Toll Tex Free: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਹੈ।ਵੱਡੀ ਗਿਣਤੀ ਵਿੱਚ ਟੋਲ ਪਲਾਜ਼ੇ 'ਤੇ ਪਹੁੰਚੇ ਕਿਸਾਨਾਂ ਨੇ ਪਹਿਲਾ ਟੋਲ ਕੰਪਨੀ ਦੇ ਮੁਲਜ਼ਮਾਂ ਦੇ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਟੋਲ ਪਲਾਜ਼ੇ ਨੂੰ ਬੰਦ ਕਰਵਾ ਦਿੱਤਾ ਗਿਆ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ NHAI ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਸ਼ਨੀਵਾਰ ਤੱਕ ਲਾਡੋਵਾਲ ਟੋਲ ਪਲਾਜ਼ਾ ਦੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ।


COMMERCIAL BREAK
SCROLL TO CONTINUE READING

 ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਟੋਲ ਪਲਾਜ਼ੇ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਲਏ ਗਏ ਇਸ ਫੈਸਲੇ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਟੈਕਸੀ ਯੂਨੀਅਨ ਸਮਰਥਨ ਵਿਚ ਆਈ ਹੈ।


 


ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡਿਆ ਦੇ ਅਧਿਨ ਆਉਂਦੇ ਇਸ ਟੋਲ ਪਲਾਜ਼ਾ ਵੱਲੋਂ ਇੱਕ ਸਾਲ ਵਿੱਚ ਤੀਜੀ ਵਾਰ ਟੋਲ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਮਹਿੰਗੇ ਟੋਲ ਕਾਰਨ ਲੋਕ ਕਾਫੀ ਜ਼ਿਆਦਾ ਨਾਰਾਜ਼ ਹਨ। ਇਸ ਵੇਲੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ NH-44 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਸੂਬੇ ਦਾ ਸਭ ਤੋਂ ਮਹਿੰਗਾ ਰੋਡ ਟੈਕਸ ਵਸੂਲਿਆ ਜਾ ਰਿਹਾ ਹੈ। ਇਸ ਮਹਿੰਗੇ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਪਾਰਾ ਪਹੁੰਚਿਆ 47.1 ਤੋਂ ਪਾਰ


ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਜੱਥਾ ਸਵੇਰੇ 10 ਵਜੇ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚ ਗਿਆ ਸੀ। ਜਿਨ੍ਹਾਂ ਨੇ ਪਹਿਲਾਂ ਟੋਲ ਪਲਾਜ਼ੇ ਦੇ ਕਰਚਮਾਰੀਆਂ ਦੇ ਗੱਲਬਾਤ ਕੀਤੀ। ਜਦੋਂ ਗੱਲਬਾਤ ਦੌਰਾਨ ਕੋਈ ਹੱਲ ਨਹੀਂ ਨਿਕਲਿਆਂ ਤਾਂ ਯੂਨੀਅਨ ਨੇ ਅਣਮਿੱਥੇ ਸਮੇਂ ਤੱਕ ਟੋਲ ਨੂੰ ਫ੍ਰੀ ਕਰਵਾ ਦਿੱਤਾ । ਆਗੂ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਰੇਟਾਂ ਕਾਰਨ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ। ਜੇਕਰ ਕਿਸੇ ਵਾਹਨ 'ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇੱਕ ਪਾਸੇ ਲਈ ਦੁੱਗਣਾ ਟੈਕਸ ਦੇਣਾ ਪੈਂਦਾ ਹੈ।


ਇਹ ਵੀ ਪੜ੍ਹੋ: Anmol Gagan Maan Marriage: ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਮੰਤਰੀ ਅਨਮੋਲ ਗਗਨ ਮਾਨ ਤੇ ਸ਼ਾਹਬਾਜ਼ ਸਿੰਘ ਸੋਹੀ