Punjab Breaking Live Updates: ਅੱਜ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਂ ਪੰਚਾਇਤ, ਵੱਡੀ ਗਿਣਤੀ 'ਚ ਪਹੁੰਚੇ ਕਿਸਾਨ, ਜਾਣੋ ਹੁਣ ਤੱਕ ਦੇ ਅਪਡੇਟਸ
Advertisement
Article Detail0/zeephh/zeephh2586967

Punjab Breaking Live Updates: ਅੱਜ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਂ ਪੰਚਾਇਤ, ਵੱਡੀ ਗਿਣਤੀ 'ਚ ਪਹੁੰਚੇ ਕਿਸਾਨ, ਜਾਣੋ ਹੁਣ ਤੱਕ ਦੇ ਅਪਡੇਟਸ

Punjab Breaking Live Updates: ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 39 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 40 ਵਾਂ ਦਿਨ ਹੈ।

 

Punjab Breaking Live Updates: ਅੱਜ ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਮਹਾਂ ਪੰਚਾਇਤ, ਵੱਡੀ ਗਿਣਤੀ 'ਚ ਪਹੁੰਚੇ ਕਿਸਾਨ, ਜਾਣੋ ਹੁਣ ਤੱਕ ਦੇ ਅਪਡੇਟਸ
LIVE Blog

Punjab Breaking Live Updates: ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 39 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 40 ਵਾਂ ਦਿਨ ਹੈ।  ਪੰਜਾਬ ਵਿਚ ਹੱਡ ਚੀਰਵੀਂ ਠੰਡ ਦਾ ਦੌਰ ਸ਼ੁਰੂ ਹੋ ਗਿਆ ਹੈ। ਸੰਘਣੀ ਧੁੰਦ ਨੇ ਕਈ ਸੂਬਿਆਂ 'ਚ ਵਿਜ਼ੀਬਿਲਟੀ ਨੂੰ ਘਟਾਇਆ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates

 

04 January 2025
14:41 PM

ਨਾਇਬ ਸਿੰਘ ਸੈਣੀ ਬੋਲ ਰਹੇ ਨੇ ਕੀ ਹਰਿਆਣਾ ਦੇ ਕਿਸਾਨ ਨੂੰ ਅਸੀਂ ਐਮ ਐਸ ਪੀ ਦੇ ਰਹੇ ਹਾਂ
ਫਿਰ ਅੱਜ ਕਿਸਾਨਾਂ ਨੂੰ ਹਰਿਆਣਾ ਵਿੱਚ ਕਿਉਂ ਰੋਕਿਆ ਜਾ ਰਿਹਾ ਹੈ
ਕਿੰਨੇ ਕਿਸਾਨਾਂ ਨੂੰ ਰਾਸਤੇ ਵਿਚ ਰੋਕ ਲਿਆ
ਪਰ ਫਿਰ ਵੀ ਲੱਖਾਂ ਕਿਸਾਨ ਇੱਥੇ ਪਹੁੰਚ ਗਏ ਹਨ
ਦੇਸ਼ ਦੇ ਪ੍ਰਧਾਨਮੰਤਰੀ ਨੂੰ ਸਾਡਾ ਸਵਾਲ ਹੈ ਕੀ ਸਾਨੂੰ ਉਹ ਇਸ ਦੇਸ਼ ਦਾ ਨਾਗਰਿਕ ਮੰਨਦੇ ਹਨ ਜਾਂ ਨਹੀ
ਪ੍ਰਧਾਨਮੰਤਰੀ ਮਨ ਕੀ ਬਾਤ ਨਹੀਂ ਕਰਦੇ
ਸਗੋਂ ਆਪਣੀ ਮਨ ਕੀ ਬਾਤ ਲੋਕਾਂ ਤੇ ਥੋਪਦੇ ਨੇ
ਜਗਜੀਤ ਸਿੰਘ ਡੱਲੇਵਾਲ ਦਿਨੋਂ ਦਿਨ ਨਾਜ਼ੁਕ ਹੋ ਰਹੇ ਹਨ
ਜਗਜੀਤ ਸਿੰਘ ਡੱਲੇਵਾਲ ਨੇ 40 ਦਿਨ ਤੋਂ ਕੁਝ ਨਹੀ ਖਾਧਾ
ਫਿਰ ਅਸੀ ਉਨ੍ਹਾਂ ਦੀ ਸੁਰੱਖਿਆ ਲਈ ਅਸੀਂ ਘਰ ਜਾਂ ਨੀਂਦ ਨਹੀਂ ਛੱਡ ਸਕਦੇ?
ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕੀ ਜਾਂ ਉਨ੍ਹਾਂ ਦੀ ਕੁਰਬਾਨੀ ਹੋਵੇਗੀ ਜਾਂ ਫਿਰ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਮਿਲੇਗੀ

