ਲੁਧਿਆਣਾ ’ਚ ਅਗਵਾ ਹੋਏ ਬੱਚੇ ਨੂੰ ਬੋਰੀ ’ਚ ਬੰਨ ਸੁੱਟਿਆ ਸੀ ਟ੍ਰੇਨ ’ਚ, ਫਿਲੌਰ ਦੇ TT ਦੀ ਮਦਦ ਨਾਲ ਪਹੁੰਚਿਆ ਘਰ
ਅਗਵਾ ਹੋਏ ਬੱਚੇ ਦੀ ਪਹਿਚਾਣ 9 ਸਾਲਾਂ ਦੇ ਪਰਦੀਪ ਵਜੋਂ ਹੋਈ ਹੈ, ਜੋ ਕਿ ਇਸਲਾਮ ਗੰਜ ਨੇੜੇ ਪੋਠੋਹਾਰ ਸਕੂਲ ਨੇੜੇ ਰਹਿੰਦਾ ਹੈ।
Ludhiana Kidnapping News: ਲੁਧਿਆਣਾ ’ਚ ਬਜ਼ਾਰ ਤੋਂ ਦੁੱਧ ਲੈਣ ਗਿਆ ਬੱਚਾ ਅਗਵਾ ਕਰ ਲਿਆ ਗਿਆ ਸੀ, ਜੋ ਹੁਣ ਬਰਾਮਦ ਕਰ ਲਿਆ ਗਿਆ ਹੈ।
ਸ਼ਾਮ ਨੂੰ ਬੱਚੇ ਨੂੰ ਲੈਕੇ ਫਿਲੌਰ ਸਟੇਸ਼ਨ ਦਾ TT ਅਤੇ ਆਰ. ਪੀ. ਐੱਫ਼. ਦਾ ਕਰਮਚਾਰੀ ਲੁਧਿਆਣਾ ਦੇ ਜੀ. ਆਰ. ਪੀ. ਥਾਣੇ ’ਚ ਪਹੁੰਚੇ। ਅਗਵਾ ਹੋਏ ਬੱਚੇ ਦੀ ਪਹਿਚਾਣ 9 ਸਾਲਾਂ ਦੇ ਪਰਦੀਪ ਵਜੋਂ ਹੋਈ ਹੈ, ਜੋ ਕਿ ਇਸਲਾਮ ਗੰਜ ਨੇੜੇ ਪੋਠੋਹਾਰ ਸਕੂਲ ਨੇੜੇ ਰਹਿੰਦਾ ਹੈ।
ਪਰਦੀਪ ਨੇ ਦੱਸਿਆ ਕਿ ਉਹ ਘਰ ਤੋਂ ਦੁੱਧ ਲੈਣ ਗਿਆ ਸੀ, ਇਸ ਦੌਰਾਨ ਇੱਕ ਦੁਕਾਨ ’ਤੇ ਦੁੱਧ ਨਾ ਮਿਲਣ ’ਤੇ ਅਗਲੀ ਦੁਕਾਨ ’ਤੇ ਚਲਾ ਗਿਆ। ਕੁਝ ਦੂਰੀ ਅੱਗੇ ਜਾਣ ’ਤੇ 4 ਅਨਜਾਣ ਲੋਕ ਉਸਨੂੰ ਦਵਾਈ ਖੁਆ ਕੇ ਆਪਣੇ ਨਾਲ ਲੈ ਗਏ।
ਅਗਵਾਕਾਰ ਉਸਨੂੰ ਰੇਲਵੇ ਲਾਈਨ ’ਤੇ ਲੈ ਆਏ ਤੇ ਜ਼ਬਰੀ ਰੇਲ (Train) ’ਚ ਬਿਠਾਉਣ ਲੱਗੇ। ਬੱਚੇ ਨੇ ਅਗਵਾਕਾਰਾਂ ਤੋਂ ਬੱਚਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਧੱਕਾ-ਮੁੱਕੀ ਕਾਰਨ ਉਹ ਹੇਠਾ ਡਿੱਗ ਪਿਆ।
ਪਰਦੀਪ ਨੇ ਦੱਸਿਆ ਕਿ ਚਾਰੋ ਅਗਵਾਕਾਰਾਂ ਨੇ ਉਸਨੂੰ ਬੋਰੀ ’ਚ ਪਾਉਣ ਤੋਂ ਬਾਅਦ ਰੇਲ ’ਚ ਸੁੱਟ ਦਿੱਤਾ। ਪਰ ਉਹ ਕਿਸੇ ਤਰ੍ਹਾਂ ਬੋਰੀ ’ਚੋਂ ਬਾਹਰ ਆ ਗਿਆ, ਫੇਰ ਫਿਲੌਰ ਸਟੇਸ਼ਨ ’ਤੇ ਇੱਕ ਪੁਲਿਸ ਕਰਮਚਾਰੀ ਅਤੇ ਟੀਟੀ (TT) ਉਸਨੂੰ ਮਿਲੇ, ਜਿਨ੍ਹਾਂ ਦੀ ਮਦਦ ਨਾਲ ਉਹ ਵਾਪਸ ਲੁਧਿਆਣਾ ਆ ਗਿਆ।
ਟੀ. ਟੀ. ਧਰਮਪਾਲ ਦੇ ਮੁਤਾਬਿਕ ਜਦੋਂ ਉਹ ਯਾਤਰੀਆਂ ਦੀ ਟਿਕਟ ਚੈੱਕ ਕਰ ਰਿਹਾ ਸੀ ਤਾਂ ਉਸਦੀ ਨਜ਼ਰ ਰੇਲ ਨੇੜੇ ਖੜ੍ਹੇ ਬੱਚੇ ਪਰਦੀਪ ’ਤੇ ਪਈ। ਜਦੋਂ ਪਰਦੀਪ ਨੂੰ ਪੁੱਛਿਆ ਤਾਂ ਉਸਨੇ ਸਾਰੀ ਹੱਡਬੀਤੀ ਸੁਣਾਈ। ਇਸ ਤੋਂ ਬਾਅਦ ਬੱਚੇ ਦੇ ਫਿਲੌਰ ਰੇਲਵੇ ਸਟੇਸ਼ਨ ’ਤੇ ਮਿਲਣ ਦੀ ਸੂਚਨਾ ਫਿਰੋਜਪੁਰ ਮੰਡਲ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਲੁਧਿਆਣਾ ਦੀ ਜੀ. ਆਰ. ਪੀ. ਥਾਣੇ ’ਚ ਬੱਚੇ ਨੂੰ ਸਹੀ-ਸਲਾਮਤ ਉਸਦੀ ਮਾਂ ਦੇ ਸਪੁਰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮੰਤਰੀ ਸਾਹਮਣੇ ਹੀ 'ਆਪ' ਵਰਕਰ ਨੇ ਭ੍ਰਿਸ਼ਟਾਚਾਰ ਦੀ ਖੋਲ੍ਹ ਦਿੱਤੀ ਪੋਲ, ਬੋਲਿਆ ਪਿਓ ਮਰਨ ਦੀ ਵੀ ਅਫ਼ਸਰ ਮੰਗ ਰਹੇ ਪਾਰਟੀ