ਟਰੱਕ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, 42 ਵਿਦਿਆਰਥੀ ਸਨ ਸਵਾਰ, ਦੋ ਬੱਚੇ ਜ਼ਖ਼ਮੀ
Khanna Accident news: ਖੰਨਾ ਜੀ ਟੀ ਰੋਡ `ਤੇ ਬੱਸ ਦਾ ਡਰਾਈਵਰ ਸਾਈਡ ਦਾ ਟਾਇਰ ਫਟ ਗਿਆ। ਡਰਾਈਵਰ ਨੇ ਬੱਸ ਨੂੰ ਇੱਕ ਪਾਸੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਇੱਕ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
Khanna Accident news: ਪੰਜਾਬ ਵਿਚ ਧੁੰਦ ਦਾ ਕਹਿਰ ਵਧਣ ਕਰਕੇ ਸੜਕ ਹਾਦਸੇ ਬਹੁਤ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜਾਂ ਮਾਮਲਾ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਇਆ ਹੈ ਜਿਸ ਵਿਚ ਬੱਚਿਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਬੱਚੇ ਜਖ਼ਮੀ ਹੋ ਗਏ ਹਨ। ਦੱਸ ਦੇਈਏ ਕਿ ਇਹ ਹਾਦਸਾ ਖੰਨਾ ਜੀ ਟੀ ਰੋਡ ਉਪਰ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਹਰਿਆਣਾ ਤੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਸੀ। ਖੰਨਾ (Khanna Accident news) ਪੁੱਜਣ 'ਤੇ ਟਾਇਰ ਖ਼ਰਾਬ ਹੋ ਗਿਆ।
ਇਸੇ ਦੌਰਾਨ ਜਦੋਂ ਖਰਾਬ ਬੱਸ ਸੜਕ ਉਪਰ ਖੜ੍ਹੀ ਸੀ ਤਾਂ ਪਿੱਛੋਂ ਟਰੱਕ ਨੇ ਟੱਕਰ ਮਾਰ ਦਿੱਤੀ। ਅਹਿਮ ਗੱਲ ਅਤੇ ਬਚਾਅ ਇਹ ਹੈ ਕਿ ਬੱਸ 'ਚ ਪਿਆ ਸਿਲੰਡਰ ਨਹੀਂ ਫਟਿਆ। ਇਸ ਹਾਦਸੇ 'ਚ ਬੱਚੇ ਜਖ਼ਮੀ ਹੋ ਗਏ।
ਇਹ ਵੀ ਪੜ੍ਹੋ: NIA ਦੀ ਵੱਡੀ ਕਾਰਵਾਈ; ਕੇਰਲ 'ਚ PFI ਨੇਤਾਵਾਂ ਦੇ ਟਿਕਾਣਿਆਂ 'ਤੇ ਹੋਈ ਛਾਪੇਮਾਰੀ
ਦਰਅਸਲ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਲੀਪੁਰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਬੱਸ ਪੰਜਾਬ ਦੇ ਖੰਨਾ (Khanna Accident news) ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਜੀ.ਟੀ ਰੋਡ 'ਤੇ ਬਣੇ ਪੁਲ 'ਤੇ ਵਾਪਰਿਆ। ਹਾਦਸੇ ਵਿੱਚ ਦੋ ਬੱਚੇ ਜ਼ਖ਼ਮੀ ਹੋ ਗਏ। ਬਾਕੀ ਸਾਰੇ ਬੱਚੇ ਸੁਰੱਖਿਅਤ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਬੱਸ ਵਿੱਚ 42 ਬੱਚੇ ਅਤੇ ਚਾਰ ਅਧਿਆਪਕ ਸਵਾਰ ਸਨ। ਇਹ ਸਾਰੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੱਸ ਖੰਨਾ ਪੁਲ 'ਤੇ ਪਹੁੰਚੀ ਤਾਂ ਡਰਾਈਵਰ ਸਾਈਡ ਦਾ ਟਾਇਰ ਫਟ ਗਿਆ। ਡਰਾਈਵਰ ਨੇ ਬੱਸ ਨੂੰ ਇੱਕ ਪਾਸੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਇੱਕ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿੱਚ (Accident news) ਲੈ ਲਿਆ ਗਿਆ ਹੈ ਅਤੇ ਜਲਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।