਲਵੇ ਨੇ ਵੱਡੀ ਕਾਰਵਾਈ ਕੀਤੀ ਹੈ। ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਪੁਆਇੰਟਮੈਨ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਦਰਅਸਲ ਬੀਤੇ ਦਿਨੀ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਖੰਨਾ 'ਚ ਜਦੋਂ ਅਰਚਨਾ ਐਕਸਪ੍ਰੈਸ ਯਾਤਰੀ ਟਰੇਨ ਦੇ ਡੱਬੇ ਇੰਜਣ ਤੋਂ ਵੱਖ ਹੋ ਗਏ।
ਇਹ ਹਾਦਸਾ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਅੱਗੇ ਵਾਪਰਿਆ। ਇੰਜਣ ਕਰੀਬ ਅੱਧਾ ਕਿਲੋਮੀਟਰ ਅੱਗੇ ਚਲਾ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਇਸ ਦੌਰਾਨ ਟਰੇਨ ਕਰੀਬ 35 ਮਿੰਟ ਰੁਕੀ ਰਹੀ। ਇਹ ਹਾਦਸਾ ਅੱਜ ਸਵੇਰੇ 9.20 ਵਜੇ ਵਾਪਰਿਆ। ਜਦੋਂਕਿ ਟਰੇਨ ਫਿਰ ਸਵੇਰੇ 9.55 ਵਜੇ ਮੰਜ਼ਿਲ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ:. Khanna News: ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ! ਵੱਡਾ ਹਾਦਸਾ ਹੋਣੋ ਟਲਿਆ
ਇਸ ਤੋਂ ਬਾਅਦ ਟਰੈਕ 'ਤੇ ਕੰਮ ਕਰ ਰਹੇ ਕੀ ਮੈਨ ਨੇ ਰੌਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ। ਡਰਾਈਵਰ ਨੇ ਫਿਰ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ। ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਨਾਲ ਵਾਪਰਿਆ। ਇਸ ਦੌਰਾਨ ਕੋਈ ਹੋਰ ਟਰੇਨ ਨਹੀਂ ਆਈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।
ਟਰੇਨ ਦੇ ਕੋਚ ਅਟੈਂਡੈਂਟ ਨੇ ਦੱਸਿਆ ਕਿ ਟਰੇਨ ਨੰਬਰ 12355/56 ਅਰਚਨਾ ਐਕਸਪ੍ਰੈੱਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਇਸ ਦਾ ਇੰਜਣ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਜੰਕਸ਼ਨ 'ਤੇ ਬਦਲਿਆ ਗਿਆ। ਇੱਥੇ ਅਮਲੇ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਅਤੇ ਇੰਜਣ ਵੀ ਬੋਗੀਆਂ ਨਾਲ ਠੀਕ ਤਰ੍ਹਾਂ ਨਹੀਂ ਲਗਾਇਆ ਗਿਆ। ਫਿਰ ਵੀ ਗੱਡੀ ਨੂੰ ਅੱਗੇ ਵਧਾਇਆ ਗਿਆ।
ਇਸ ਤੋਂ ਬਾਅਦ ਇਹ ਇੰਜਣ ਖੰਨਾ ਵਿੱਚ ਖੁੱਲ੍ਹਿਆ ਅਤੇ ਕਾਫੀ ਅੱਗੇ ਚਲਾ ਗਿਆ। ਇੱਥੋਂ ਤੱਕ ਕਿ ਡਰਾਈਵਰ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਇਸ ਟਰੇਨ 'ਚ ਕਰੀਬ 2 ਤੋਂ 2.5 ਹਜ਼ਾਰ ਯਾਤਰੀ ਸਵਾਰ ਸਨ। ਇਸ ਦੌਰਾਨ ਰੇਲਵੇ ਗਾਰਡ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਟਰੇਨ ਦਾ ਇੰਜਣ ਅਚਾਨਕ ਵੱਖ ਹੋ ਗਿਆ।
ਉਸ ਨੇ ਦੇਖਿਆ ਤਾਂ ਵਾਇਰਲੈੱਸ ਰਾਹੀਂ ਪਾਇਲਟ ਕੰਵਰ ਸੇਨ ਨੂੰ ਸੁਨੇਹਾ ਭੇਜਿਆ। ਦੂਜੇ ਪਾਸੇ ਥਾਣਾ ਮੁਖੀ ਨੰਦ ਕੁਮਾਰ ਨੇ ਦੱਸਿਆ ਕਿ ਉਹ ਰੇਲਵੇ ਟਰੈਕ ’ਤੇ ਕੰਮ ਕਰ ਰਿਹਾ ਸੀ। ਫਿਰ ਮੈਂ ਦੇਖਿਆ ਕਿ ਇਕ ਇੰਜਣ ਇਕੱਲਾ ਆ ਰਿਹਾ ਸੀ ਅਤੇ ਇਕ ਟਰੇਨ ਕਰੀਬ 3 ਕਿਲੋਮੀਟਰ ਪਿੱਛੇ ਖੜ੍ਹੀ ਸੀ।