Vegetables Rates: ਨਰਾਤਿਆਂ ਤੋਂ ਪਹਿਲਾਂ ਸਬਜ਼ੀਆਂ ਦੇ ਵਧੇ ਰੇਟਾਂ ਨਾਲ ਵਿਗਾੜਿਆ ਰਸੋਈ ਦਾ ਬਜਟ
Vegetables Rates: ਨਰਾਤਿਆਂ ਤੋਂ ਪਹਿਲਾਂ ਘਰਾਂ ਵਿੱਚ ਹਰ ਸਬਜ਼ੀ ਵਿੱਚ ਪੈਣ ਵਾਲਾ ਟਮਾਟਰ ਲੋਕਾਂ ਨੂੰ ਪਰੇਸ਼ਾਨ ਕਰਨ ਲੱਗਾ ਹੈ। ਕਿਉਂਕਿ ਟਮਾਟਰ ਦੀਆਂ ਕੀਮਤਾਂ ਬੇਤਹਾਸ਼ਾ ਵਧ ਚੁੱਕੀਆਂ ਹਨ।
Vegetables Rates (ਭਰਤ ਸ਼ਰਮਾ): ਨਰਾਤਿਆਂ ਤੋਂ ਪਹਿਲਾਂ ਘਰਾਂ ਵਿੱਚ ਹਰ ਸਬਜ਼ੀ ਵਿੱਚ ਪੈਣ ਵਾਲਾ ਟਮਾਟਰ ਲੋਕਾਂ ਨੂੰ ਪਰੇਸ਼ਾਨ ਕਰਨ ਲੱਗਾ ਹੈ। ਕਿਉਂਕਿ ਟਮਾਟਰ ਦੀਆਂ ਕੀਮਤਾਂ ਬੇਤਹਾਸ਼ਾ ਵਧ ਚੁੱਕੀਆਂ ਹਨ।
ਸਬਜ਼ੀ ਮੰਡੀ ਵਿੱਚ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਜਾ ਚੁੱਕੀਆਂ ਹਨ, ਜਿਸ ਨਾਲ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟਮਾਟਰ ਦੇ ਵਧਦੇ ਜਾ ਰਹੇ ਹਨ। ਅੱਜ ਟਮਾਟਰ ਦਾ ਰੇਟ 80 ਰੁਪਏ ਕਿਲੋ ਤੋਂ ਜ਼ਿਆਦਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀਆਂ ਬਾਹਰ ਤੋਂ ਆ ਰਹੀਆਂ ਹਨ, ਜਿਸ ਕਰਕੇ ਸਬਜ਼ੀਆਂ ਦੇ ਰੇਟ ਵੱਧਦੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਗਾਹਕਾਂ ਇਕੱਠੇ ਟਮਾਟਰ ਲੈ ਕੇ ਜਾਂਦਾ ਸੀ ਪਰ ਟਮਾਟਰ ਦਾ ਰੇਟ ਸੁਣ ਕੇ ਗਾਹਕ ਟਮਾਟਰ ਸਿਰਫ ਢਾਈ ਗ੍ਰਾਮ ਹੀ ਲੈ ਕੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਾਕੀ ਸਬਜ਼ੀਆਂ ਦੇ ਵੀ ਰੇਟ ਵਧ ਚੁੱਕੇ ਹਨ। ਆਲੂਆਂ ਦਾ ਰੇਟ 40 ਪ੍ਰਤੀ ਕਿਲੋ ਉਤੇ ਜਾ ਚੁੱਕਾ ਹੈ।
ਉਥੇ ਦੂਜੇ ਪਾਸੇ ਸਬਜ਼ੀ ਮੰਡੀ ਉਤੇ ਪੁੱਜੇ ਗਾਹਕਾਂ ਨੇ ਕਿਹਾ ਕਿ ਕੱਲ੍ਹ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਜ਼ਿਆਦਾਤਰ ਲੋਕ ਨਰਾਤਿਆਂ ਵਿੱਚ ਪਿਆਜ ਅਤੇ ਲਸਣ ਸੇਵਨ ਨਹੀਂ ਕਰਦੇ ਪਰ ਘਰਾਂ ਵਿੱਚ ਟਮਾਟਰ ਅਤੇ ਆਲੂ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦ ਉਹ ਮੰਡੀ ਵਿੱਚ ਟਮਾਟਰ ਖਰੀਦਣ ਪਹੁੰਚੇ ਤਾਂ ਟਮਾਟਰ ਦਾ ਰੇਟ 80 ਰੁਪਏ ਕਿਲੋ ਹੋ ਚੁੱਕਾ ਹੈ ਅਤੇ ਆਲੂ 40 ਕਿਲੋ ਵਿਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀਆਂ ਦੇ ਰੇਟ ਵਧਣ ਨਾਲ ਰਸੋਈ ਦਾ ਬਜਟ ਬਿਲਕੁਲ ਬਿਗੜ ਗਿਆ ਹੈ।
ਇਹ ਵੀ ਪੜ੍ਹੋ : Khanna News: ਖੰਨਾ ਦੀ ਅਨਾਜ ਮੰਡੀ 'ਚ ਮਜ਼ਦੂਰਾਂ ਨੇ ਸ਼ੁਰੂ ਕੀਤੀ ਹੜਤਾਲ; ਅਜੇ ਤੱਕ ਝੋਨੇ ਦੀ ਖ਼ਰੀਦ ਨਹੀਂ ਹੋਈ ਸ਼ੁਰੂ
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦ ਵੀ ਨਰਾਤਿਆਂ ਜਾਂ ਫਿਰ ਤਿਉਹਾਰ ਆਉਂਦੇ ਹਨ ਤਾਂ ਸਬਜ਼ੀਆਂ ਦੇ ਰੇਟ ਘੱਟ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : Sarwan Pandher: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਬਿਆਨ 'ਤੇ ਸਰਵਣ ਪੰਧੇਰ ਦਾ ਪਲਟਵਾਰ; ਕਿਹਾ ਜੇ ਤੁਹਾਡੇ ਜੀਪ ਥੱਲੇ...