Ludhiana Police Encounters: ਲੁਧਿਆਣਾ ਦੇ ਜੱਸੀਆਂ ਰੋਡ 'ਤੇ ਪੁਲਿਸ ਨੇ ਬਦਮਾਸ਼ ਦਾ ਐਨਕਾਊਂਟਰ ਕੀਤਾ, ਜਿਸ ਦੌਰਾਨ ਉਸਦੀ ਐਕਟਿਵਾ ਤਿਲਕ ਕੇ ਡਿੱਗ ਗਈ।ਜ਼ਖ਼ਮੀ ਦੀ ਪਛਾਣ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਅਮਿਤ ਕੁਮਾਰ ਵਾਸੀ ਟਿੱਬਾ ਰੋਡ ਵਜੋਂ ਹੋਈ ਹੈ
Trending Photos
Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਜੱਸੀਆ ਰੋਡ ਨਾਕੇਬੰਦੀ ਦੌਰਾਨ ਜਦੋਂ ਇੱਕ ਐਕਟਿਵਾ ਸਵਾਰ ਇੱਕ ਰਾਹਗੀਰ ਨੂੰ ਪੁਲਿਸ ਨੇ ਰੋਕਿਆ ਤਾਂ ਉਸਨੇ ਪੁਲਿਸ ਪਾਰਟੀ 'ਤੇ ਦੋ ਵਾਰ ਫਾਇਰ ਕਰ ਦਿੱਤੇ। ਜਦੋਂ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਉਕਤ ਐਕਟਿਵਾ ਸਵਾਰ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਜ਼ਖਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਅਮਿਤ ਕੁਮਾਰ ਵਾਸੀ ਟਿੱਬਾ ਰੋਡ ਵਜੋਂ ਹੋਈ ਹੈ। ਕਰਾਸ ਫਾਇਰਿੰਗ ਬਦਮਾਸ਼ ਨੀ ਦੇ ਜ਼ਖਮੀ ਹੋਣ ਦੀ ਸੂਚਨਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲੀ ਤਾਂ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਿਲਹਾਲ ਜ਼ਖਮੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਉਸ ਕੋਲੋਂ ਨਾਜਾਇਜ਼ ਪਿਸਤੌਲ ਅਤੇ ਉਸ ਦਾ ਹਥਿਆਰ ਬਰਾਮਦ ਹੋਇਆ ਹੈ। ਐਕਟਿਵਾ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਤ ਸਮੇਂ ਕ੍ਰਾਈਮ ਬ੍ਰਾਂਚ ਦੇ ਏਐਸਆਈ ਹਰਜਾਪ ਸਿੰਘ ਨੇ ਜੱਸੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਉਸ ਥਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉਕਤ ਬਦਮਾਸ਼ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੁਕਣ ਦੀ ਬਜਾਏ ਉਕਤ ਬਦਮਾਸ਼ ਨੇ ਨਾਜਾਇਜ਼ ਪਿਸਤੌਲ ਨਾਲ ਪੁਲਿਸ 'ਤੇ ਦੋ ਵਾਰ ਗੋਲੀ ਚਲਾ ਦਿੱਤੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ ਅਤੇ ਐਕਟਿਵਾ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: Ropar Clash News: ਰੂਪਨਗਰ 'ਚ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਜੰਮ ਕੇ ਲੜਾਈ, ਚੱਲੇ ਪੱਥਰ ਤੇ ਡਾਂਗਾਂ
ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਉਸ ਦੀ ਲੱਤ ਵਿੱਚ ਵੱਜਦੇ ਹੀ ਬਦਮਾਸ਼ ਦੀ ਐਕਟਿਵਾ ਵੀ ਆਪਣਾ ਸੰਤੁਲਨ ਗੁਆ ਬੈਠੀ। ਐਕਟਿਵਾ ਡਿੱਗਦੇ ਹੀ ਬਦਮਾਸ਼ ਹੇਠਾਂ ਡਿੱਗ ਗਿਆ। ਦੋ ਗੋਲੀਆਂ ਚਲਾਉਣ ਤੋਂ ਬਾਅਦ, ਪੁਲਿਸ ਨੇ ਉਸਨੂੰ ਤੀਜੀ ਗੋਲੀ ਚਲਾਉਣ ਤੋਂ ਪਹਿਲਾਂ ਹੀ ਫੜ ਲਿਆ। ਗੋਲੀ ਚਲਦੇ ਹੀ ਬਦਮਾਸ਼ ਚੀਕਿਆ ਅਤੇ ਕਿਹਾ, "ਮੈਨੂੰ ਬਚਾਓ।" ਖੂਨ ਨਾਲ ਲੱਥਪੱਥ ਲੁਟੇਰੇ ਅਮਿਤ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਭੇਜ ਦਿੱਤਾ ਗਿਆ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਲਈ ਖਾਲੀ ਗੋਲੀਆਂ ਦੇ ਖੋਲ ਅਤੇ ਕੁਝ ਕਾਰਤੂਸ ਇਕੱਠੇ ਕੀਤੇ।