Shaheedi Jor Mel News: ਗੁਰਦੁਆਰਾ ਸੰਤਸਰ ਸਾਹਿਬ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਇਆ ਦਸਤਾਰਾਂ ਦਾ ਲੰਗਰ
Shaheedi Jor Mel News: ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤੱਕ ਚਾਹ, ਰੋਟੀ, ਪਾਣੀ, ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਜਾਂਦਾ ਹੈ।
Shaheedi Jor Mel News: ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ 'ਚ ਅੱਜ ਫਤਿਹ ਨਿਸ਼ਾਨ ਭਵਨ, ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਮਣੀ ਵੱਲੋਂ ਸ਼ਹੀਦਾਂ ਦੇ ਇਸ ਪਾਵਨ ਅਸਥਾਨ 'ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ।
ਜਿੱਥੇ ਅੰਬਲਾਂ ਤੋਂ ਖ਼ਾਸ ਤੌਰ ਲਿਆਂਦੀਆਂ ਕੇਸਰੀ ਦਸਤਾਰਾਂ ਦਾ ਲੰਗਰ ਲੱਗਿਆ। ਜਿੱਥੇ ਇਸ ਭਵਨ 'ਚ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਹਰ ਸਾਲ 20 ਦਸੰਬਰ ਤੋਂ 5 ਜਨਵਰੀ ਤੱਕ ਚਾਹ, ਰੋਟੀ, ਪਾਣੀ, ਸਬਜ਼ੀਆਂ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਾਇਆ ਜਾਂਦਾ
ਉਥੇ ਹੀ ਇਸ ਵਾਰ ਇਹ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਗਿਆ, ਉਥੇ ਦਸਤਾਰਾਂ ਦੇ ਇਸ ਲੰਗਰ 'ਚ ਸੜਕਾਂ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਇੱਥੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵਿੱਚ ਦਸਤਾਰਾਂ ਸਜਾਉਣ ਨੂੰ ਲੈਕੇ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ।
ਖ਼ਾਸ ਤੌਰ 'ਤੇ ਦਸਤਾਰ ਸਜਾਉਣ ਵਾਲੇ ਐਕਸਪਰਟਸ ਨੂੰ ਲਿਆ ਕਿ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਦਰਮਿਆਨ ਕਈ ਨੌਜਵਾਨਾਂ ਦੇ ਅੱਖਾਂ ਚ ਦਸਤਾਰਾਂ ਸਜਾਉਂਦੇ ਵੇਲੇ ਅੱਖਾਂ ਚ ਹੰਝੂ ਸਨ, ਜਿਨ੍ਹਾਂ ਦਸਤਾਰਾਂ ਸਜਾਉਦਿਆਂ ਇਹ ਪ੍ਰਣ ਵੀ ਕੀਤਾ ਕਿ ਉਹ ਹੁਣ ਗੁਰੂ ਵਾਲੇ ਬਣਨਗੇ ਅਤੇ ਹੁਣ ਤੋਂ ਨਾ ਤਾਂ ਕੇਸਾਂ ਦੀ ਬੇਅਦਬੀ ਕਰਨਗੇ ਅਤੇ ਰੋਜ਼ ਦਸਤਾਰ ਸਜਾਉਣਗੇ।
ਇਹ ਵੀ ਪੜ੍ਹੋ: Punjab Accident news: ਧੁੰਦ ਦੇ ਕਾਰਨ ਪੰਜਾਬ ਵਿੱਚ ਵਾਪਰੇ ਦੋ ਵੱਡੇ ਹਾਦਸੇ
ਦੱਸ ਦਈਏ ਕਿ 24 ਦਸੰਬਰ ਨੂੰ ਗੁਰਦੁਆਰਾ ਸੰਤਸਰ ਸਾਹਿਬ ਸੇਵਾ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਸਿੱਖ ਸੰਗਤਾਂ ਲਈ ਗੁਰਦੁਆਰਾ ਮੋਤੀ ਰਾਮ ਮਹਿਰਾ ਜੀ ਰੋਡ 'ਤੇ ਸਥਿਤ ਫਤਿਹ ਨਿਸ਼ਾਨ ਸਾਹਿਬ ਭਵਨ ਵਿੱਚ ਦਵਾਈਆਂ ਦਾ ਲੰਗਰ ਲਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ ਉਥੇ ਹੀ ਦਵਾਈਆਂ ਵੀ ਲਈਆਂ।
ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਦਵਾਈਆਂ ਦੇ ਲੰਗਰ ਦਾ ਇਹ ਵਿਸ਼ੇਸ਼ ਉਪਰਾਲਾ 20 ਦਸੰਬਰ ਤੋਂ ਸ਼ੁਰੂ ਹੋਇਆ ਹੈ, ਜੋ ਕਿ 5 ਜਨਵਰੀ ਤੱਕ ਜਾਰੀ ਰਹੇਗਾ। ਸੰਗਤਾਂ ਨੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਡਾਕਟਰਾਂ ਨੂੰ ਚੈਕਅਪ ਕਰਵਾ ਕੇ ਦਵਾਈਆਂ ਲਈਆਂ।
ਇਹ ਵੀ ਪੜ੍ਹੋ: Abohar News: ਮਾਈਨਰ 'ਚ ਪਿਆ ਪਾੜ, ਕਿਸਾਨਾਂ ਦੀ ਕਈ ਏਕੜ ਫਸਲ ਪਾਣੀ 'ਚ ਡੁੱਬੀ