14:39 PM

ਜਗਜੀਤ ਸਿੰਘ ਡੱਲੇਵਾਲ ਦੇ ਹੱਕ ਚ ਖਨੌਰੀ ਬਾਰਡਰ ਉੱਤੇ ਅੱਜ ਕਿਸਾਨਾਂ ਦੀ ਮਹਾਂ ਪੰਚਾਇਤ 
ਖਨੌਰੀ ਬਾਰਡਰ ਤੋਂ ਲੈ ਕੇ ਪਾਤੜਾਂ ਤੱਕ 15 ਕਿਲੋਮੀਟਰ ਲੱਗੇ ਆ ਲੰਮਾ ਜਾਮ।
ਵੱਡੀ ਗਿਣਤੀ 'ਚ ਬੱਸਾਂ ਕਾਰਾਂ ਟਰੈਕਟਰ ਟਰਾਲੀਆਂ ਦੇ ਖਨੌਰੀ ਵੱਲ ਨੂੰ ਵਧ ਰਹੇ ਨੇ ਕਿਸਾਨ 
ਟਰੈਫਿਕ ਜਾਮ 'ਚ ਫਸੀਆਂ ਖਨੌਰੀ ਜਾਣ ਵਾਲੀਆਂ ਬੱਸਾਂ ਤੇ ਟਰੈਕਟਰ ਟਰਾਲੀਆਂ

14:34 PM

ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦੀ ਮਹਾਂ ਪੰਚਾਇਤ

ਖਨੌਰੀ ਬਾਰਡਰ ਤੋਂ ਲੈ ਕੇ ਪਾਤੜਾਂ ਤੱਕ 15 ਕਿਲੋਮੀਟਰ ਲੱਗੇ ਆ ਲੰਮਾ ਜਾਮ।
ਵੱਡੀ ਗਿਣਤੀ ਚ ਬੱਸਾਂ ਕਾਰਾਂ ਟਰੈਕਟਰ ਟਰਾਲੀਆਂ ਦੇ ਖਨੌਰੀ ਵੱਲ ਨੂੰ ਵੱਧ ਰਹੇ ਨੇ ਕਿਸਾਨ

ਟਰੈਫਿਕ ਜਾਮ 'ਚ ਫਸੀਆਂ ਖਨੌਰੀ ਜਾਣ ਵਾਲੀਆਂ ਬੱਸਾਂ ਤੇ ਟਰੈਕਟਰ ਟਰਾਲੀਆਂ

14:33 PM

ਅੱਜ ਸਵੇਰੇ 11 ਵਜੇ ਸ਼ੁਰੂ ਹੋਈ ਇਸ ਮੀਟਿੰਗ ਵਿੱਚ ਦੇਸ਼ ਦੇ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸ਼ਮੂਲੀਅਤ ਕੀਤੀ।

ਮੋਹਾਲੀ ਸਥਿਤ ਪੰਜਾਬ ਖੇਤਬਾੜੀ ਭਵਨ ਵਿਖੇ ਇੱਕ ਵਰਚੁਅਲ ਮੀਟਿੰਗ ਲਈ ਸੈੱਟਅੱਪ ਕੀਤਾ ਗਿਆ ਸੀ, ਜਿਸ ਵਿੱਚ ਵਿੱਤ ਕਮਿਸ਼ਨਰ ਮਾਲ ਅਤੇ ਵਧੀਕ ਪ੍ਰਮੁੱਖ ਸਕੱਤਰ ਖੇਤੀਬਾੜੀ ਅਨੁਰਾਗ ਵਰਮਾ ਸਮੇਤ ਕਈ ਅਧਿਕਾਰੀਆਂ ਨੇ ਭਾਗ ਲਿਆ ਸੀ।

ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ
ਹੜਤਾਲ 'ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲਬਾਤ ਕੀਤੀ ਗਈ।
ਸ਼ਿਵਰਾਜ ਸਿੰਘ ਚੌਹਾਨ ਨਾਲ ਖੇਤੀ ਫਾਰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਖੇਤੀ ਦੇ ਬਦਲਵੇਂ ਤਰੀਕਿਆਂ ਬਾਰੇ ਚਰਚਾ ਕੀਤੀ ਗਈ।
ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰਤੀ ਏਕੜ 2000 ਰੁਪਏ ਦੀ ਸਹਾਇਤਾ ਦੇਣ ਦੀ ਗੱਲ ਹੋਈ।

12:39 PM

ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਨੇ, ਜੋ ਟਰੈਕਟਰ ਟਰਾਲੀਆਂ ਤੁਸੀਂ ਰੋਕ ਰਹੇ ਹੋ ਉਨਾਂ ਨੂੰ ਛੱਡੋ ਅਸੀਂ ਤੁਹਾਨੂੰ ਅੱਧੇ ਘੰਟੇ ਦਾ ਸਮਾਂ ਦੇ ਰਹੇ ਹਾਂ, ਨਹੀਂ ਤਾਂ ਚੱਲਦੀ ਸਟੇਜ ਤੋ ਅਸੀਂ ਕੋਈ ਐਕਸ਼ਨ ਦੇਵਾਂਗੇ - ਕਾਕਾ ਸਿੰਘ ਕੋਟੜਾ ਬੋਲ ਰਹੇ ਹਨ

12:38 PM

ਪਿੰਡ ਰਾਏਪੁਰਾ ਨੇੜੇ ਸੜਕ ਕਿਨਾਰੇ ਮਿਲੀ ਵਿਅਕਤੀ ਦੀ ਲਾਸ਼, ਸੜਕ ਹਾਦਸਾ ਹੋਣ ਦਾ ਸ਼ੱਕ, ਮ੍ਰਿਤਕ ਕੋਲੋ ਮਿਲਿਆ ਬੈਗ

ਅਬੋਹਰ ਵਿਖੇ ਪੁਲਿਸ ਨੂੰ ਸੜਕ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ l ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਇਆ ਜਾ ਰਿਹਾ ਹੈ l ਪੁਲਿਸ ਦਾ ਕਹਿਣਾ ਹੈ ਕਿ ਪਿੰਡ ਰਾਏਪੁਰਾ ਵਾਸੀ ਵਿਅਕਤੀ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ l ਕਿ ਪਿੰਡ ਨੇੜੇ ਸੜਕ ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸ਼ੱਕ ਜਾਪਦਾ ਹੈ ਕਿ ਧੁੰਦ ਕਾਰਨ ਸੜਕ ਹਾਦਸਾ ਵਾਪਰਿਆ ਹੈ l ਜਿਸ ਕਰਕੇ ਉਸ ਦੀ ਮੌਤ ਹੋਈ ਹੈ l ਫਿਲਹਾਲ ਮ੍ਰਿਤਕ ਦੀ ਪਹਿਚਾਣ ਦੇ ਲਈ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਾ ਰਿਹਾ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਕੋਲੋ ਇੱਕ ਬੈਗ ਵੀ ਮਿਲਿਆ ਹੈ ਜਿਸ ਵਿਚ ਕੁਝ ਸਮਾਨ ਤੇ ਇੱਕ ਫੋਟੋ ਵੀ ਮਿਲੀ ਹੈ l

 

 

 

 

12:38 PM

6-7-8 ਜਨਵਰੀ ਨੂੰ ਮੁਕੰਮਲ ਤੌਰ ਤੇ ਕਰੀਬ 3 ਹਜ਼ਾਰ ਬੱਸਾਂ ਦਾ ਚੱਕਾ ਜਾਮ ਅਤੇ ਕਰੀਬ 8 ਹਜਾਰ ਮੁਲਾਜ਼ਮ ਰਹਿਣਗੇ ਹੜਤਾਲ ਤੇ ।

ਜੇ 8 ਜਨਵਰੀ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਬਾਹਰ ਦੇਵਾਂਗੇ ਅਣਮਿਥੇ ਸਮੇਂ ਲਈ ਧਰਨਾ ।

