ਚੰਡੀਗੜ੍ਹ: ਸਿੱਖ ਧਰਮ ਦੇ ਸੰਸਥਾਪਕ (Founder of Sikhism) ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ’ਚ ਕੱਤਕ ਦੀ ਪੁੰਨਿਆ ਦੇ ਦਿਨ ਹੋਇਆ ਸੀ। ਜਿਸ ਨੂੰ ਦੁਨੀਆਂ ’ਚ ਵਸਦੇ ਸਿੱਖ ਪ੍ਰਕਾਸ਼ ਉਤਸਵ ਜਾਂ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ, ਇਸ ਵਾਰ 8 ਨਵੰਬਰ ਨੂੰ ਉਨ੍ਹਾਂ ਦੀ 553ਵੀਂ ਜਯੰਤੀ (553rd birth anniversary) ਮਨਾਈ ਜਾਵੇਗੀ। 


COMMERCIAL BREAK
SCROLL TO CONTINUE READING


ਗੁਰੂ ਨਾਨਕ ਜਯੰਤੀ (Guru Nanak Jayanti) ਦੀ ਸ਼ੁਰੂਆਤ ਪੂਰਨਮਾਸ਼ੀ ਤੋਂ 2 ਦਿਨ ਪਹਿਲਾਂ ਹੋ ਜਾਂਦੀ ਹੈ। ਪਹਿਲੇ ਦਿਨ ਅਖੰਡ ਪਾਠ ਦੀ ਲੜੀ ਸ਼ੁਰੂ ਕੀਤੀ ਜਾਂਦੀ ਹੈ। ਇਸ ਮੌਕੇ ਰੰਗ-ਬਿਰੰਗੇ ਫ਼ੁੱਲਾਂ ਅਤੇ ਰੋਸ਼ਨੀ ਨਾਲ ਗੁਰਦੁਆਰਾ ਜਗਮਗਾ ਉੱਠਦੇ ਹਨ, ਰਾਤ ਵੇਲੇ ਇਹ ਅਲੌਕਿਕ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। 



ਆਖ਼ਰੀ ਦਿਨ ਭਾਵ ਕੱਤਕ ਪੁੰਨਿਆ ਵਾਲੇ ਦਿਨ ਅੰਮ੍ਰਿਤ ਵੇਲੇ ਤੋਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ, ਕੀਰਤਨ ਉਪਰੰਤ ਅਰਦਾਸ ਤੋਂ ਬਾਅਦ ਸੰਗਤਾਂ ਲੰਗਰ ਲਈ ਇੱਕਤਰ ਹੁੰਦੀਆਂ ਹਨ। ਕੱਤਕ ਪੁੰਨਿਆ ਵਾਲੇ ਦਿਨ ਗੁਰਦੁਆਰਿਆਂ ’ਚ ਰਾਤ ਤੱਕ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ।   



ਕੱਤਰ ਪੁੰਨਿਆ ਦਾ ਤਿਉਹਾਰ ਹਿੰਦੂ ਧਰਮ ’ਚ ਵੀ ਬਹੁਤ ਮਹੱਤਵ ਰੱਖਦਾ ਹੈ। ਇਸ ਵਾਰ ਕੱਤਕ ਮਹੀਨੇ (Kartik Purnima) ਦਾ ਆਖ਼ਰੀ ਦਿਨ 8 ਨਵੰਬਰ ਨੂੰ ਹੈ, ਭਾਵ ਇਸ ਦਿਨ ਪੁੰਨਿਆ ਹੈ। ਬਾਵਜੂਦ ਇਸਦੇ 7 ਅਤੇ 8 ਨਵੰਬਰ ਦੋ ਦਿਨ ਪੁੰਨਿਆ ਮਨਾਈ ਜਾਵੇਗੀ। ਕੱਤਕ ਦੀ ਪੁੰਨਿਆ ਮੌਕੇ ਦੀਵੇ ਦਾਨ ਕਰ ਦੇਵ ਦੀਵਾਲੀ ਵੀ ਮਨਾਈ ਜਾਂਦੀ ਹੈ। 



ਇਸ ਦਿਨ ਭਗਵਾਨ ਸ਼ਿਵ ਨੇ ਤ੍ਰਿਪੁਰਾਸੁਰ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ ਸੀ। ਇਸ ਖੁਸ਼ੀ ਦੇ ਮੌਕੇ ਦੇਵਤਿਆਂ ਨੇ ਸ਼ਿਵ ਦੀ ਨਗਰੀ ਕਾਸ਼ੀ ਦੇ ਮਨਿਕਰਣਿਕਾ ਘਾਟ ’ਤੇ ਇਸ਼ਨਾਨ ਕਰਨ ਮਗਰੋਂ ਸੂਰਜ ਡੁੱਬਣ ਤੋਂ ਬਾਅਦ ਦੀਵੇ ਦਾਨ ਕੀਤੇ ਸਨ।


 
ਉਸ ਤੋਂ ਬਾਅਦ ਮਾਨਤਾ ਹੈ ਕਿ ਜੇਕਰ ਤੁਸੀਂ ਨਦੀ, ਤਲਾਬ, ਤੁਲਸੀ ਜਾਂ ਪੀਪਲ ਦੇ ਦਰਖ਼ਤ ਦੀਆਂ ਜੜ੍ਹਾਂ ’ਚ ਆਥਣ ਵੇਲੇ ਆਟੇ ਦੇ ਦੀਵੇ ਬਣਾ ਕੇ ਦਾਨ ਕਰਦੇ ਹੋ ਤਾਂ ਤੁਹਾਡੇ ਜੀਵਨ ’ਚ ਰੋਗ, ਦੁੱਖ ਅਤੇ ਹਰ ਤਰ੍ਹਾਂ ਦੀ ਔਕੜਾਂ ਦੂਰ ਹੋ ਜਾਂਦੀਆਂ ਹਨ।  



ਇਸ ਹੋਰ ਮਾਨਤਾ ਦੇ ਅਨੁਸਾਰ ਕੱਤਕ ਮਹੀਨੇ ਦੌਰਾਨ ਜਲ ’ਚ ਵਿਸ਼ਨੂੰ ਭਗਵਾਨ ਵਾਸ ਕਰਦੇ ਹਨ। ਇਸ ਮਹੀਨੇ ਉਨ੍ਹਾਂ ਨੇ ਮੱਤਿਯਾ-ਅਵਤਾਰ ਲਿਆ ਸੀ, ਇਸ ਵਜ੍ਹਾ ਕਾਰਨ ਇਸ ਦਿਨ ਗੰਗਾ ’ਚ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ।