``ਭਗਵਾਨ ਰਾਮ`` ਨੂੰ ਲੈ ਕੇ ਲੇਖਕ ਕੇ.ਐਸ ਭਗਵਾਨ ਨੇ ਕੀਤੀ ਇਤਰਾਜ਼ਯੋਗ ਟਿੱਪਣੀ
KS Bhagwan statement news: ਰਾਮਚਰਿਤਮਾਨਸ ਅਤੇ ਭਗਵਾਨ ਰਾਮ `ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਿਆਂ ਦੀ ਲਿਸਟ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਹੁਣ ਇਸ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ।
KS Bhagwan statement news: ਕਰਨਾਟਕ ਦੇ ਲੇਖਕ ਕੇਐਸ ਭਗਵਾਨ 'ਭਗਵਾਨ ਰਾਮ' ਅਤੇ ਦੇਵੀ ਸੀਤਾ 'ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਹਨ। ਉਨ੍ਹਾਂ ਨੇ ਭਗਵਾਨ ਰਾਮ ਅਤੇ ਸੀਤਾ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਕੇਐਸ ਭਗਵਾਨ ਨੇ ਦਾਅਵਾ ਕੀਤਾ ਕਿ 'ਵਾਲਮੀਕੀ ਰਾਮਾਇਣ' ਵਿਚ ਕਿਹਾ ਗਿਆ ਹੈ ਕਿ 'ਭਗਵਾਨ ਰਾਮ ਹਰ ਦੁਪਹਿਰ ਆਪਣੀ ਪਤਨੀ ਸੀਤਾ ਨਾਲ ਬੈਠ ਕੇ ਸ਼ਰਾਬ ਪੀਂਦੇ ਸਨ'।
ਲੇਖਕ ਕੇਐਸ ਭਗਵਾਨ ਨੇ ਸ਼ੁੱਕਰਵਾਰ ਨੂੰ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਰਾਮਚਰਿਤਮਾਨਸ ਦਾ ਜ਼ਿਕਰ ਕਰਦਿਆਂ ਕਿਹਾ, "ਦੁਪਿਹਰ ਵੇਲੇ ਰਾਮ ਦਾ ਮੁੱਖ ਕੰਮ ਸੀਤਾ ਨਾਲ ਬੈਠ ਕੇ ਸ਼ਰਾਬ ਪੀਣਾ ਸੀ। ਮੈਂ ਇਹ ਨਹੀਂ ਕਹਿ ਰਿਹਾ। ਦਸਤਾਵੇਜ਼ ਅਤੇ ਵਾਲਮੀਕਿ ਰਾਮਾਇਣ ਇਹੀ ਕਹਿੰਦੇ ਹਨ।"
ਇਹ ਵੀ ਪੜ੍ਹੋ: ਵਿਦਿਆਰਥੀਆਂ ਦਾ ਡਾਂਸ ਦੇਖ ਕੇ ਟੀਚਰ ਨੇ ਦਿੱਤਾ ਅਜਿਹਾ ਰਿਐਕਸ਼ਨ... ਜਿਸ ਨਾਲ ਬੱਚੇ ਰਹਿ ਗਏ ਹੈਰਾਨ
ਇਹ ਪਹਿਲੀ ਵਾਰ ਨਹੀਂ ਹੈ ਜਦੋਂ (KS Bhagwan statement)ਭਗਵਾਨ ਨੇ ਭਗਵਾਨ ਰਾਮ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। 2019 ਵਿੱਚ, ਲੇਖਕ ਨੇ ਇੱਕ ਵੱਡਾ ਵਿਵਾਦ ਖੜ੍ਹਾ ਕੀਤਾ ਜਦੋਂ ਉਸਨੇ ਕਿਹਾ ਕਿ ਵਾਲਮੀਕੀ ਰਾਮਾਇਣ ਦੇ ਅਨੁਸਾਰ ਭਗਵਾਨ ਰਾਮ ਬਾਰੇ ਵਿਵਾਦਿਤ ਟਿੱਪਣੀ ਕੀਤੀ। ਉਨ੍ਹਾਂ ਇਹ ਟਿੱਪਣੀ ਆਪਣੀ ਪੁਸਤਕ ‘ਰਾਮ ਮੰਦਰ ਯੇਕੇ ਬੇੜਾ’ ਵਿੱਚ ਕੀਤੀ। ਕੁਝ ਹਿੰਦੂ ਸੰਗਠਨਾਂ ਨੇ ਉਸ ਸਮੇਂ ਕੇਐਸ ਭਗਵਾਨ ਦੀ ਟਿੱਪਣੀ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਲੇਖਕ ਦੇ ਘਰ ਦੇ ਬਾਹਰ 'ਪੂਜਾ' ਕਰਨ ਦੀ ਕੋਸ਼ਿਸ਼ ਕੀਤੀ ਸੀ।