Samrala News: ਸਮਰਾਲਾ ਵਿੱਚ ਛਬੀਲ ਦੇ ਨਾਲ ਲਾਇਆ ਬੂਟਿਆਂ ਦਾ ਲੰਗਰ
Samrala News: ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਉਚੇਚੇ ਤੌਰ ਤੇ ਪਹੁੰਚੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਜਿੱਥੇ ਲੋਕ ਖਾਣੇ ਦਾ ਲੰਗਰ ਦਵਾਈਆਂ ਦਾ ਲੰਗਰ ਲਗਾਉਂਦੇ ਹਨ ਉਥੇ ਹੀ `ਬੂਟਿਆਂ ਦਾ ਲੱਗਣ` ਲਗਾਉਣਾ ਇੱਕ ਅਨੋਖੀ ਪਹਿਲ ਕਦਮੀ ਹੈ।
Samrala (Varun Kaushal): ਪੰਜਾਬ ਦੇ ਵਿੱਚ ਪਾਰਾ 47 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਜਿਸ ਨਾਲ ਗਰਮੀ ਦਾ ਵੀ ਪ੍ਰਕੋਪ ਦਿਨ ਪਰ ਦਿਨ ਵੱਧਦਾ ਜਾ ਰਿਹਾ। ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਦਾ ਪਾਰਾ 45 ਤੋਂ 50 ਡਿਗਰੀ ਤੱਕ ਵੀ ਦੇਖਣ ਨੂੰ ਮਿਲ ਸਕਦਾ ਹੈ । ਵੱਧਦੇ ਤਾਪਮਾਨ ਕਾਰਨ ਲੂ ਲੱਗਣ ਨਾਲ ਕਈ ਮੌਤਾਂ ਵੀ ਹੋਈਆਂ। ਪੰਜਾਬ ਵਿੱਚ ਮੌਸਮ ਦੇ ਵਿੱਚ ਬਦਲਾਵ ਦਾ ਮੁੱਖ ਕਾਰਨ ਰੁੱਖਾਂ ਦੀ ਕਮੀ ਹੈ ਆਏ ਦਿਨ ਜਦੋਂ ਦਰਖਤਾਂ ਨੂੰ ਵੱਢਿਆ ਜਾ ਰਿਹਾ ਹੈ ਪਰ ਉਹਨਾਂ ਦੀ ਥਾਂ ਤੇ ਨਵੇਂ ਰੁੱਖ ਨਹੀਂ ਲਗਾਏ ਜਾ ਰਹੇ। ਰੁੱਖਾਂ ਤੋਂ ਜਿੱਥੇ ਸਾਨੂੰ ਆਕਸੀਜਨ ਮਿਲਦੀ ਹੈ ਵਾਤਾਵਰਣ ਨੂੰ ਠੰਡਾ ਤੇ ਸਾਫ ਸੁਥਰਾ ਰੱਖਣ ਵਿੱਚ ਵੀ ਰੁੱਖਾਂ ਦਾ ਅਹਿਮ ਰੋਲ ਅਦਾ ਹੁੰਦਾ ਹੈ।
ਅੱਜ ਸਮਰਾਲਾ ਵਿਖੇ ਇੱਕ ਅਨੋਖੀ ਪਹਿਲ ਕਦਮੀ ਕਰਦੇ ਹੋਏ ਕੌਂਸਲਰ ਰਣਧੀਰ ਸਿੰਘ ਪਨੇਸਰ ਨੇ "ਬੂਟਿਆਂ ਦਾ ਲੰਗਰ" ਦੀ ਸ਼ੁਰੂਆਤ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋ ਕੀਤੀ ਗਈ । ਜਿੱਥੇ ਵੱਧ ਤਾਪਮਾਨ ਕਾਰਨ ਪੰਜਾਬ ਦੇ ਲੋਕਾਂ ਵੱਲੋਂ ਥਾਂ-ਥਾਂ ਜਗਹਾ ਜਗ੍ਹਾ ਤੇ ਛਬੀਲਾਂ ਲਗਾਈਆਂ ਜਾ ਰਹੀਆ ਹਨ ਉਥੇ ਹੀ ਇਸ ਨੌਜਵਾਨ ਨੇ "ਬੂਟਿਆਂ ਦਾ ਲੰਗਰ'' ਲਗਾਇਆ ਹੈ ਅਤੇ ਇਹ ਲੰਗਰ ਲਗਾਤਾਰ 40 ਦਿਨਾਂ ਤੱਕ ਚੱਲੇਗਾ। ਇਸ ਲੰਗਰ 'ਚ ਛਾਇਆਦਾਰ ਅਤੇ ਫਲਦਾਰ ਬੂਟੇ ਕੋਈ ਵੀ ਵਿਅਕਤੀ ਲੈ ਕੇ ਜਾ ਸਕਦਾ ਹੈ।
ਕੌਂਸਲਰ ਰਣਧੀਰ ਸਿੰਘ ਪਨੇਸਰ ਨੇ ਦੱਸਿਆ ਕਿ ਇਸ "ਬੂਟਿਆਂ ਦੇ ਲੰਗਰ" ਵਿੱਚੋਂ ਕੋਈ ਵੀ ਵਿਅਕਤੀ ਜਿੰਨੇ ਮਰਜ਼ੀ ਬੂਟੇ ਲਿਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਇਹਨਾਂ ਬੂਟਿਆਂ ਦੀ ਦੇਖਭਾਲ ਉਸ ਵਿਅਕਤੀ ਵੱਲੋਂ ਕੀਤੀ ਜਾਵੇ ਤਾਂ ਜੋ ਇਹ ਬੂਟੇ ਅੱਗੇ ਜਾ ਕੇ ਸਾਡੇ ਪੰਜਾਬ ਦੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਤੇ ਠੰਡਾ ਰੱਖਣ ਵਿੱਚ ਸਹਾਇਕ ਹੋ ਸਕਣ।
ਬੂਟਿਆਂ ਦੇ ਲੰਗਰ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਉਚੇਚੇ ਤੌਰ ਤੇ ਪਹੁੰਚੇ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਜਿੱਥੇ ਲੋਕ ਖਾਣੇ ਦਾ ਲੰਗਰ ਦਵਾਈਆਂ ਦਾ ਲੰਗਰ ਲਗਾਉਂਦੇ ਹਨ ਉਥੇ ਹੀ "ਬੂਟਿਆਂ ਦਾ ਲੱਗਣ" ਲਗਾਉਣਾ ਇੱਕ ਅਨੋਖੀ ਪਹਿਲ ਕਦਮੀ ਹੈ। ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਬਹੁਤ ਘੱਟ ਹੈ ਕਿਉਂਕਿ ਅੱਜ ਕੱਲ ਦੇ ਮੌਸਮ ਨੂੰ ਦੇਖਦੇ ਹੋਏ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਇਸ ਵਧਦੇ ਹੋਏ ਤਾਪਮਾਨ ਤੇ ਕੰਟਰੋਲ ਕੀਤਾ ਜਾਵੇ ਜੋ ਵਿਅਕਤੀ ਰੁੱਖ ਲੈ ਕੇ ਜਾਵੇਗਾ ਉਹੀ ਵਿਅਕਤੀ ਉਸ ਰੁੱਖ ਦੀ ਦੇਖਭਾਲ ਵੀ ਕਰੇ।