Kurali Factory Fire Update: ਕੈਮੀਕਲ ਫੈਕਟਰੀ ਅੱਗ ਮਾਮਲੇ `ਚ ਵੱਡੀ ਅਪਡੇਟ, ਮਾਲਕ ਖਿਲਾਫ਼ ਮਾਮਲਾ ਦਰਜ
Kurali Chemical Factory Fire Update: ਦੱਸ ਦਈਏ ਕਿ ਫੈਕਟਰੀ ਵਿਚ ਕੰਮ ਕਰ ਰਹੀ ਚਾਂਦਨੀ ਦੇਵੀ ਦੀ ਹੋਈ ਮੌਕੇ ਉੱਤੇ ਮੌਤ ਹੋ ਗਈ ਅਤੇ ਅੱਗ ਲੱਗਣ ਤੋਂ ਬਾਅਦ ਚਾਂਦਨੀ ਦੇਵੀ ਦਾ ਪਤਾ ਨਹੀਂ ਲੱਗ ਰਿਹਾ ਸੀ।
Kurali Chemical Factory Fire Update: ਕੁਰਾਲੀ ਕੈਮੀਕਲ ਫੈਕਟਰੀ ਅੱਗ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਹੈ। ਦਰਅਸਲ ਪੁਲਿਸ ਵੱਲੋਂ ਫੈਕਟਰੀ ਮਾਲਕਾਂ ਖ਼ਿਲਾਫ਼ IPC ਦੀ ਧਾਰਾ 337,338,304 ਦੇ ਤਹਿਤ FIR ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਫੈਕਟਰੀ ਵਿਚ ਕੰਮ ਕਰ ਰਹੀ ਚਾਂਦਨੀ ਦੇਵੀ ਦੀ ਹੋਈ ਮੌਕੇ ਉੱਤੇ ਮੌਤ ਹੋ ਗਈ ਅਤੇ ਅੱਗ ਲੱਗਣ ਤੋਂ ਬਾਅਦ ਚਾਂਦਨੀ ਦੇਵੀ ਦਾ ਪਤਾ ਨਹੀਂ ਲੱਗ ਰਿਹਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਫੈਕਟਰੀ ਵਿੱਚ ਕੋਈ ਵੀ ਅੱਗ ਬੁਝਾਊ ਯੰਤਰ ਨਹੀਂ ਲੱਗਿਆ ਸੀ ਅਤੇ ਨਾ ਹੀ ਕੋਈ ਪੁਖ਼ਤਾਪ੍ਰਬੰਧ ਸੀ। ਕੁੱਲ 7 ਵਿਅਕਤੀ ਅੱਗ ਦੀ ਲਪੇਟ ਆਏ ਸਨ ਜੋ ਜੇਰੇ ਇਲਾਜ ਹਨ।
ਦੱਸਣਯੋਗ ਹੈ ਕਿ ਸ਼ਹਿਰ ਦੇ ਫੋਕਲ ਪੁਆਇੰਟ ਵਿੱਚ ਸਥਿਤ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅਦ ਜਿੱਥੇ ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਵਿੱਚ ਦਾਖ਼ਲ ਮਹਿਲਾ ਵਰਕਰਾਂ ਨਿਭਾ ਕੁਮਾਰੀ, ਜੈਦੇਵ ਦੇਵੀ ਅਤੇ ਦਿਲਜੀਤ ਕੌਰ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਅੰਜੂ ਅਤੇ ਸੰਧਿਆ ਇਸ ਸਮੇਂ ਜੀਐਮਸੀਐਚ 32 ਵਿੱਚ ਇਲਾਜ ਅਧੀਨ ਹਨ। ਇਸ ਤੋਂ ਇਲਾਵਾ ਪੁਲਿਸ ਨੇ ਫੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: Kurali Fire Update: ਕੁਰਾਲੀ ਦੀ ਕੈਮੀਕਲ ਫੈਕਟਰੀ 'ਚ ਲੱਗੀ ਅੱਗ, ਪੰਜ ਔਰਤਾਂ ਗੰਭੀਰ ਜ਼ਖ਼ਮੀ
ਪੁਲਿਸ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ ਤੋਂ ਕੁਝ ਹੱਡੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਮੌਕੇ 'ਤੇ ਕੁਝ ਅਣਪਛਾਤੇ ਵਿਅਕਤੀ ਚਾਰ-ਪੰਜ ਵਿਅਕਤੀਆਂ ਨੂੰ ਫੈਕਟਰੀ ਦੇ ਅੰਦਰ ਘੁੰਮਦੇ ਦੇਖਿਆ ਤਾਂ ਉਹ ਆਪਣੇ ਨਾਲ ਇੱਕ ਕੁੱਤਾ ਵੀ ਲੈ ਕੇ ਆਏ ਸਨ, ਜਿਸ ਨੂੰ ਉਨ੍ਹਾਂ ਨੇ ਗੇਟ ਅੱਗੇ ਬੰਨ੍ਹ ਦਿੱਤਾ ਸੀ ਤਾਂ ਜੋ ਕੋਈ ਅੰਦਰ ਨਾ ਆ ਸਕੇ। ਜਦੋਂ ਪੱਤਰਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੱਥੇ ਕਿਉਂ ਆਏ ਹਨ ਤਾਂ ਉਹ ਇਧਰ-ਉਧਰ ਦੀਆਂ ਗੱਲਾਂ ਕਰਨ ਲੱਗੇ ਤਾਂ ਕੋਈ ਸਪੱਸ਼ਟ ਜਵਾਬ ਨਾ ਦੇ ਸਕਿਆ।
ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਪਰ ਵਿਅਕਤੀ ਉਥੋਂ ਫ਼ਰਾਰ ਹੋ ਗਏ ਸੀ। ਥਾਣਾ ਸਿਟੀ ਖਰੜ ਦੇ ਐਸਐਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਉਥੇ ਆਏ ਹਨ। ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਫੈਕਟਰੀ ਦਾ ਚੌਕੀਦਾਰ ਸੀ। ਫੈਕਟਰੀ ਅੰਦਰੋਂ ਮਿਲੀ ਹੱਡੀ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਇਹ ਹੱਡੀ ਸੀ ਪਰ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹੱਡੀਆਂ ਚਾਂਦਨੀ ਦੇਵੀ ਦੀਆਂ ਸਨ ਜਾਂ ਕੁਝ ਹੋਰ।