Kisan Protest/ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਰੇਲ ਲਾਈਨਾਂ ਉੱਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉੱਤੇ ਰੇਲ ਲਾਈਨਾਂ ਉੱਪਰ ਕਿਸਾਨਾਂ ਵੱਲੋਂ ਲਾਏ ਜਾ ਰਹੇ ਧਰਨੇ ਨੂੰ ਲੈ ਕੇ ਜਿੱਥੇ ਅੰਬਾਲਾ ਨੂੰ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ ਕੀਤੀਆਂ ਹੋਈਆਂ ਹਨ ਇਹਨਾਂ ਵਿੱਚ ਬਠਿੰਡਾ ਤੋਂ ਅੰਬਾਲਾ ਹਰਿਦੁਆਰ ਦੇ ਸੱਤ ਰੂਟ ਬੰਦ ਹੋਣ ਨਾਲ ਹਰੀ ਦੇ ਵਾਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


COMMERCIAL BREAK
SCROLL TO CONTINUE READING


ਬਠਿੰਡਾ ਰੇਲਵੇ ਜੰਕਸ਼ਨ ਏਸ਼ੀਆ ਦਾ ਦੂਸਰਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਹੈ ਜਿੱਥੋਂ ਛੇ ਟਰੇਨਾਂ ਚਲਦੀਆਂ ਹਨ, ਇਸ ਲਈ ਰਾਜਸਥਾਨ ਤੋਂ ਆਉਣ ਵਾਲੇ ਲੋਕ ਜਿਨਾਂ ਨੇ ਹਰਿਦੁਆਰ ਜਾਣਾ ਹੈ ਖਾਸ ਕਰਕੇ ਉਹ ਲੋਕ ਜੋ ਆਪਣੇ ਪਰਿਵਾਰਾਂ ਦੇ ਵਿੱਚ ਮਰੇ ਹੋਏ ਲੋਕਾਂ ਦੇ ਫੁੱਲ ਪਾਉਣ ਲਈ ਹਰਿਦੁਆਰ ਜਾਂਦੇ ਹਨ ਉਹਨਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ, ਰੇਲਾਂ ਬੰਦ ਹੋਣ ਕਾਰਨ ਸਮੱਸਿਆ ਆ ਰਹੀ ਹੈ ਲੋਕ ਰੇਲਵੇ ਸਟੇਸ਼ਨ ਤੋਂ ਪ੍ਰਾਈਵੇਟ ਬਸਾਂ ਰਾਹੀਂ ਵੱਧ ਪੈਸੇ ਦੇ ਕੇ ਹਰਿਦਵਾਰ ਨੂੰ ਜਾਂਦੇ ਹਨ।


ਇਹ ਵੀ ਪੜ੍ਹੋ: Kisan Andolan 2 Updates: ਕਿਸਾਨ ਅੰਦੋਲਨ ਕਾਰਨ ਰੇਲਵੇ ਫਿਰ ਚਿੰਤਤ! ਕਈ ਟਰੇਨਾਂ ਰੱਦ, ਪੜ੍ਹੋ ਡਿਟੇਲ

ਯਾਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਜਾਂ ਫਿਰ ਕੋਈ ਬਦਲਵੇ ਪ੍ਰਬੰਧ ਕਰਨੇ ਚਾਹੀਦੇ ਹਨ ਕਿਉਂਕਿ ਇੱਕ ਤਾਂ ਪਹਿਲਾਂ ਹੀ ਘਰਾਂ ਵਿੱਚ ਮਰਗਾਂ ਹੋਣ ਕਾਰਨ ਦੁਖੀ ਹੋਏ ਹਾਂ ਦੂਜੇ ਪਾਸੇ ਰਸਤੇ ਬੰਦ ਹੋਣ ਕਾਰਨ ਟਰੇਨਾਂ ਨਹੀਂ ਜਾ ਰਹੀਆਂ।


ਯਾਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਲੰਬੇ ਲੰਬੇ ਸਫ਼ਰ ਕਰਨ ਤੋਂ ਬਾਅਦ ਬੜੀ ਹੀ ਖੱਜਲ ਖੁਆਰੀ ਹੋ ਰਹੀ ਹੈ, ਇਸ ਦਾ ਕੋਈ ਪ੍ਰਬੰਧ ਕੀਤਾ ਜਾਵੇ ਬੱਸਾਂ ਵਾਲੇ ਡਬਲ ਕਰਾਇਆ ਲੈ ਕੇ ਲੁੱਟ ਰਹੇ ਹਨ। ਰੇਲਵੇ ਦੇ ਹੁਣ ਤੱਕ 75 ਰੂਟ ਬੰਦ ਹੋਏ 65 ਰੂਟ ਦੇ ਰਸਤੇ ਬਦਲਵੇਂ ਪ੍ਰਬੰਧਾਂ ਰਾਹੀਂ ਕੀਤੇ ਗਏ ਬਠਿੰਡਾ ਤੋਂ ਅੰਬਾਲਾ ਸੈਂਡ ਜਾਣ ਵਾਲੀਆਂ ਸੱਤ ਟਰੇਨਾਂ ਹਰ ਰੋਜ਼ ਬੰਦ ਹੁੰਦੀਆਂ ਹਨ।   ਪੰਜਾਬ ’ਚ ਆਉਣ ਵਾਲੀਆਂ ਟਰੇਨਾਂ 10 ਘੰਟੇ ਦੀ ਦੇਰੀ ਨਾਲ ਸਟੇਸ਼ਨਾਂ ’ਤੇ ਪਹੁੰਚ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ।