ਵਿਦਿਆਰਥੀਆਂ ਦਾ ਡਾਂਸ ਦੇਖ ਕੇ ਟੀਚਰ ਨੇ ਦਿੱਤਾ ਅਜਿਹਾ ਰਿਐਕਸ਼ਨ... ਜਿਸ ਨਾਲ ਬੱਚੇ ਰਹਿ ਗਏ ਹੈਰਾਨ
Advertisement

ਵਿਦਿਆਰਥੀਆਂ ਦਾ ਡਾਂਸ ਦੇਖ ਕੇ ਟੀਚਰ ਨੇ ਦਿੱਤਾ ਅਜਿਹਾ ਰਿਐਕਸ਼ਨ... ਜਿਸ ਨਾਲ ਬੱਚੇ ਰਹਿ ਗਏ ਹੈਰਾਨ

Teacher Dance Video: ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੇ ਫੰਕਸ਼ਨ 'ਚ ਬੱਚੇ ਡਾਂਸ ਕਰ ਰਹੇ ਸਨ ਤਾਂ ਉੱਥੇ ਮੌਜੂਦ ਮੈਡਮ ਉਸ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਫਿਰ ਜੋ ਹੋਇਆ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ।

 

 

ਵਿਦਿਆਰਥੀਆਂ ਦਾ ਡਾਂਸ ਦੇਖ ਕੇ ਟੀਚਰ ਨੇ ਦਿੱਤਾ ਅਜਿਹਾ ਰਿਐਕਸ਼ਨ... ਜਿਸ ਨਾਲ ਬੱਚੇ ਰਹਿ ਗਏ ਹੈਰਾਨ

Teacher Dance Video: ਦੇਸ਼ ਵਿਚ ਅੱਜਕਲ੍ਹ ਬਹੁਤ ਸਾਰੀਆਂ ਵੀਡੀਓ ਰੋਜ਼ਾਨਾ ਵਾਇਰਲ ਹੁੰਦੀਆਂ ਰਹਿੰਦੀਆਂ ਹਨ।  ਤਾਜ਼ਾ ਵੀਡੀਓ ਗਣਤੰਤਰ ਦਿਵਸ ਦੀਆਂ ਚੱਲ ਰਹੀਆਂ ਤਿਆਰੀਆਂ ਨਾਲ ਸਬੰਧਤ ਹੈ। ਦੇਸ਼ ਭਰ ਦੇ ਸਕੂਲਾਂ ਵਿੱਚ 26 ਜਨਵਰੀ ਯਾਨੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਪੂਰੇ ਜ਼ੋਰਾ 'ਤੇ ਹਨ। ਇਸ ਦਿਨ ਨੂੰ ਲੈ ਕੇ ਵਿਦਿਆਰਥੀਆਂ 'ਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਭਾਵੇਂ ਗਣਤੰਤਰ ਦਿਵਸ ਦੇ ਆਉਣ ਨੂੰ ਅਜੇ ਚਾਰ ਦਿਨ ਬਾਕੀ ਨੇ ਪਰ ਇਸ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ ਹਨ।

ਇਨਟਰਨੈੱਟ 'ਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਕਿਸਮਾਂ ਦੇ ਵੀਡੀਓ ਵਾਇਰਲ ਹੁੰਦੇ ਹਨ। ਸੈਲਿਬ੍ਰੇਟੀ ਹੋਵੇ ਜਾਂ ਕੋਈ ਆਮ ਆਦਮੀ ਹਰ ਇਕ ਦੀ ਡਾਂਸ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਕੂਲ 'ਚ ਬੱਚਿਆਂ ਦੇ ਡਾਂਸ ਪ੍ਰੈਕਟਿਸ ਦੀ ਜੋ ਵੀਡੀਓ ਹਿੱਟ ਹੋ ਰਹੀ ਹੈ, ਉਸ ਦੀ ਗੱਲ ਕਰੀਏ ਤਾਂ ਇਹ ਥੋੜੀ ਪੁਰਾਣੀ ਲੱਗਦੀ ਹੈ ਪਰ ਇਸ 'ਚ ਬੱਚਿਆਂ ਦਾ ਡਾਂਸ ਬਹੁਤ ਵਧੀਆ ਹੈ। ਜਿਵੇਂ ਗਣਤੰਤਰ ਦਿਵਸ 'ਤੇ ਸਕੂਲ 'ਚ ਗਰੁੱਪ ਡਾਂਸ ਦਾ ਪ੍ਰੋਗਰਾਮ ਹੋਵੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੇ ਮੈਦਾਨ 'ਚ ਸਟੇਜ ਬਣਾਈ ਗਈ ਹੈ। ਪਿਛੋਕੜ ਵਿੱਚ ਪੰਜਾਬੀ ਗੀਤਾਂ ਦੀ ਧੁਨ ਵੱਜ ਰਹੀ ਹੈ।

ਇਸ ਵੀਡੀਓ 'ਚ ਸਕੂਲ ਟੀਚਰ ਜੋ ਆਪਣੇ ਬੱਚਿਆਂ ਦਾ ਡਾਂਸ ਦੇਖ ਕੇ ਮਸਤ ਹੋ ਗਈ, ਉਹ ਖੁਦ ਨੂੰ ਰੋਕ ਨਹੀਂ ਸਕੀ ਅਤੇ ਉਸ ਨੇ ਸਟੇਜ ਦੇ ਹੇਠਾਂ ਤੋਂ ਹੀ ਸ਼ਾਨਦਾਰ ਡਾਂਸ ਸਟੈਪ ਦਿਖਾਉਣਾ ਸ਼ੁਰੂ ਕਰ ਦਿੱਤਾ। ਹਰੀ ਸਾੜ੍ਹੀ 'ਚ ਬੱਚਿਆਂ ਨਾਲ ਆਈ ਮੈਡਮ ਦੀਆਂ ਸ਼ਾਨਦਾਰ ਡਾਂਸ ਮੂਵਜ਼ ਦੇਖ ਕੇ ਇਕ ਹੋਰ ਮੈਡਮ ਆ ਜਾਂਦੀ ਹੈ ਅਤੇ ਉਹ ਵੀ ਸਟੇਜ ਦੇ ਹੇਠਾਂ ਡਾਂਸ ਕਰਨ ਲੱਗ ਜਾਂਦੀ ਹੈ। ਇਸ ਡਾਂਸ ਨੂੰ ਵੇਖ ਕੇ ਹਰ  ਕੋਈ ਹੈਰਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪਾਰਕਿੰਗ ਦੇ 20 ਰੁਪਏ ਬਚਾਉਣ ਦੇ ਚੱਕਰ 'ਚ ਵੱਡਾ ਹਾਦਸਾ, ਲੋਕਾਂ ਦੇ ਦੇਖ ਉੱਡੇ ਹੋਸ਼ 

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ yourfunzone ਨਾਂ ਦੇ ਹੈਂਡਲ ਨਾਲ ਸ਼ੇਅਰ ਕੀਤਾ ਗਿਆ ਹੈ। ਜਿਸ 'ਤੇ ਲੋਕ ਜਬਰਦਸਤ ਕਾਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਲੱਖਾਂ ਲੋਕ (dance video )ਦੇਖ ਚੁੱਕੇ ਹਨ। 

Trending news