Kurali Fire Update: ਅੱਗ ਲੱਗਦੇ ਹੀ ਪੂਰੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 15 ਗੱਡੀਆਂ ਮੌਕੇ 'ਤੇ ਮੌਜੂਦ ਹਨ। ਕੈਮੀਕਲ ਫੈਕਟਰੀ ਕਾਰਨ ਇੱਥੇ ਸਥਿਤੀ ਕਾਫੀ ਖਤਰਨਾਕ ਬਣ ਗਈ ਹੈ। ਨੇੜੇ ਹੀ ਹੋਰ ਫੈਕਟਰੀਆਂ ਹਨ।
Trending Photos
Kurali Fire Update: ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਦੇ ਫੋਕਲ ਪੁਆਇੰਟ 'ਤੇ ਸਥਿਤ ਇੱਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ ਜਿਸ ਵਿੱਚ ਕਰੀਬ 8 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਨ੍ਹਾਂ ਵਿੱਚੋਂ 3 ਨੂੰ ਮੁਹਾਲੀ ਰੈਫਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਕੀ 5 ਨੂੰ ਕੁਰਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਇਹਨਾਂ ਵਿੱਚ 5 ਔਰਤਾਂ ਸਮੇਤ 8 ਲੋਕ ਬੁਰੀ ਤਰ੍ਹਾਂ ਝੁਲਸ ਗਏ।
ਅੱਗ ਲੱਗਦੇ ਹੀ ਪੂਰੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 15 ਗੱਡੀਆਂ ਮੌਕੇ 'ਤੇ ਮੌਜੂਦ ਹਨ। ਕੈਮੀਕਲ ਫੈਕਟਰੀ ਕਾਰਨ ਇੱਥੇ ਸਥਿਤੀ ਕਾਫੀ ਖਤਰਨਾਕ ਬਣ ਗਈ ਹੈ। ਨੇੜੇ ਹੀ ਹੋਰ ਫੈਕਟਰੀਆਂ ਹਨ। ਪ੍ਰਸ਼ਾਸਨ ਦਾ ਦਾਅਵਾ ਹੈ ਕਿ 90 ਫੀਸਦੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਕੁਝ ਸਮੇਂ 'ਚ ਇਸ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ। ਅੱਗ ਬੁਝਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤਲਾਸ਼ੀ ਮੁਹਿੰਮ ਵੀ ਚਲਾਈ ਜਾਵੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਅਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਲਿਖਿਆ ਹੈ, "ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..।"
ਕੁਰਾਲੀ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ…ਅੰਦਰ ਕਈ ਵਰਕਰ ਫਸੇ ਸੀ ਜਿਨ੍ਹਾਂ ਨੂੰ ਕੱਢ ਲਿਆ ਹੈ…ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ ‘ਚ ਹਾਂ…ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਨੇ…ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ…ਬਾਕੀ ਵੇਰਵੇ ਜਲਦ..
— Bhagwant Mann (@BhagwantMann) September 27, 2023
ਇਹ ਵੀ ਪੜ੍ਹੋ: Asian Games 2023: ਪੰਜਾਬ ਦੀ ਸਿਫਤ ਕੌਰ ਨੇ ਰਾਈਫਲ ਸ਼ੂਟਿੰਗ 'ਚ ਜਿੱਤਿਆ ਸੋਨ ਤਗਮਾ, ਪਰਿਵਾਰ ਨੇ ਮਨਾਇਆ ਜਿੱਤ ਦਾ ਜਸ਼ਨ
ਸਾਰਿਆਂ ਨੂੰ ਮੁਹਾਲੀ ਦੇ ਫੇਜ਼-6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੁਪਹਿਰ 1.30 ਵਜੇ ਅੱਗ ਬੁਝਾਉਂਦੇ ਸਮੇਂ ਦੋ ਧਮਾਕੇ ਹੋਏ। ਇਸ ਕਾਰਨ ਉਥੇ ਅੱਗ ਬੁਝਾਉਣ ਆਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਿੱਛੇ ਹਟ ਗਏ ਸੀ। ਜਾਣਕਾਰੀ ਮੁਤਾਬਕ ਫੈਕਟਰੀ 'ਚ ਅੱਗ ਲੱਗਣ ਕਾਰਨ ਅੰਦਰ ਕੰਮ ਕਰਦੇ ਮਜ਼ਦੂਰ ਫਸ ਗਏ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੰਦਰੋਂ ਪੰਜ ਲੋਕਾਂ ਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਅੱਗ ਦੀ ਸਥਿਤੀ ਨੂੰ ਦੇਖਦੇ ਹੋਏ ਮੁਹਾਲੀ ਪ੍ਰਸ਼ਾਸਨ ਨੇ ਹੁਣ ਚੰਡੀਗੜ੍ਹ ਤੋਂ ਮਦਦ ਮੰਗੀ ਹੈ। ਚੰਡੀਗੜ੍ਹ ਤੋਂ ਫੋਮ ਫਾਇਰ ਟੈਂਡਰ ਬੁਲਾਏ ਗਏ ਹਨ ਤਾਂ ਜੋ ਕੈਮੀਕਲ ਦੀ ਅੱਗ 'ਤੇ ਕਾਬੂ ਪਾਇਆ ਜਾ ਸਕੇ।
ਮੁਹਾਲੀ, ਖਰੜ ਅਤੇ ਰੋਪੜ ਤੋਂ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਕਰੀਬ ਦੋ ਘੰਟੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਪੰਜ ਵਾਹਨ ਮੁੜ ਪਾਣੀ ਇਕੱਠਾ ਕਰਨ ਲਈ ਚਲੇ ਗਏ ਹਨ। ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੀਆਂ ਫੈਕਟਰੀਆਂ ਵਿੱਚ ਵੀ ਡਰ ਦਾ ਮਾਹੌਲ ਹੈ।
ਅੱਗ ਬੁਝਾਉਣ ਲਈ ਕਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੋ ਘੰਟੇ ਤੋਂ ਕੰਮ ਕਰ ਰਹੇ ਹਨ ਪਰ ਅੱਗ ਨਹੀਂ ਬੁਝਾਈ ਜਾ ਰਹੀ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਫੈਕਟਰੀ 'ਚ ਕਾਫੀ ਮਾਤਰਾ 'ਚ ਕੈਮੀਕਲ ਹੈ, ਜਿਸ ਕਾਰਨ ਅੱਗ ਫੈਲ ਰਹੀ ਹੈ। ਫਾਇਰ ਬ੍ਰਿਗੇਡ ਪਾਣੀ ਨਾਲ ਅੱਗ ਨਹੀਂ ਬੁਝਾ ਸਕੀ, ਇਸ ਲਈ ਮੁਹਾਲੀ ਤੋਂ ਵਿਸ਼ੇਸ਼ ਕੈਮੀਕਲ ਮੰਗਵਾਇਆ ਗਿਆ। ਕਰਮਚਾਰੀ ਪਾਣੀ ਵਿੱਚ ਮਿਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੱਗ ਬੁਝਾਉਣ ਦੀ ਬਜਾਏ ਵਧਦੀ ਜਾ ਰਹੀ ਹੈ। ਖਰੜ ਦੇ ਐਸਡੀਐਮ ਰਵਿੰਦਰ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।