NIA Raid In Kerala News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਪਾਪੂਲਰ ਫਰੰਟ ਆਫ ਇੰਡੀਆ ਮਾਮਲੇ 'ਚ ਕੇਰਲ 'ਚ 56 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ।
Trending Photos
NIA Raid In Kerala News: ਰਾਸ਼ਟਰੀ ਜਾਂਚ ਏਜੰਸੀ (NIA) ਨੇ ਇਕ ਵਾਰ ਫਿਰ ਪਾਬੰਦੀਸ਼ੁਦਾ ਸੰਗਠਨ ਪੀਪਲਜ਼ ਫਰੰਟ ਆਫ ਇੰਡੀਆ (ਪੀਐੱਫਆਈ) 'ਤੇ ਸ਼ਿਕੰਜਾ ਕੱਸਿਆ ਹੈ। ਅੱਜ ਕੇਰਲ 'ਚ ਤੜਕੇ 56 ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ (NIA Raid) ਕੀਤੀ ਗਈ। ਦੱਸ ਦੇਈਏ ਕਿ ਐਨਆਈਏ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਸੰਗਠਨ ਨੂੰ ਨਵੇਂ ਨਾਂ ਨਾਲ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੇਰਲ ਮੂਲ ਦੇ ਇਸ ਕੱਟੜਪੰਥੀ ਸੰਗਠਨ ਨੇ ਦੇਸ਼ ਭਰ 'ਚ ਆਪਣੀਆਂ ਜੜ੍ਹਾਂ ਜਮਾ ਲਈਆਂ ਸਨ। ਇਸ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਤੰਬਰ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ।
ਏਰਨਾਕੁਲਮ ਵਿੱਚ PFI ਨੇਤਾਵਾਂ ਨਾਲ ਜੁੜੇ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਤਿਰੂਵਨੰਤਪੁਰਮ 'ਚ ਛੇ ਥਾਵਾਂ 'ਤੇ ਜਾਂਚ ਚੱਲ ਰਹੀ ਹੈ। ਇਹ ਆਪਰੇਸ਼ਨ ਵੀਰਵਾਰ ਸਵੇਰੇ 4 ਵਜੇ ਨਾਲ ਹੀ ਸ਼ੁਰੂ ਕੀਤਾ ਗਿਆ। ਅਜੇ ਤੱਕ ਐਨਆਈਏ (NIA Raid In Kerala) ਦੀ ਛਾਪੇਮਾਰੀ ਜਾਰੀ ਸੀ। ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੀਐਫਆਈ ਆਗੂ ਕਿਸੇ ਹੋਰ ਨਾਮ ਨਾਲ ਪੀਐਫਆਈ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਲਈ ਕਾਰਵਾਈ ਕੀਤੀ ਗਈ ਹੈ।
National Investigation Agency (NIA) raids underway at 56 locations in Kerala in the Popular Front of India (PFI) case. Visuals from Ernakulam. https://t.co/6IQEZkI2Kf pic.twitter.com/re5qi37qoL
— ANI (@ANI) December 29, 2022
ਇਹ ਵੀ ਪੜ੍ਹੋ: BKU ਉਗਰਾਹਾਂ ਦਾ ਵੱਡਾ ਐਲਾਨ, 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ FREE
ਗੌਰਤਲਬ ਹੈ ਕਿ ਕੇਰਲ ਵਿੱਚ ਹੀ 2006 ਵਿੱਚ PFI ਦਾ ਗਠਨ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੇ 2009 ਵਿੱਚ ਇੱਕ ਸਿਆਸੀ ਸੰਗਠਨ ‘ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ’ ਵੀ ਬਣਾਇਆ। ਕੇਂਦਰ ਵੱਲੋਂ ਸੰਗਠਨ 'ਤੇ ਪਾਬੰਦੀ ਦੇ ਖਿਲਾਫ ਕੇਰਲ 'ਚ ਵੀ ਹੜਤਾਲ ਕੀਤੀ ਗਈ। ਇਸ ਦੌਰਾਨ ਸੂਬੇ ਵਿੱਚ ਵਿਆਪਕ ਹਿੰਸਾ ਹੋਈ। ਕੇਰਲ ਹਾਈ ਕੋਰਟ ਨੇ ਹਿੰਸਾ ਦਾ ਖੁਦ ਨੋਟਿਸ ਲਿਆ ਅਤੇ ਕੇਰਲ ਦੀ ਖੱਬੇ ਮੋਰਚੇ ਦੀ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਹੜਤਾਲ ਦੌਰਾਨ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਲਈ ਦੋਸ਼ੀਆਂ ਅਤੇ ਅਧਿਕਾਰੀਆਂ ਨੂੰ ਮੁਆਵਜ਼ਾ ਦੇਣ।