Kisan Andolan 2.0: ਸਰਕਾਰ ਆਰਡੀਨੈਂਸ ਲਿਆ ਕੇ ਛੇ ਮਹੀਨੇ ਦੇ ਅੰਦਰ-ਅੰਦਰ ਕਾਨੂੰਨ ਬਣਾਏ-ਡੱਲੇਵਾਲ
Kisan Andolan 2.0: ਸ਼ੰਭੂ ਬਾਰਡਰ ਉਪਰ ਸ਼ਨਿੱਚਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਾਨਫਰੰਸ ਕੀਤੀ।
Kisan Andolan 2.0: ਸ਼ੰਭੂ ਬਾਰਡਰ ਉਪਰ ਕਿਸਾਨ ਧਰਨੇ ਉਤੇ ਡਟੇ ਹੋਏ ਹਨ। ਸ਼ਨਿੱਚਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਾਨਫਰੰਸ ਕੀਤੀ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਐਮਐਸਪੀ ਨੂੰ ਲਾਗੂ ਕਰਵਾਉਣ ਲਈ ਇੱਕ ਨਵੀਂ ਸਟੱਡੀ ਹੋਈ ਜਿਸ ਅਨੁਸਾਰ ਸਿਰਫ਼ 36 ਹਜ਼ਾਰ ਕਰੋੜ ਰੁਪਏ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿਹਾ ਸਰਕਾਰ ਜੇਕਰ ਕਾਰਪੋਰੇਟ ਵੱਲ ਧਿਆਨ ਦੇਵੇ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ 50 ਫ਼ੀਸਦੀ ਲੋਕਾਂ ਨੂੰ ਖੇਤੀ ਖੇਤਰ ਵਿਚੋ ਰੁਜ਼ਗਾਰ ਮਿਲ ਰਿਹਾ ਹੈ। ਖੇਤੀ ਦੇ ਵਿਕਾਸ ਨਾਲ ਲੋਕਾਂ ਨੂੰ ਹੋਰ ਰੁਜ਼ਗਾਰ ਮਿਲੇਗਾ। ਪਿਛਲਾ ਅੰਕੜਾ ਸਾਹਮਣੇ ਆਇਆ ਹੈ ਕਿ ਦੇਸ਼ ਦੀ ਜੀਡੀਪੀ ਵਿੱਚ 20 ਫ਼ੀਸਦੀ ਖੇਤੀਬਾੜੀ ਦਾ ਸ਼ੇਅਰ ਹੈ। ਇਸ ਸਭ ਦੇ ਬਾਵਜੂਦ ਸਰਕਾਰ ਢਾਈ ਲੱਖ ਰੁਪਏ ਕਰੋੜ ਰੁਪਏ ਨਹੀਂ ਕੱਢ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਹੋਰ ਸਟੱਡੀ ਆਈ ਜਿਸ ਅਨੁਸਾਰ ਸਿਰਫ 36 ਹਜ਼ਾਰ ਕਰੋੜ ਰੁਪਏ ਹੀ ਚਾਹੀਦੇ ਹਨ। ਇਸ ਤੋਂ ਸਰਕਾਰ ਦੀ ਨੀਅਤ ਵਿੱਚ ਫਰਕ ਲੱਗ ਰਿਹਾ ਹੈ।
ਇਹ ਵੀ ਪੜ੍ਹੋ : Farmer Protest: 'ਸਰਕਾਰ ਚਾਹੇ ਤਾਂ ਰਾਤੋ- ਰਾਤ ਨਿਕਲ ਸਕਦਾ ਹੈ ਮਸਲਿਆਂ ਦਾ ਹੱਲ' ਸਰਵਣ ਸਿੰਘ ਪੰਧੇਰ ਨੇ ਕਹੀ ਵੱਡੀ ਗੱਲ
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੋਵੇ ਤਾਂ ਉਹ ਆਰਡੀਨੈਂਸ ਲਿਆ ਸਕਦੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ 6 ਮਹੀਨੇ ਦੇ ਅੰਦਰ-ਅੰਦਰ ਇਸ ਉਪਰ ਕਾਨੂੰਨ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਬੁੱਧੀਜੀਵੀ ਅੰਕੜੇ ਕੱਢ ਕੇ ਦੱਸ ਰਹੇ ਹਨ ਕਿ ਦੇਸ਼ ਉਪਰ ਇੰਨਾ ਬੋਝ ਪਵੇਗਾ, ਇਸ ਲਈ ਕਿਸਾਨ ਚਰਚਾ ਲਈ ਤਿਆਰ ਹਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੀ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਅੰਦੋਲਨ ਵਿੱਚ ਉਤਰ ਗਈ ਹੈ। ਬੀਕੇਯੂ ਉਗਰਾਹਾਂ ਨੇ ਐਤਵਾਰ ਸ਼ਾਮ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਫਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਗਰਾਹਾਂ ਕਿਸਾਨ ਜਥੇਬੰਦੀ ਨੇ ਪੰਜਾਬ ਦੇ ਤਿੰਨ ਵੱਡੇ ਭਾਜਪਾ ਆਗੂਆਂ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਦੁਪਹਿਰ 12 ਵਜੇ ਤੋਂ ਐਤਵਾਰ ਸ਼ਾਮ 5 ਵਜੇ ਤੱਕ ਪੰਜਾਬ ਦੇ ਟੋਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ 'ਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਅੱਜ 11 ਵਜੇ ਕਿਸਾਨ ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਵੱਲੋਂ ਦੁਪਹਿਰ 12 ਵਜੇ ਟੋਲ ਪਲਾਜ਼ੇ ਖੋਲ੍ਹ ਦਿੱਤੇ ਗਏ।
ਇਹ ਵੀ ਪੜ੍ਹੋ : Farmer Protest: ਕਿਸਾਨੀ ਅੰਦੋਲਨ ਦੌਰਾਨ ਪੰਜਾਬ 'ਚ 2 ਦਿਨ ਟੋਲ ਫਰੀ, ਅੱਜ ਭਾਜਪਾ ਆਗੂਆਂ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