Sidhu Moosewala: ਜਾਣੋ ਕੌਣ ਹਨ ਸਿੱਧੂ ਮੂਸੇਵਾਲੇ ਦੇ 3 ਅਨੋਖੇ ਫੈਨ !
Sidhu Moosewala News: ਇਹਨਾਂ ਤਿੰਨਾਂ ਦੀ ਇੱਕ ਵੀਡੀਓ ਬਹੁਤ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ-ਦੂਜੇ ਨਾਲ ਇਸ਼ਾਰਿਆਂ ਨਾਲ ਗੱਲ ਕਰ ਰਹੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਦਿਲ ਬਣਾ ਕੇ ਤੇ ਥਾਪੀ ਮਾਰਦੇ ਨਜ਼ਰ ਆਉਂਦੇ ਹਨ।
Sidhu Moosewala News: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ਦੇ ਇੱਕ ਸਾਲ ਤੋਂ ਉੱਪਰ ਹੋ ਗਿਆ ਹੈ ਪਰ ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਅੱਜ ਵੀ ਮੂਸੇਵਾਲਾ ਜ਼ਿੰਦਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਸ਼ ਹੀ ਨਹੀਂ ਦੁਨੀਆ ਦੇ ਹਰ ਕੋਨੇ 'ਚ ਹਨ। ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤ ਸੁਣ ਕੇ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਰਹੀ ਹੈ।
ਹਾਲ ਹੀ ਵਿੱਚ ਉਹਨਾਂ ਦੇ 3 ਅਨੋਖੇ ਫੈਨ ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਪਹੁੰਚੇ ਹਨ। ਤਿੰਨੋਂ ਰੂਪਨਗਰ ਦੇ ਰਹਿਣ ਵਾਲੇ ਹਨ ਅਤੇ ਗ੍ਰੈਜੂਏਟ ਹਨ। ਸਿੱਧੂ ਮੂਸੇਵਾਲੇ ਵੱਲ ਇਹਨਾਂ ਦਾ ਇਨ੍ਹਾਂ ਪਿਆਰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਹਨ, ਉਹਨਾਂ ਦੇ ਤਿੰਨ ਅਨੋਖੇ ਫੈਨ ਪਹੁੰਚੇ ਹਨ। ਤੀਨੇ ਦੋਸਤ ਹਨ, ਜੋ ਨਾ ਤਾਂ ਸੁਣ ਸਕਦੇ ਹਨ ਤੇ ਨਾ ਹੀ ਬੋਲ ਸਕਦੇ ਹਨ।
ਇਹ ਵੀ ਪੜ੍ਹੋ: Raghav Chadha and Parineeti Chopra News: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਇਹਨਾਂ ਤਿੰਨਾ ਦੀ ਇੱਕ ਵੀਡੀਓ ਬਹੁਤ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ-ਦੂਜੇ ਨਾਲ ਇਸ਼ਾਰਿਆਂ ਨਾਲ ਗੱਲ ਕਰ ਰਹੇ ਹਨ ਅਤੇ ਉਹ ਆਪਣੇ ਹੱਥਾਂ ਨਾਲ ਦਿਲ ਬਣਾ ਕੇ ਤੇ ਥਾਪੀ ਮਾਰਦੇ ਨਜ਼ਰ ਆਉਂਦੇ ਹਨ। ਸਿੱਧੂ ਮੂਸੇਵਾਲਾ (Sidhu Moose Wala) ਪ੍ਰਤੀ ਤਿੰਨਾਂ ਦੇ ਏਨੇ ਪਿਆਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।
ਜਿਹੜੇ ਲੋਕ ਗੀਤਕਾਰਾਂ ਦੇ ਗੀਤ ਨਹੀਂ ਸੁਣ ਸਕਦੇ, ਉਹ ਉਹਨਾਂ ਨੂੰ ਦੇਖ ਕੇ ਹੀ ਮਹਿਸੂਸ ਕਰਦੇ ਹਨ। ਉਹਨਾਂ ਲੋਕ ਵਿੱਚੋਂ ਹੀ ਇਹ ਵੀ ਇੱਕ ਹਨ। ਜੋ ਗੀਤਕਾਰਾਂ ਨੂੰ ਦੇਖ ਕੇ ਉਹਨਾਂ ਦੇ ਗੀਤ ਨੂੰ ਮਹਿਸੂਸ ਕਰਦੇ ਹਨ। ਇਹਨਾਂ ਤਿੰਨਾ ਨੂੰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲੇ (Sidhu Moose Wala) ਨਾਲ ਇੰਨਾ ਪਿਆਰ ਹੈ ਕਿ ਉਹ ਤੀਜੀ ਵਾਰ ਉਸ ਦੇ ਘਰ ਆਏ ਹਨ। ਤਿੰਨੋਂ ਦੋਸਤ ਆਪਣੇ ਇੱਕ ਹੋਰ ਸਾਥੀ ਨਾਲ ਰੂਪਨਗਰ ਤੋਂ ਆਏ ਹਨ ਜੋ ਉਨ੍ਹਾਂ ਦੇ ਗਾਈਡ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੇ ਘਰ ਉਨ੍ਹਾਂ ਦਾ ਇਹ ਤੀਜਾ ਫ਼ੇਰਾ ਹੈ।
ਇਹ ਵੀ ਪੜ੍ਹੋ: Punjab News: ਯੂਨੀਫਾਰਮ ਸਿਵਲ ਕੋਡ ਦੇ ਵਿਰੋਧ 'ਚ ਉਤਰੀ SGPC; ਧਾਮੀ ਨੇ ਕਹੀ ਇਹ ਵੱਡੀ ਗੱਲ