Delhi Farmers protest: ਰਾਮਲੀਲਾ ਮੈਦਾਨ `ਚ ਅੱਜ ਕਿਸਾਨਾਂ ਦੀ ਮਹਾਪੰਚਾਇਤ! ਵੇਖੋ ਜਾਮ ਤੋਂ ਬਚਣ ਲਈ ਟ੍ਰੈਫਿਕ ਐਡਵਾਈਜ਼ਰੀ
Kisan Mahapanchayat Delhi News: ਕਿਸਾਨ ਰੈਲੀ ਕਾਰਨ ਨਵੀਂ ਦਿੱਲੀ ਅਤੇ ਮੱਧ ਦਿੱਲੀ ਦੇ ਕੁਝ ਇਲਾਕਿਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ।
Kisan Mahapanchayat Delhi News: ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ (Kisan Mahapanchayat)ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਕਿਸਾਨਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਇਸ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਚੌਕਸ ਹੋ ਗਈ ਹੈ। ਸੋਮਵਾਰ ਨੂੰ ਕਰੀਬ ਦੋ ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ (Delhi Police Traffic Advisory) ਜਾਰੀ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਟ੍ਰੈਫਿਕ ਵਿੱਚ ਕੋਈ ਦਿੱਕਤ ਨਾ ਆਵੇ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਟ੍ਰੈਫਿਕ ਸਲਾਹ ਜ਼ਰੂਰ ਦੇਖੋ। ਰਾਜਧਾਨੀ ਦੇ ਰਾਮਲੀਲਾ ਮੈਦਾਨ ਵਿੱਚ ਅੱਜ ਕਿਸਾਨ ਰੈਲੀ ਦਾ ਪ੍ਰਸਤਾਵ ਹੈ। ਇਸ ਵਿੱਚ ਕਰੀਬ 20 ਹਜ਼ਾਰ ਕਿਸਾਨਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ (Delhi Police Traffic Advisory)
ਦਿੱਲੀ ਟ੍ਰੈਫਿਕ ਪੁਲਿਸ ਨੇ ਮਹਾਰਾਜਾ ਰਣਜੀਤ ਸਿੰਘ ਮਾਰਗ, ਦਿੱਲੀ ਗੇਟ, ਜੇਐਲਐਨ ਮਾਰਗ, ਮਿੰਟੋ ਰੋਡ, ਕਮਲਾ ਮਾਰਕੀਟ ਚੌਕ, ਅਜਮੇਰੀ ਗੇਟ, ਭਵਭੂਤੀ ਮਾਰਗ, ਚਮਨ ਲਾਲ ਮਾਰਗ ਅਤੇ ਪਹਾੜਗੰਜ ਚੌਕ 'ਤੇ ਡਾਇਵਰਸ਼ਨ ਪੁਆਇੰਟ ਬਣਾਏ ਹਨ। ਇਸ ਤੋਂ ਇਲਾਵਾ ਰਣਜੀਤ ਸਿੰਘ ਫਲਾਈਓਵਰ ਤੋਂ ਬਾਰਾਂਖਾਭਾ ਰੋਡ ਤੋਂ ਗੁਰੂਨਾਨਕ ਚੌਕ, ਮਿੰਟੋ ਰੋਡ ਤੋਂ ਕਮਲਾ ਮਾਰਕੀਟ, ਵਿਵੇਕਾਨੰਦ ਮਾਰਗ ਅਤੇ ਜੇਐਲਐਨ ਮਾਰਗ ਤੱਕ ਸਵੇਰੇ 9 ਵਜੇ ਆਵਾਜਾਈ ਰੋਕ ਦਿੱਤੀ ਜਾਵੇਗੀ।
ਇਸ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ 'ਚ ਨਹੀਂ ਚੱਲੇਗਾ ਇੰਟਰਨੈੱਟ, ਜਾਣੋ ਕਦੋਂ ਤੱਕ ਰਹੇਗਾ ਬੰਦ; ਨਵੇਂ ਹੁਕਮ ਹੋਏ ਜਾਰੀ
ਟਰੈਫਿਕ ਪੁਲਿਸ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ, ਨਿਜ਼ਾਮੂਦੀਨ ਰੇਲਵੇ ਸਟੇਸ਼ਨ ’ਤੇ ਜਾਣ ਵਾਲੇ ਲੋਕਾਂ ਨੂੰ ਘਰੋਂ ਵਾਧੂ ਸਮਾਂ ਕੱਢਣ ਲਈ ਕਿਹਾ ਹੈ ਤਾਂ ਜੋ ਸਫ਼ਰ ਵਿੱਚ ਕੋਈ ਦਿੱਕਤ ਨਾ ਆਵੇ। ਦਿੱਲੀ ਪੁਲਿਸ ਨੇ ਲੋਕਾਂ ਨੂੰ ਸੜਕ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਲਈ ਜਨਤਕ ਆਵਾਜਾਈ ਦਾ ਫਾਇਦਾ ਉਠਾਉਣ ਲਈ ਕਿਹਾ ਹੈ। ਆਪਣੇ ਵਾਹਨਾਂ ਨੂੰ ਨਿਰਧਾਰਿਤ ਪਾਰਕਿੰਗ ਸਥਾਨ 'ਤੇ ਹੀ ਪਾਰਕ ਕਰੋ। ਸੜਕ ਕਿਨਾਰੇ ਪਾਰਕਿੰਗ ਤੋਂ ਪਰਹੇਜ਼ ਕਰੋ ਕਿਉਂਕਿ ਇਹ ਆਵਾਜਾਈ ਦੇ ਆਮ ਪ੍ਰਵਾਹ ਵਿੱਚ ਰੁਕਾਵਟ ਪਾਉਂਦਾ ਹੈ। ਜੇਕਰ ਕੋਈ ਅਸਾਧਾਰਨ/ਅਣਜਾਣ ਵਸਤੂ ਜਾਂ ਵਿਅਕਤੀ ਸ਼ੱਕੀ ਹਾਲਾਤਾਂ ਵਿੱਚ ਦੇਖਿਆ ਜਾਂਦਾ ਹੈ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।