ਚੰਡੀਗੜ੍ਹ- ਖੰਡ (ਜਿਸ ਨੂੰ ਸ਼ੂਗਰ ਵੀ ਕਿਹਾ ਜਾਂਦਾ ਹੈ) ਤੋਂ ਇੱਥੇ ਭਾਵ ਹੈ ਖੰਡ ਨਾਲ ਬਣੀਆਂ ਚੀਜ਼ਾਂ, ਸ਼ਹਿਦ, ਫ਼ਲਾਂ ਦਾ ਰਸ, ਕੋਲਡ ਡਰਿੰਕਜ਼, ਮਿਠਾਈਆਂ ਵਿਚ ਮਿਲਾਈ ਗਈ ਖੰਡ, ਆਦਿ। ਇਹ ਸਵਾਦ ਨੂੰ ਬਹਿਤਰ ਬਨਾਉਣ ਲਈ ਮਿਲਾਈ ਜਾਂਦੀ ਹੈ। ਮਿੱਠੇ ਦਾ ਨਾਂ ਸੁਣ ਕੇ ਹੀ ਮਨ ਵਿੱਚ ਚਾਕਲੇਟ, ਮਿਠਾਈ, ਸਿਰਪ, ਕੇਕ, ਜੂਸ ਆਦਿ ਕਈ ਚੀਜ਼ਾਂ ਆ ਜਾਂਦੀਆਂ ਹਨ। ਅੱਜ ਮਿੱਠਾ ਹਰ ਰੰਗ ਰੂਪ ਵਿੱਚ ਮਿਲਦਾ ਹੈ। ਖੰਡ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸਦੀ ਆਦਤ ਪੈ ਜਾਂਦੀ ਹੈ।


COMMERCIAL BREAK
SCROLL TO CONTINUE READING

ਖੰਡ ਦੇ ਨੁਕਸਾਨ


 ਖੰਡ ਨੂੰ ਅੱਜ ਮਨੁੱਖ ਦੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਨ ਮੰਨਿਆ ਜਾ ਰਿਹਾ ਹੈ। ਸਰਕਾਰਾਂ ਇਸ 'ਤੇ ਟੈਕਸ ਲਾ ਰਹੀਆਂ ਹਨ। ਸਕੂਲਾਂ ਅਤੇ ਹਸਪਤਾਲਾਂ ਵਿੱਚ ਮਿੱਠੀਆਂ ਚੀਜ਼ਾਂ ਵਾਲੀਆਂ ਮਸ਼ੀਨਾਂ ਨੂੰ ਹਟਾਇਆ ਜਾ ਰਿਹਾ ਹੈ। ਡਾਕਟਰ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਮਿੱਠੇ ਨੂੰ ਆਪਣੀ ਖ਼ੁਰਾਕ ਵਿੱਚੋਂ ਪੂਰੀ ਤਰ੍ਹਾਂ ਮਨਫ਼ੀ ਕਰ ਦੇਣਾ ਚਾਹੀਦਾ ਹੈ।


ਖੰਡ ਖਾਣ ਨਾਲ ਬਿਮਾਰੀਆਂ


ਖੰਡ ਖਾਣ ਨਾਲ ਸਿਹਤ ਸਬੰਧੀ ਬਹੁਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਵੇਂ ਕਿ ਬਲੱਡ ਪ੍ਰੈਸ਼ਰ, ਵੱਧਦਾ ਕੋਲੈਸਟ੍ਰੋਲ ਆਦਿ। ਜਦੋਂ ਵਿਅਕਤੀ ਸਰੀਰ ਦੀ ਜ਼ਰੂਰਤ ਤੋਂ ਜਿਆਦਾ ਮਿੱਠਾ ਲੈਂਦਾ ਹੈ ਤਾਂ ਜਿਵੇਂ ਕਿ ਕੋਲਡ ਡਰਿੰਕਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਵਾਧੂ ਕੈਲੋਰੀਆਂ ਸਰੀਰ ਵਿੱਚ ਜਮ੍ਹਾਂ ਹੋ ਜਾਂਦੀਆਂ ਹਨ ਜਿਸ ਨਾਲ ਸਰੀਰ ਦਾ ਵਜ਼ਨ ਵਧ ਜਾਂਦਾ ਹੈ। ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਖੰਡ ਖਾਣ ਨਾਲ ਡਾਇਬਟੀਜ਼, ਦਿਲ ਦੀ ਬਿਮਾਰੀ, ਮੋਟਾਪਾ ਜਾਂ ਫੇਰ ਕੈਂਸਰ ਵਰਗੀਆਂ ਬਿਮਾਰੀਆ ਹੋ ਜਾਂਦੀਆਂ ਹਨ। ਹੋਣ ਦੀਆਂ ਦਲੀਲਾਂ ਵਿੱਚ ਦਮ ਨਹੀਂ ਹੈ। ਇਨ੍ਹਾਂ ਬਿਮਾਰੀਆਂ ਦਾ ਸਿੱਧਾ ਕਾਰਨ ਮਿੱਠਾ ਖਾਣਾ ਹੀ ਹੈ, ਇਹ ਗੱਲ ਅਜੇ ਪੱਕੇ ਤੌਰ 'ਤੇ ਸਾਬਤ ਨਹੀ ਨਹੀਂ ਹੋਈ ਹੈ।


ਮਿੱਠੇ ਨੂੰ ਸਿਹਤ ਲਈ ਖਲਨਾਇਕ ਸਾਬਤ ਕਰਨਾ ਵੀ ਠੀਕ ਨਹੀਂ ਹੈ। ਸਬਜ਼ੀਆਂ ਅਤੇ ਅਨਾਜ ਵਿੱਚ ਵੀ ਸ਼ੂਗਰ ਹੁੰਦੀ ਹੈ। ਅਜਿਹਾ ਵੀ ਸਮਾਂ ਸੀ ਜਦੋਂ ਇਨਸਾਨ ਨੂੰ ਮਿੱਠਾ ਸਿਰਫ਼ ਫ਼ਲਾਂ ਜਾਂ ਸਬਜ਼ੀਆਂ ਦੇ ਰੂਪ ‘ਚ ਹੀ ਮਿਲਦਾ ਸੀ।


 


WATCH LIVE TV