Kotkapura Firing Case: ਪੰਜਾਬ ਵਿੱਚ ਸਾਲ 2015 ਵਿੱਚ ਵਾਪਰੇ ਕੋਟਕਪੂਰਾ ਗੋਲੀਕਾਂਡ (Kotkapura Golikand) ਦੀਆਂ ਪਰਤਾਂ ਹੁਣ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਵੱਡਾ ਸੱਚ ਸਾਹਮਣੇ ਆਇਆ ਹੈ। ਦੱਸ ਦੇਈਏ ਕਿ 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਇੱਕ ਚੌਕ ਵਿਖੇ ਵਾਪਰੀ ਘਟਨਾ ਸੰਬੰਧੀ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ 18 ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ ਗਈ ਹੈ।


COMMERCIAL BREAK
SCROLL TO CONTINUE READING

ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਨਾਲ ਗੁਪਤ ਰੱਖੀ ਜਾਵੇਗੀ। ਇਸ ਦੇ ਨਾਲ ਹੀ ਸੱਤ ਦਿਨਾਂ ਦੇ ਅੰਦਰ ਸੂਚਨਾ ਦਾ ਖੁਲਾਸਾ ਕਰਨਾ ਹੋਵੇਗਾ। ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਵਿਸ਼ੇਸ਼ ਜਾਂਚ ਟੀਮ ਨਾਲ ਮਿਲ ਕੇ ਆਪਣੇ ਵਿਜੀਲੈਂਸ ਭਵਨ, ਸੈਕਟਰ-68, ਮੋਹਾਲੀ ਵਿਖੇ ਜਾਂ ਵਟਸਐਪ ਨੰਬਰ 98759-83237 'ਤੇ ਜਾਂ newsit2021kotkapuracase@gmail.com 'ਤੇ ਸੂਚਨਾ ਦੇ ਸਕਦੇ ਹੋ। 


ਇਹ ਵੀ ਪੜ੍ਹੋ: Nangal Road Accident: ਨੰਗਲ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਟੱਕਰ ਤੋਂ ਬਾਅਦ ਪਲਟੀਆਂ 2 ਕਾਰਾਂ!

ਕੀ ਹੈ ਕੋਟਕਪੂਰਾ ਗੋਲੀਕਾਂਡ (Kotkapura Golikand) 
ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਹਰ ਚੋਣ ਵਿੱਚ ਇੱਕ ਭਾਵਨਾਤਮਕ ਮੁੱਦਾ ਰਿਹਾ ਹੈ ਜਿਸ 'ਚ ਪੁਲਿਸ 'ਤੇ ਵਧੀਕੀਆਂ ਦੇ ਦੋਸ਼ ਲਾਏ ਗਏ ਹਨ। ਇਸ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸੰਬੰਧੀ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


(ਮਨੋਜ ਜੋਸ਼ੀ ਦੀ ਰਿਪੋਰਟ)