Kisan Andolan 2 Updates:  ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ 5ਵਾਂ ਦਿਨ ਹੈ, ਅੱਜ 76 ਟਰੇਨਾਂ ਰੱਦ ਹੋਣਗੀਆਂ ਅਤੇ 50 ਟਰੇਨਾਂ ਦੇ ਰੂਟ ਬਦਲੇ ਜਾਣਗੇ। ਕਿਸਾਨਾਂ ਦੇ ਅੰਦੋਲਨ ਕਾਰਨ ਜਿੱਥੇ ਯਾਤਰੀ ਪ੍ਰੇਸ਼ਾਨ ਹਨ, ਉੱਥੇ ਹੀ ਰੇਲਵੇ ਨੂੰ ਵੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ 5ਵੇਂ ਦਿਨ ਵੀ ਜਾਰੀ ਹੈ ਜਿਸ ਕਾਰਨ ਐਤਵਾਰ ਨੂੰ ਅੰਬਾਲਾ ਰੇਲਵੇ ਡਵੀਜ਼ਨ ਦੀਆਂ 76 ਟਰੇਨਾਂ ਰੱਦ ਹੋਣਗੀਆਂ ਅਤੇ 50 ਟਰੇਨਾਂ ਆਪਣੇ ਰੂਟ ਬਦਲ ਕੇ ਚਲਾਈਆਂ ਜਾਣਗੀਆਂ। 


COMMERCIAL BREAK
SCROLL TO CONTINUE READING

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪਿਛਲੇ 5 ਦਿਨਾਂ ਤੋਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ। ਸ਼ੰਭੂ ਵਿੱਚ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਪਹਿਲਾਂ ਹੀ ਬੰਦ ਹੈ। 


ਇਹ ਵੀ ਪੜ੍ਹੋ: AAP Press Conference: ਸੌਰਭ ਭਾਰਦਵਾਜ ਦਾ ਵੱਡਾ ਦਾਅਵਾ - 'ਤਿਹਾੜ 'ਚ ਕੋਈ ਡਾਇਬਟੀਜ਼ ਸਪੈਸ਼ਲਿਸਟ ਨਹੀਂ ਸੀ'

ਹੁਣ ਅੰਮ੍ਰਿਤਸਰ ਦਿੱਲੀ ਰੇਲਵੇ ਰੂਟ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਰੇਲ ਰੋਕੇ ਜਾਣ ਕਾਰਨ ਰੇਲਵੇ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਦਿੱਲੀ ਅੰਮ੍ਰਿਤਸਰ ਮੇਲ ਟਰੇਨ, ਫਾਜ਼ਿਲਕਾ ਦਿੱਲੀ ਮੇਲ, ਅੰਮ੍ਰਿਤਸਰ ਦਿੱਲੀ ਸ਼ਤਾਬਦੀ, ਅੰਮ੍ਰਿਤਸਰ ਚੰਡੀਗੜ੍ਹ ਸੁਪਰ ਫਾਸਟ, ਦਿੱਲੀ ਅੰਬਾਲਾ ਐਕਸਪ੍ਰੈੱਸ, ਹਾਵੜਾ ਐਕਸਪ੍ਰੈੱਸ, ਅੰਮ੍ਰਿਤਸਰ ਦਾਦਰ, ਅੰਮ੍ਰਿਤਸਰ ਹਾਵੜਾ, ਅੰਬਾਲਾ ਲੁਧਿਆਣਾ ਮੇਲ ਸਮੇਤ ਕਈ ਟਰੇਨਾਂ ਨੂੰ ਜਾਣਾ ਪਿਆ। ਵੰਦੇ ਭਾਰਤ, ਸ਼ਤਾਬਦੀ ਟਰੇਨਾਂ ਨੂੰ ਆਪਣੇ ਰੂਟ ਬਦਲ ਕੇ ਚਲਾਉਣਾ ਪੈ ਰਿਹਾ ਹੈ।


ਸੰਯੁਕਤ  ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵੱਲੋਂ ਪੰਜ ਦਿਨਾਂ ਤੋਂ ਟ੍ਰੈਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਰੇਲ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।


ਭਲਕੇ 22 ਅਪ੍ਰੈਲ ਨੂੰ ਜੀਂਦ ਵਿੱਚ ਮੀਟਿੰਗ
ਦੂਜੇ ਪਾਸੇ ਕਿਸਾਨਾਂ ਨੇ ਭਲਕੇ 22 ਅਪ੍ਰੈਲ ਨੂੰ ਜੀਂਦ ਵਿੱਚ ਮੀਟਿੰਗ ਕਰਕੇ ਜੇਲ੍ਹ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਸਬੰਧੀ ਵੱਡਾ ਐਲਾਨ ਕਰਨ ਲਈ ਕਿਹਾ ਹੈ। ਇੱਥੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੈਲੀ ਕਰਨਗੇ। ਉਸ ਤੋਂ ਬਾਅਦ ਅਸੀਂ ਭਵਿੱਖ ਦੀ ਰਣਨੀਤੀ ਤਿਆਰ ਕਰਾਂਗੇ ਅਤੇ ਉਥੋਂ ਹੀ ਇਸ ਦਾ ਐਲਾਨ ਕਰਾਂਗੇ।