12:35 PM

ਬਰਨਾਲਾ 'ਚ ਦੋ ਕਿਸਾਨ ਜਥੇਬੰਦੀਆਂ ਦੀਆਂ ਦੋ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ 'ਚ 3 ਕਿਸਾਨ ਔਰਤਾਂ ਦੀ ਮੌਤ, 31 ਜ਼ਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਕਈਆਂ ਨੂੰ ਗੰਭੀਰ ਹਾਲਤ 'ਚ ਰੈਫਰ ਕਰ ਦਿੱਤਾ ਗਿਆ, ਬਰਨਾਲਾ ਸਬ ਨੇੜੇ ਇਕ ਟਰੱਕ ਦੀ ਟੱਕਰ ਹੋ ਗਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਬੱਸ ਪਿੰਡ ਡੱਲੇਵਾਲ ਤੋਂ ਖਨੌਰੀ ਸਰਹੱਦ ’ਤੇ ਕਿਸਾਨ ਮਹਾਂ ਪੰਚਾਇਤ ’ਚ ਸ਼ਾਮਲ ਹੋਣ ਲਈ ਜਾ ਰਹੀ ਸੀ।

12:01 PM

ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ਵਿਖੇ ਇਕ ਹਫਤੇ 'ਚ ਨਸ਼ੇ ਦੀ ਓਵਰਡੋਜ ਨਾਲ ਦੋ ਨੌਜਵਾਨਾਂ ਦੀ ਮੌਤ ਪਿੰਡ ਵਿੱਚ ਸੋਗ ਦੀ ਲਹਿਰ, ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੰਦੋਵਾਲੀ ਵਿਖੇ ਇੱਕ ਹਫਤੇ 'ਚ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ

11:05 AM

ਖਨੌਰੀ ਬਾਰਡਰ ਤੇ ਹੋ ਰਹੀ ਕਿਸਾਨ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਮਾਨਸਾਂ ਤੋਂ ਕਿਸਾਨਾਂ ਦੇ ਜਥੇ ਰਵਾਨਾ

ਖਨੌਰੀ ਬਾਰਡਰ ਤੇ ਅੱਜ ਹੋ ਰਹੀ ਕਿਸਾਨ ਮਹਾ ਪੰਚਾਇਤ ਵਿੱਚ ਹਿੱਸਾ ਲੈਣ ਦੇ ਲਈ ਮਾਨਸਾ ਜ਼ਿਲ੍ਹੇ ਤੋਂ 6 ਹਜਾਰ ਦੇ ਕਰੀਬ ਕਿਸਾਨ ਬੱਸਾਂ ਅਤੇ ਟਰਾਲੀਆਂ ਦੇ ਰਾਹੀਂ ਬਾਰਡਰ ਤੇ ਪਹੁੰਚ ਰਹੇ ਨੇ ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚੋਂ ਵੱਡੀ ਤਾਦਾਦ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਦੇ ਲਈ ਰਵਾਨਾ ਹੋਏ ਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਨਹੀਂ ਲਾਗੂ ਕਰਦੀ ਉਦੋਂ ਤੱਕ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। 

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿੱਚ ਅੱਜ ਹੋ ਰਹੀ ਕਿਸਾਨ ਮਹਾ ਪੰਚਾਇਤ ਚੋਂ ਹਿੱਸਾ ਲੈਣ ਦੇ ਲਈ ਮਾਨਸਾ ਜਿਲੇ ਦੇ ਵੱਖ-ਵੱਖ ਪਿੰਡਾਂ ਚੋਂ ਵੱਡੀ ਤਾਦਾਦ ਦੇ ਵਿੱਚ ਕਿਸਾਨ ਰਵਾਨਾ ਹੋ ਰਹੇ ਨੇ ਪਿੰਡ ਭੈਣੀ ਬਾਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 11 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਬੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। 

ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਲਾਗੂ ਕਰਵਾਉਣਾ 2020 ਬਿਜਲੀ ਐਕਟਰ ਰੱਦ ਕਰਵਾਉਣਾ ਕਿਸਾਨੀ ਕਰਜ਼ਾ ਮਾਫ ਕਰਵਾਉਣਾ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ ਅਤੇ ਉਹਨਾਂ ਵੱਲੋਂ ਖੁਦ ਲਾਈਵ ਹੋ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖਨੌਰੀ ਬਾਰਡਰ ਤੇ ਹੋ ਰਹੀ ਕਿਸਾਨ ਮਹਾ ਪੰਚਾਇਤ ਦੇ ਵਿੱਚ ਵੱਧ ਤੋਂ ਵੱਧ ਕਿਸਾਨ ਸ਼ਾਮਿਲ ਹੋਣ ਜਿਸ ਤਹਿਤ ਅੱਜ ਪੰਜਾਬ ਭਰ ਦੇ ਵਿੱਚੋਂ ਕਿਸਾਨ ਵੱਡੀ ਤਾਦਾਦ ਦੇ ਵਿੱਚ ਖਨੌਰੀ ਬਾਰਡਰ ਤੇ ਪਹੁੰਚ ਰਹੇ ਹਨ ਅਤੇ ਮਾਨਸਾ ਜਿਲ੍ਹੇ ਦੇ ਵਿੱਚੋਂ ਛੇ ਤੋਂ 7 ਹਜਾਰ ਦੇ ਕਰੀਬ ਕਿਸਾਨ ਖਨੋਰੀ ਬਾਰਡਰ ਪਹੁੰਚ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਜਾਰੀ ਰਹੇਗਾ। 

10:07 AM

ਮੋਗਾ ਬੁੱਘੀਪੁਰਾ ਚੌਂਕ ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ, ਹਾਦਸੇ ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ, ਇੱਕ ਗੰਭੀਰ ਜਖਮੀ ।
ਸੰਘਣੀ ਧੁੰਦ ਵਿੱਚ ਓਵਰਟੇਕ ਕਰਦਿਆ ਕੈਂਟਰ ਚਾਲਕ ਨੇ ਦਰੜੇ ਮੋਟਰਸਾਈਕਲ ਸਵਾਰ ।
ਮੋਟਰਸਾਈਕਲ ਸਵਾਰ ਵਿਅਕਤੀ ਜਗਰਾਉਂ ਦੇ ਨਜ਼ਦੀਕ ਪਿੰਡ ਸਵੱਦੀ ਦੇ ਦੱਸੇ ਜਾ ਰਹੇ ਨੇ ਰਹਿਣ ਵਾਲੇ ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਲਿਆ ਕਬਜ਼ੇ ਚ , ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਪਹੁੰਚਾਇਆ ਸਿਵਿਲ ਹਸਪਤਾਲ ਮੋਗਾ । ਮੌਕੇ ਤੇ ਪਹੁੰਚੇ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਕੈਂਟਰ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

 

10:05 AM

ਖਨੌਰੀ ਮਹਾਂਪੰਚਾਇਤ ਤੇ ਪਹੁੰਚ ਰਹੀ ਇਕ ਬੱਸ ਹੋਈ ਹਾਦਸੇ ਦਾ ਸ਼ਿਕਾਰ, ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਤੋਂ ਇਕ ਬੱਸ ਦੇ ਜ਼ਰੀਏ ਕਿਸਾਨ ਆ ਰਹੇ ਸਨ ਖਨੌਰੀ ਮਹਾਂਪੰਚਾਇਤ ਤੇ। ਬਰਨਾਲਾ ਦੇ ਨਜ਼ਦੀਕ ਹੋਇਆ ਹਾਦਸਾ, ਕਈ ਕਿਸਾਨ ਹੋਏ ਜ਼ਖਮੀ,

10:05 AM

ਦਿੱਲੀ | ਬੰਗਲਾਦੇਸ਼ ਤੋਂ ਆਏ 5 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪੀਐਸ ਉੱਤਮ ਨਗਰ ਦੇ ਅਧਿਕਾਰ ਖੇਤਰ ਵਿੱਚ ਉੱਤਮ ਨਗਰ ਮੈਟਰੋ ਸਟੇਸ਼ਨ, ਕਾਲੀ ਬਸਤੀ ਦੇ ਨੇੜੇ ਫੜਿਆ ਗਿਆ। ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤੌਰ 'ਤੇ ਪਰਵਾਸ ਕਰ ਗਏ ਸਨ। ਉਨ੍ਹਾਂ ਦੇ ਮੋਬਾਈਲ ਫੋਨ ਦੀ ਜਾਂਚ ਕਰਨ 'ਤੇ, ਬੰਗਲਾਦੇਸ਼ ਦੀ ਨਾਗਰਿਕਤਾ ਅਤੇ ਮੋਬਾਈਲ ਨੰਬਰ ਸਥਾਪਤ ਕੀਤੇ ਗਏ। ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਰਕੇ ਪੁਰਮ ਦੇ ਐਫਆਰਆਰਓ ਦੇ ਦਫ਼ਤਰ ਵਿੱਚ ਪੇਸ਼ ਕੀਤਾ ਗਿਆ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇੰਦਰਲੋਕ ਸਥਿਤ ਕੇਂਦਰ ਵਿੱਚ ਹਿਰਾਸਤ ਵਿੱਚ ਲਿਆ ਗਿਆ: ਦਿੱਲੀ ਪੁਲਿਸ - ਏਐਨਆਈ

09:47 AM

ਗੁਰਦਾਸਪੁਰ ਵਿੱਚ ਸੰਘਣੀ ਧੁੰਦ ਨੇ ਵਾਹਨਾਂ ਦੀ ਰਫਤਾਰ ਕੀਤੀ ਘਟੀ, ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲੱਗੇ ਹਾਈ ਟੈਕ ਨਾਕੇ

 ਪੁਲਿਸ ਵੱਲੋਂ ਲੋਕਾਂ ਨੂੰ ਇਤਿਹਾਤ ਵਰਤਣ ਦੇ ਲਈ ਕੀਤੀ ਜਾ ਰਹੀ ਅਪੀਲ ਲੋਕਾਂ ਨੂੰ ਫੋਗ ਲਾਈਟਾਂ ਲਗਾਉਣ ਅਤੇ ਚਿੱਟੀ ਪੱਟੀ ਦੇ ਆਸਰੇ ਸਫਰ ਕਰਨ ਦੀ ਦਿੱਤੀ ਜਾ ਰਹੀ ਹਦਾਇਤ

09:31 AM

 Breaking: SSP ਦਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਪੁਲਿਸ ਨੇ ਨਰੋਟ ਜਮਾਲ ਸਿੰਘ ਇਲਾਕੇ 'ਚ ਰਾਤ ਸਮੇਂ ਕੀਤੀ ਨਾਜਾਇਜ਼ ਮਾਈਨਿੰਗ 'ਤੇ ਕੀਤੀ ਵੱਡੀ ਕਾਰਵਾਈ, ਮਾਈਨਿੰਗ ਕਰਦੇ ਹੋਏ 2 JCB ਮਸ਼ੀਨਾਂ ਅਤੇ 6 ਟਿੱਪਰ ਕਾਬੂ, 4 ਵਿਅਕਤੀ ਗ੍ਰਿਫਤਾਰ

 

09:30 AM

ਅੰਮ੍ਰਿਤਸਰ ’ਚ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਉਡਾਣਾਂ ਪ੍ਰਭਾਵਿਤ ਅੰਮ੍ਰਿਤਸਰ ਚ ਅੱਜ ਪਈ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ ਸਵੇਰੇ ਤੜਕੇ ਦੋਹਾ ਤੋਂ ਪੁੱਜਣ ਵਾਲੀ ਕਤਰ ਏਅਰ ਲਾਈਨ ਤੇ ਮਿਲਾਨ ਤੋਂ ਪੁੱਜਣ ਵਾਲੀ ਏਅਰ ਲਾਈਨ ਦੀ ਉਡਾਣ (ਦੋਵੇਂ ਉਡਾਣਾਂ) ਆਪਣੇ ਸਮੇਂ ਤੋਂ ਕਰੀਬ 7 ਘੰਟੇ ਵਿਚ ਦੇਰੀ ਨਾਲ ਪੁੱਜ ਰਹੀਆਂ ਹਨ ਦਿੱਲੀ ਤੋਂ ਇੱਥੇ ਪੁੱਜਣ ਤੇ ਉਡਾਣ ਭਰਨ ਵਾਲੀਆਂ ਦੋ ਘਰੇਲੂ ਉਡਾਣਾਂ ਰੱਦ ਹੋ ਗਈਆਂ ਹਨ ਜਦੋਂ ਕਿ ਹੋਰ ਕਈ ਘਰੇਲੂ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ’ਚ ਹਨ ਜਿਸ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

08:57 AM

ਧੁੰਦ ਕਾਰਨ ਹੁਣ ਤੱਕ ਦਿੱਲੀ ਆਉਣ-ਜਾਣ ਵਾਲੀਆਂ ਲਗਭਗ 136 ਉਡਾਣਾਂ ਦੇਰੀ ਨਾਲ ਅਤੇ 30 ਰੱਦ ਹੋ ਚੁੱਕੀਆਂ ਹਨ।

Trending news