Kiratpur Sahib Accident: ਕੀਰਤਪੁਰ ਸਾਹਿਬ `ਚ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਣ ਤੋਂ ਬਾਅਦ ਲੱਗੀ ਅੱਗ, ਡਰਾਈਵਰ ਨੇ ਲੋਕਾਂ ਨੂੰ ਬਚਾਇਆ
Kiratpur Sahib Incident: ਕੈਂਟਰ ਦਿੱਲੀ ਤੋਂ ਨੰਗਲ ਜਾ ਰਿਹਾ ਸੀ। ਉਹ ਸਵੇਰੇ ਸਾਢੇ ਪੰਜ ਵਜੇ ਕੀਰਤਪੁਰ ਸਾਹਿਬ ਵਿਖੇ ਅਚਾਨਕ ਪਲਟ ਗਿਆ। ਡਰਾਈਵਰ ਕਰੀਬ ਇੱਕ ਘੰਟੇ ਤੱਕ ਗੱਡੀ ਦੇ ਅੰਦਰ ਹੀ ਫਸਿਆ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਪ੍ਰਸ਼ਾਸਨ ਮਦਦ ਲਈ ਪਹੁੰਚ ਗਿਆ।
Kiratpur Sahib Incident/ ਬਿਮਲ ਸ਼ਰਮਾ: ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਵਿੱਚ ਤੜਕਸਾਰ ਵੱਡਾ ਸੜਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਇੱਕ ਆਕਸੀਜ਼ਨ ਸਿਲੰਡਰ ਦੇ ਨਾਲ ਭਰਿਆ ਟਰੱਕ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਕਈ ਸਿਲੰਡਰ ਨੂੰ ਅੱਗ ਵੀ ਪੈ ਗਈ ਮੌਕੇ ਤੇ ਰਾਹਗੀਰਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਫਾਇਰ ਬ੍ਰੀਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਚਾਲਕ ਟਰੱਕ ਵਿੱਚ ਹੀ ਫਸ ਗਿਆ ਸੀ ਜਿਸ ਨੂੰ ਕਰੀਬਨ ਇਕ ਘੰਟੇ ਦੀ ਕੜੀ ਮਸ਼ੱਕਤ ਤੋਂ ਵੱਧ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਵੀ ਪਹੁੰਚੇ ਜਿਨਾਂ ਵੱਲੋਂ ਡਰਾਈਵਰ ਨੂੰ ਫਸਟ ਏਡ ਦੇਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ।
ਡਰਾਈਵਰ ਦੇ ਦੱਸਣ ਮੁਤਾਬਿਕ ਉਹ ਦਿੱਲੀ ਤੋਂ ਨੰਗਲ ਵੱਲ ਨੂੰ ਜਾ ਸਿਲੰਡਰ ਭਰਵਾਉਣ ਲਈ ਰਿਹਾ ਸੀ ਪ੍ਰੰਤੂ ਕੀਰਤਪੁਰ ਸਾਹਿਬ ਦੇ ਕੋਲ ਉਸਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਉਸਦੇ ਦੱਸਣ ਮੁਤਾਬਿਕ ਸਿਲੰਡਰਾਂ ਵਿੱਚ ਥੋੜੀ ਬਹੁਤ ਗੈਸ ਸੀ ਜਿਸ ਕਾਰਨ ਇਹਨਾਂ ਸਲੰਡਰਾਂ ਨੂੰ ਅੱਗ ਵੀ ਪੈ ਗਈ ਪਰੰਤੂ ਰਾਹਤ ਵਾਲੀ ਖ਼ਬਰ ਇਹ ਰਹੀ ਕਿ ਬਹੁਤ ਸਲੰਡਰ ਖਾਲੀ ਸਨ ਤੇ ਅੱਗ ਜ਼ਿਆਦਾ ਨਹੀਂ ਲੱਗੀ।
ਕੈਂਟਰ ਦਿੱਲੀ ਤੋਂ ਨੰਗਲ ਜਾ ਰਿਹਾ ਸੀ। ਉਹ ਸਵੇਰੇ ਸਾਢੇ ਪੰਜ ਵਜੇ ਕੀਰਤਪੁਰ ਸਾਹਿਬ ਵਿਖੇ ਅਚਾਨਕ ਪਲਟ ਗਿਆ। ਡਰਾਈਵਰ ਕਰੀਬ ਇੱਕ ਘੰਟੇ ਤੱਕ ਗੱਡੀ ਦੇ ਅੰਦਰ ਹੀ ਫਸਿਆ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਪ੍ਰਸ਼ਾਸਨ ਮਦਦ ਲਈ ਪਹੁੰਚ ਗਿਆ। ਸਾਰਿਆਂ ਨੇ ਮਿਲ ਕੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ।