Kisan Bus Accident: ਖਨੌਰੀ ਮਹਾਂਪੰਚਾਇਤ 'ਤੇ ਪਹੁੰਚ ਰਹੀ ਇਕ ਬੱਸ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਦੇ ਨਾਲ ਹੀ ਇੱਕ ਹੋਰ ਬੱਸ ਜੋ ਕਿ ਫਰੀਦਕੋਟ ਤੋਂ ਆ ਰਹੀ ਸੀ, ਬਠਿੰਡਾ ਕੋਲ ਹਾਦਸਾ ਹੋਇਆ ਹੈ। ਦਰਅਸਲ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਤੋਂ ਇਕ ਬੱਸ ਦੇ ਜ਼ਰੀਏ ਕਿਸਾਨ ਖਨੌਰੀ ਮਹਾਂਪੰਚਾਇਤ ਉੱਤੇ ਆ ਰਹੇ ਸਨ। ਇਸ ਦੌਰਾਨ ਬਰਨਾਲਾ ਦੇ ਨਜ਼ਦੀਕ ਵੱਡਾ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਕਈ ਕਿਸਾਨ ਜ਼ਖ਼ਮੀ ਹੋਏ ਹਨ। 


COMMERCIAL BREAK
SCROLL TO CONTINUE READING

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹਰਿਆਣਾ ਦੇ ਟੋਹਾਣਾ ਵਿਖੇ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬੱਸ ਬਠਿੰਡਾ ਮਾਨਸਾ ਰੋਡ ਤੇ ਧੁੰਦ ਕਾਰਨ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਬੱਸ ਪਲਟਣ ਨਾਲ ਕਈ ਕਿਸਾਨ ਜ਼ਖਮੀ ਹੋਏ ਹਨ। ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਕਿਸਾਨਾਂ ਵੱਲੋਂ ਬੱਸ ਸਿੱਧੀ ਕੀਤੀ ਗਈ ਸੀ। ਬੱਸ ਵਿੱਚ 20 ਤੋਂ 25 ਕਿਸਾਨ ਸਵਾਰ ਸਨ। ਚਾਰ ਤੋਂ 6 ਕਿਸਾਨਾਂ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਹਨ।


ਹਰਿਆਣਾ ਦੇ ਟੋਹਾਣਾ ਵਿੱਚ ਹੋਣ ਵਾਲੀ ਮਹਾ ਪੰਚਾਇਤ ਵਿੱਚ ਕਿਸਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਤੋਂ ਸ਼ਾਮਿਲ ਹੋਣ ਜਾ ਰਹੇ ਸਨ। ਬਠਿੰਡਾ ਮਾਨਸਾ ਰੋਡ ਉੱਤੇ ਜੱਸੀ ਚੌਂਕ ਨੇੜੇ ਹਾਦਸੇ ਦਾ ਸ਼ਿਕਾਰ ਹੋਈ।


ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ 'ਤੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ 'ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ।


ਇਹ ਵੀ ਪੜ੍ਹੋ: Punjab Breaking Live Updates: ਅੱਜ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਂ ਪੰਚਾਇਤ, ਵੱਡੀ ਗਿਣਤੀ 'ਚ ਪਹੁੰਚੇ ਕਿਸਾਨ, ਜਾਣੋ ਹੁਣ ਤੱਕ ਦੇ ਅਪਡੇਟਸ
 


ਬਰਨਾਲਾ 'ਚ ਦੋ ਕਿਸਾਨ ਜਥੇਬੰਦੀਆਂ ਦੀਆਂ ਦੋ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ 'ਚ ਤਿੰਨ ਕਿਸਾਨ ਔਰਤਾਂ ਦੀ ਮੌਤ ਹੋ ਗਈ। ਇਸ ਦੌਰਾਨ 31 ਜ਼ਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਕਈਆਂ ਨੂੰ ਗੰਭੀਰ ਹਾਲਤ 'ਚ ਰੈਫਰ ਕਰ ਦਿੱਤਾ ਗਿਆ।


ਖਨੌਰੀ ਸਰਹੱਦ 'ਤੇ ਕਿਸਾਨ ਮਹਾਂ ਪੰਚਾਇਤ 'ਚ ਸ਼ਾਮਲ ਹੋਣ ਲਈ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪਿੰਡ ਡੱਲੇਵਾਲ ਤੋਂ ਬੱਸ ਟਰੱਕ ਨਾਲ ਟਕਰਾ ਜਾਣ ਕਾਰਨ ਬਰਨਾਲਾ ਸਬ ਜੇਲ੍ਹ ਨੇੜੇ ਹਾਦਸਾ ਵਾਪਰ ਗਿਆ ਅਤੇ ਦੂਜਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਸਾਨਾਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਬਰਨਾਲਾ ਮੋਗਾ ਬਾਈਪਾਸ ਦੇ ਪੁਲ ’ਤੇ ਪਲਟ ਗਈ।


ਦੂਜਾ ਸੜਕ ਹਾਦਸਾ ਬਠਿੰਡਾ ਨੈਸ਼ਨਲ ਹਾਈਵੇਅ ਦੇ ਬਾਈਪਾਸ 'ਤੇ ਵਾਪਰਿਆ, ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱਸ ਪਲਟ ਗਈ, ਜਿਸ ਕਾਰਨ 3 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ, ਜੋ ਕਿ ਪਿੰਡ ਕੋਠੇ ਦੇ ਰਹਿਣ ਵਾਲੇ ਸਨ ਬਠਿੰਡਾ ਜ਼ਿਲ੍ਹੇ ਦੇ ਗੁਰੂ ਹਰਿਆਣੇ ਜ਼ਿਲ੍ਹੇ ਦੇ ਟੋਹਾਣਾ ਵਿੱਚ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਹਿੱਸਾ ਲੈਣ ਜਾ ਰਹੇ ਸਨ।