Kharar Accident: ਖਰੜ ਨਿਉ ਸੰਨੀ `ਚ ਵਾਪਰਿਆ ਭਿਆਨਕ ਹਾਦਸਾ, ਲਗਜ਼ਰੀ ਕਾਰ ਨੇ ਬਜ਼ੁਰਗ ਵਿਅਕਤੀ ਨੂੰ ਦਰੜਿਆ
Kharar Accident: ਖਰੜ ਨਿਉ ਸੰਨੀ `ਚ ਭਿਆਨਕ ਹਾਦਸਾ ਵਾਪਰਿਆ, ਸਕੋਡਾ ਗਡੀ ਨੇ ਐਕਟਿਵਾ ਸਵਾਰ ਨੂੰ ਦਰੜਿਆ ਹੈ।
Kharar Accident/ਖਰੜ ਤੋਂ ਡੈਵਿਟ ਵਰਮਾ ਦੀ ਰਿਪੋਰਟ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਖਰੜ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੋਡਾ ਗਡੀ ਨੇ ਐਕਟਿਵਾ ਸਵਾਰ ਨੂੰ ਦਰੜ ਦਿੱਤਾ ਹੈ। ਇਸ ਦੌਰਾਨ ਬਜ਼ੁਰਗ ਦੀ ਮੌਕੇ ਉੱਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਮੁਤਾਬਿਕ ਦੇਰ ਰਾਤ ਖਰੜ ਦੇ ਨਿਉ ਸੰਨੀ ਇੰਕਲੇਵ 200 ਫੁਟ ਰੋੜ ਉੱਤੇ ਇੱਕ ਸਕੋਡਾ ਗੱਡੀ ਜੋ ਹਰਿਆਣਾ ਨੰਬਰ ਦੀ ਸੀ ਨੇ ਇੱਕ ਐਕਟਿਵਾ ਸਵਾਰ ਬਜ਼ੁਰਗ ਨੂੰ ਦਰੜ ਦਿੱਤਾ। ਇਸ ਦੌਰਾਨ ਬਜ਼ੁਰਗ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸਕੋਡਾ ਗੱਡੀ ਦੀ ਓਵਰ ਸਪੀਡ ਦੱਸੀ ਜਾ ਰਹੀ ਹੈ। ਫਿਲਹਾਲ ਜਿੱਥੇ ਬਜ਼ੁਰਗ ਦੀ ਮੌਤ ਹੋਈ ਹੈ ਉਥੇ ਹੀ ਸਕੋਡਾ ਗੱਡੀ ਵਾਲੇ ਵੀ ਜ਼ਖਮੀ ਹੋਏ ਹਨ ਤੇ ਸਿਵਲ ਹਸਪਤਾਲ ਜੇਰੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ: Murder News: ਖੂਨ ਦੇ ਰਿਸ਼ਤੇ ਹੋਏ ਪਾਣੀ; ਭਰਾ ਨੇ ਛੋਟੇ ਭਰਾ ਤੇ ਪੁੱਤ ਨੇ ਮਾਂ ਨੂੰ ਮਾਰ ਮੁਕਾਇਆ
ਦੱਸ ਦਈਏ ਕਿ ਸ਼ਾਮ ਖਰੜ ਦੇ ਸਨੀ ਐਨਕਲੇਵ ਨੇੜੇ ਇੱਕ ਇੱਕ ਲਗਜ਼ਰੀ ਕਾਰ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਲਾਪਰਵਾਹੀ ਨਾਲ ਚਲਾਈ ਗਈ ਹਰਿਆਣਾ ਰਜਿਸਟ੍ਰੇਸ਼ਨ ਕਾਰ ਨੇ ਬਿਜਲੀ ਦੇ ਤਿੰਨ ਖੰਭਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਇੱਕ ਕਾਰ ਅਤੇ ਇੱਕ ਹੋਰ ਬਾਈਕ ਨੂੰ ਟੱਕਰ ਮਾਰੀ ਸੀ।
71 ਸਾਲਾ ਅਜਮੇਰ ਸਿੰਘ ਸੈਕਟਰ-123 ਤੋਂ ਆਪਣੇ ਸਕੂਟਰ 'ਤੇ ਘਰ ਪਰਤ ਰਿਹਾ ਸੀ ਤਾਂ ਮੁੱਲਾਂਪੁਰ ਵਾਲੇ ਪਾਸਿਓਂ ਆ ਰਹੀ ਤੇਜ਼ ਰਫਤਾਰ ਲਗਜ਼ਰੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਜ਼ੁਰਗ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਗਭਗ 500 ਮੀਟਰ ਅੱਗੇ, ਕਾਰ ਨੇ ਇੱਕ ਬਾਈਕ ਸਵਾਰ ਅਤੇ ਇੱਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਅਤੇ ਇੱਕ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ।