Kiratpur Sahib Accident/ਬਿਮਲ ਸ਼ਰਮਾ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਗੱਡੀਆਂ ਦੁਰਘਟਨਾ ਦਾ ਸ਼ਿਕਾਰ ਹੋ ਗਈਆਂ ਜਿਸ ਵਿੱਚ ਇੱਕ ਟਿੱਪਰ ਅਤੇ ਇਕ ਟਰੱਕ ਹੈ। ਕੀਰਤਪੁਰ ਸਾਹਿਬ ਵਿੱਚ ਮਨਾਲੀ ਮੁੱਖ ਮਾਰਗ ’ਤੇ ਭਾਖੜਾ ਨਹਿਰ ਦੇ ਪੁਲ ’ਤੇ ਦੋ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। 


COMMERCIAL BREAK
SCROLL TO CONTINUE READING

ਕਾਫੀ ਦੇਰ ਤੱਕ ਵਾਹਨ ਗਲਤ ਦਿਸ਼ਾ ਵਿੱਚ ਭੇਜੇ ਗਏ। ਇਹ ਹਾਦਸਾ ਬੁੱਧਵਾਰ ਸਵੇਰੇ 6:30 ਵਜੇ ਵਾਪਰਿਆ। ਜਦੋਂ ਇੱਕ ਟਿੱਪਰ ਚਾਲਕ ਭਾਖੜਾ ਨਹਿਰ ਦੇ ਪੁਲ ਕੋਲ ਪੁੱਜਾ ਤਾਂ ਉਸ ਦੀ ਉਸੇ ਪਾਸੇ ਜਾ ਰਹੇ ਇੱਕ ਵਾਹਨ ਨਾਲ ਟੱਕਰ ਹੋ ਗਈ।


ਇਹ ਵੀ ਪੜ੍ਹੋ: Kisan Death News: ਇੱਕ ਹੋਰ ਕਿਸਾਨ ਦੀ ਸ਼ੰਭੂ ਬਾਰਡਰ 'ਤੇ ਮੌਤ 


ਮਿਲੀ ਜਾਣਾਕਾਰੀ ਦੇ ਮੁਤਾਬਿਕ ਇਹ ਦੋ ਗੱਡੀਆਂ ਨਹਿਰ ਦੇ ਵਿੱਚ ਡਿੱਗਣ ਤੋਂ ਮਸਾਂ ਬਚੀਆਂ, ਇਹ ਰਸਤਾ ਬੰਦ ਹੋ ਚੁੱਕਾ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਗੱਡੀਆਂ ਨਹਿਰ ਦੇ ਵਿੱਚ ਡਿੱਗ ਸਕਦੀਆਂ ਸਨ ਵੱਡਾ ਭਾਣਾ ਵਾਪਰ ਸਕਦਾ ਸੀ। ਗੱਡੀਆਂ ਨੂੰ ਕੱਢਣ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।


ਡਰਾਈਵਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਟਿੱਪਰ ਦੀ ਬ੍ਰੇਕ ਫੇਲ ਹੋ ਗਈ ਸੀ ਪਰ ਅਜੇ ਅਸਲ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਨਹਿਰ ’ਤੇ ਰੇਲਿੰਗ ਹੋਣ ਕਾਰਨ ਟਰੱਕ ਅਤੇ ਟਿੱਪਰ ਨਹਿਰ ਵਿੱਚ ਡਿੱਗਣ ਤੋਂ ਬਚ ਗਏ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।  ਗੱਡੀਆਂ ਨੂੰ ਕੱਢਣ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਰਸਤਾ ਬੰਦ ਹੋ ਚੁੱਕਾ ਹੈ ਮਗਰ ਫਿਰ ਵੀ ਇਥੋਂ ਵਾਹਨ ਗੁਜ਼ਰ ਰਹੇ ਹਨ। 


ਇਹ ਵੀ ਪੜ੍ਹੋ: Rajpura News: ਰਾਜਪੁਰਾ 'ਚ ਵਿਅਕਤੀਆਂ ਵੱਲੋਂ ਇੱਕ ਪਰਿਵਾਰ 'ਤੇ ਹਮਲਾ, 4 ਮੈਂਬਰਾਂ ਦੀ ਹਾਲਤ ਗੰਭੀਰ