ਪੰਜਾਬ ਅੰਦਰ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ਗੂਗਲ `ਤੇ ਸਰਚ ਕੀਤਾ ਚਾਈਲਡ ਪੋਰਨ, ਸਾਈਬਰ ਸੈੱਲ ਨੇ 100 ਤੋਂ ਵੱਧ ਮਾਮਲੇ ਕੀਤੇ ਦਰਜ
ਗੂਗਲ ਵੱਲੋਂ ਸਾਈਬਰ ਸੈੱਲ ਨੂੰ ਡਾਟਾ ਸ਼ੇਅਰ ਕੀਤਾ ਗਿਆ ਜਿਸ ਅਨੁਸਾਰ ਪਿਛਲੇ ਸਾਲ ਪੰਜਾਬ ਵਿੱਚ 9 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਗੂਗਲ `ਤੇ ਚਾਈਲਡ ਪੋਰਨ ਸਰਚ ਕੀਤਾ ਗਿਆ। ਜਿਸ ਦੇ ਆਧਾਰ `ਤੇ ਪੰਜਾਬ ਪੁਲਿਸ ਵੱਲੋਂ 100 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ- ਬਾਲ ਪੋਰਨੋਗ੍ਰਾਫੀ ਦੇਖਣਾ ਅਤੇ ਸਰਚ ਕਰਨਾ ਦੋਵੇਂ ਅਪਰਾਧ ਹਨ। ਇਸ ਦੇ ਲਈ 7 ਸਾਲ ਤੱਕ ਦੀ ਸਜਾ ਵੀ ਹੋ ਸਕਦੀ ਹੈ। ਜੇਕਰ ਤੁਸੀ ਵੀ ਗੂਗਲ 'ਤੇ ਚਾਈਲਡ ਪੋਰਨ ਸਰਚ ਕਰਦੇ ਹੋ ਤਾਂ ਤੁਸੀ ਅਪਰਾਧੀ ਮੰਨੇ ਜਾਉਗੇ। ਕਿਉਕਿ ਅਸ਼ਲੀਲ ਫਿਲਮਾਂ ਬਣਾਉਣਾ, ਅਸ਼ਲੀਲ ਸਮੱਗਰੀ ਨੂੰ ਸਾਂਝਾ ਕਰਨਾ ਅਤੇ ਬਾਲ ਪੋਰਨੋਗ੍ਰਾਫੀ ਦੇਖਣਾ ਇਹ ਸਭ ਆਈਟੀ ਐਕਟ 2000 ਦੀ ਧਾਰਾ 67 (ਬੀ) ਅਤੇ ਪੋਕਸੋ ਐਕਟ ਦੀ ਧਾਰਾ 15 ਦੇ ਅਧੀਨ ਆਉਂਦਾ ਹੈ। ਇਸ ਦੇ ਲਈ ਤੁਹਾਨੂੰ 5 ਤੋਂ ਲੈ ਕੇ 7 ਸਾਲ ਦੀ ਸਜਾ ਤੇ 10 ਲੱਖ ਰੁਪਏ ਤੱਕ ਜੁਰਮਾਨਾ ਵੀ ਹੋ ਸਕਦਾ ਹੈ।
ਪੰਜਾਬ ਵਿੱਚ 9 ਹਜ਼ਾਕ ਲੋਕਾਂ ਨੇ ਕੀਤਾ ਸਰਚ
ਜੇਕਰ ਤੁਸੀ ਗੂਗਲ 'ਤੇ 'ਚਾਈਲਡ ਪੋਰਨ' ਟਾਈਪ ਕਰਦੇ ਹੋ ਤਾਂ ਗੂਗਲ ਵੱਲੋਂ ਇਹ ਜਾਣਕਾਰੀ ਰਿਕਾਰਡ ਵਿੱਚ ਰੱਖ ਲਈ ਜਾਂਦੀ ਹੈ। ਇਸ ਜਾਣਕਾਰੀ ਨੂੰ ਗੂਗਲ ਬਾਲ ਪੋਰਨ ਦੇਖਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕਰਦਾ ਹੈ।
ਦੱਸਦੇਈਏ ਕਿ ਪਿਛਲੇ ਸਾਲ ਪੰਜਾਬ ਵਿੱਚ 9 ਹਜ਼ਾਰ ਲੋਕਾਂ ਵੱਲੋਂ ਗੂਗਲ 'ਤੇ ਚਾਈਲਡ ਪੋਰਨ ਸਰਚ ਕੀਤਾ ਗਿਆ। ਇਸ ਦੀ ਸ਼ਿਕਾਇਤ ਗੂਗਲ ਵੱਲੋਂ ਸਾਈਬਰ ਸੈੱਲ ਨੂੰ ਦਰਜ ਕਰਵਾਈ ਗਈ। ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ 100 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਪੰਜਾਬ ਵੱਡੇ ਜ਼ਿਲ੍ਹੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ ਦੇ ਲੋਕ ਸ਼ਾਮਲ ਹਨ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ।
ਚਾਈਲਡ ਪੋਰਨ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਨੇ ਵੀ ਕਿਹਾ ਕਿ ਇਸ ਸਬੰਧੀ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ। ਗੂਗਲ ਵੱਲੋਂ ਸਾਈਬਰ ਸੈੱਲ ਨੂੰ ਇਸ ਸਬੰਧੀ ਡਾਟਾ ਸ਼ੇਅਰ ਕੀਤਾ ਜਾ ਰਿਹਾ ਹੈ। ਜਿਹੜੇ ਵੀ ਵਿਅਕਤੀ ਇਸ ਵਿੱਚ ਸ਼ਾਮਲ ਹਨ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਕਦੇ ਵੀ ਆਪਣੇ ਫੋਨ ਵਿੱਚ ਬਾਲ ਪੋਰਨ ਸਮੱਗਰੀ ਨੂੰ ਸਟੋਰ ਨਾ ਕਰੋ, ਕਦੇ ਵੀ ਮਜ਼ਾਕ ਵਿੱਚ ਵੀ ਬੱਚੇ ਦੀ ਅਰਧ ਜਾਂ ਪੂਰੀ ਨਗਨ ਫੋਟੋ ਕਿਸੇ ਨਾਲ ਸਾਂਝੀ ਨਾ ਕਰੋ। ਜੇਕਰ ਕੋਈ ਤੁਹਾਨੂੰ ਇਸ ਸਬੰਧੀ ਕੁਝ ਸ਼ੇਅਰ ਵੀ ਕਰਦਾ ਹੈ ਤਾਂ ਉਸ ਉੱਪਰ ਕਲਿਕ ਨਾ ਕਰੋ। ਪਹਿਲੀ ਵਾਰ ਦੋਸ਼ੀ ਪਾਏ ਜਾਣ 'ਤੇ 3 ਸਾਲ ਦੁਬਾਰਾ 5 ਤੋਂ ਲੈ ਕੇ 7 ਸਾਲ ਤੱਕ ਦੀ ਸਜਾ ਹੋ ਸਕਦੀ ਹੈ।
WATCH LIVE TV