Khanna News: ਖੰਨਾ `ਚ ਛੱਠ ਪੂਜਾ ਲਈ ਆਏ ਨੌਜਵਾਨ ਦੀ ਮੌਤ; ਹਾਈ ਵੋਲਟੇਜ ਤਾਰਾਂ ਤੋਂ ਲੱਗਿਆ ਕਰੰਟ
Khanna News: ਖੰਨਾ `ਚ ਛੱਠ ਪੂਜਾ ਲਈ ਆਏ ਨੌਜਵਾਨ ਦੀ ਮੌਤ ਹੋ ਗਈ ਹੈ। ਹਾਈ ਵੋਲਟੇਜ ਤਾਰਾਂ ਦੀ ਲਪੇਟ `ਚ ਆਉਣ ਨਾਲ ਹੋਇਆ। ਛੱਤ `ਤੇ ਗੰਨਾ ਲੈ ਕੇ ਜਾ ਰਿਹਾ ਸੀ, 8 ਮਹੀਨੇ ਪਹਿਲਾਂ ਵਿਆਹ ਹੋਇਆ ਸੀ।
Khanna Young Man Died/ਧਰਮਿੰਦਰ ਸਿੰਘ : ਖੰਨਾ ਦੇ ਆਨੰਦ ਨਗਰ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਮੌਂਟੂ ਕੁਮਾਰ ਵਜੋਂ ਹੋਈ ਹੈ। ਮੌਂਟੂ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਵਿੱਚ ਕੰਮ ਕਰਦਾ ਸੀ। ਦੋ ਦਿਨ ਪਹਿਲਾਂ ਖੰਨਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਛਠ ਪੂਜਾ ਲਈ ਆਇਆ ਸੀ। ਗੰਨਾ ਲੈ ਕੇ ਛੱਤ 'ਤੇ ਜਾ ਰਿਹਾ ਸੀ
ਮਾਂਟੂ ਦੇ ਰਿਸ਼ਤੇਦਾਰ ਸ਼ੰਕਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੀ ਲੜਕੀ ਦਾ ਜਨਮ ਦਿਨ ਸੀ। ਜਿਸ ਕਾਰਨ ਉਸ ਨੇ ਆਪਣੇ ਲੜਕੇ ਅਤੇ ਸਾਲੀ ਨੂੰ ਹਰਿਆਣਾ ਤੋਂ ਬੁਲਾਇਆ ਸੀ ਤਾਂ ਜੋ ਉਹ ਛਠ ਪੂਜਾ ਤੱਕ ਉਸ ਦੇ ਨਾਲ ਰਹਿਣ। ਅੱਜ ਸਵੇਰੇ ਜਦੋਂ ਮੌਂਟੂ ਪੂਜਾ ਲਈ ਲਿਆਂਦਾ ਗੰਨਾ ਲੈ ਕੇ ਕੁਆਰਟਰ ਦੀ ਛੱਤ ’ਤੇ ਜਾ ਰਿਹਾ ਸੀ ਤਾਂ ਉਪਰੋਂ ਲੰਘਦੀਆਂ 66 ਕੇਵੀ ਬਿਜਲੀ ਦੀਆਂ ਤਾਰਾਂ ਨੂੰ ਗੰਨੇ ਨੇ ਛੂਹ ਲਿਆ। ਬਿਜਲੀ ਦਾ ਝਟਕਾ ਲੱਗਣ ਕਾਰਨ ਮੌਂਟੂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Sri Kiratpur Sahib Accident: ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਐਕਸ ਯੂਵੀ ਤੇ ਸਵਿਫਟ ਦੀ ਹੋਈ ਭਿਆਨਕ ਟੱਕਰ, ਡਰਾਈਵਰ ਦੀ ਮੌਤ
ਸ਼ੰਕਰ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਹੀ ਮੌਂਟੂ ਦਾ ਵਿਆਹ ਉਸ ਦੀ ਸਾਲੀ ਨਾਲ ਹੋਇਆ ਸੀ। ਇਸ ਹਾਦਸੇ ਨੇ ਪਰਿਵਾਰ ਤੋਂ ਪੁੱਤਰ ਖੋਹਣ ਦੇ ਨਾਲ-ਨਾਲ ਇੱਕ ਮੁਟਿਆਰ ਦਾ ਸੁਹਾਗ ਵੀ ਖੋਹ ਲਿਆ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮੌਂਟੂ ਨੂੰ ਹਸਪਤਾਲ ਲਿਆ ਕੇ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਬਦਮਾਸ਼ ਨੇ ਨਾਕਾਬੰਦੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ 'ਤੇ ਕੀਤਾ ਹਮਲਾ, ਫਾਇਰਿੰਗ 'ਚ ਬਦਮਾਸ਼ ਜ਼ਖ਼ਮੀ