Kiratpur Sahib (ਬਿਮਲ ਸ਼ਰਮਾ): ਕੀਰਤਪੁਰ ਸਾਹਿਬ ਵਿੱਚ ਅੰਬ ਵਾਲਾ ਚੌਂਕ ਦੇ ਕੋਲ ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਦੇ ਕਿਨਾਰੇ ਬਣੀ ਇੱਕ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਫੈਲ ਗਈ ਕੀ ਅੱਗ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਦੁਕਾਨਦਾਰਾਂ ਦੇ ਅਨੁਸਾਰ ਅੱਗ ਰਜਾਈ ਬਣਾਉਣ ਵਾਲੀ ਮਸ਼ੀਨ ਨਾਲ ਲੱਗੀ ਹੈ।


COMMERCIAL BREAK
SCROLL TO CONTINUE READING

ਇਹ ਘਟਨਾ ਇੱਕ ਦੁਕਾਨ ਵਿੱਚ ਹੋਈ ਜਿੱਥੇ ਨਵੀਂ ਰਜਾਈ ਅਤੇ ਰੂਹ ਬਣਾਈ ਜਾਂਦੀ ਸੀ ਅਤੇ ਉਸਦੇ ਨਾਲ ਹੀ ਇੱਕ ਕਾਰ ਰਿਪੇਅਰ ਦੀ ਦੁਕਾਨ ਸੀ ਦੁਕਾਨਦਾਰਾਂ ਦੇ ਅਨੁਸਾਰ ਰੂਹ ਬਣਾਉਣ ਵਾਲੀ ਮੋਟਰ ਨਾਲ ਅਚਾਨਕ ਅੱਗ ਲੱਗ ਗਈ। ਅੱਗ ਕੁਝ ਸਕਿੰਟ ਵਿੱਚ ਇੰਨੀ ਫੈਲ ਗਈ ਕਿ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ।


ਇਹ ਵੀ ਪੜ੍ਹੋ: Punjab News: ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ


ਰਜਾਈ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਡੇਢ ਤੋਂ ਦੋ ਲੱਖ ਰੁਪਏ ਦਾ ਸਮਾਨ ਜਲ ਕੇ ਸਵਾਹ ਹੋ ਗਿਆ। ਜਦੋਂ ਕਿ ਕਾਰਾਂ ਦੀ ਮੁਰੰਮਤ ਕਰਨ ਵਾਲੇ ਦੁਕਾਨਦਾਰ ਮੁਤਾਬਕ ਉਸ ਦਾ ਕੀਮਤੀ ਸਮਾਨ ਵੀ ਜਲ ਗਿਆ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਸਥਾਨਕ ਲੋਕ ਅਗਰ ਮੌਕੇ ਤੇ ਮਦਦ ਨਹੀਂ ਕਰਦੇ ਤਾਂ ਅੱਗ ਭਿਆਨਕ ਰੂਪ ਲੈ ਸਕਦੀ ਸੀ । ਲੋਕਾਂ ਨੇ ਦੱਸਿਆ ਕਾਫੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਤੇ ਅੱਗ ਬੁਝਣ ਤੋਂ ਬਾਅਦ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਪਹੁੰਚ ਗਈਆਂ।


ਇਹ ਵੀ ਪੜ੍ਹੋ: Ferozepur News: ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਇੰਸਪੈਕਟਰ 45,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