Punjab News: ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ 'ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ' ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਹੁਣ ਪੰਜਾਬ ਦੇ ਨਾਗਰਿਕਾਂ ਨੂੰ ਘਰ ਵਿੱਚ ਬੈਠੇ ਕੇ 43 ਸੇਵਾਵਾਂ ਮਿਲਣਗੀਆਂ। ਆਮ ਆਦਮੀ ਪਾਰਟੀ ਦੇ ਸਰਕਾਰ ਨੇ ਲੋਕਾਂ ਨੂੰ ਖੱਜਲ-ਖੁਆਰੀ ਅਤੇ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਬਚਾਉਣ ਲਈ 43 ਸੇਵਾਵਾਂ ਸ਼ੁਰੂ ਕੀਤੀਆਂ ਹਨ।


COMMERCIAL BREAK
SCROLL TO CONTINUE READING

ਆਰਮਜ਼ ਲਾਇਸੈਂਸ, ਆਧਾਰ ਕਾਰਡ ਤੇ ਸਟੈਂਪ ਪੇਪਰ ਨੂੰ ਛੱਡ ਕਿ ਲਗਭਗ 43 ਸਰਕਾਰੀ ਸੇਵਾਵਾਂ ਇਸ ਯੋਜਨਾ ਦੇ ਦਾਇਰੇ ਵਿੱਚ ਆਉਣਗੀਆਂ। ਇਸ ਤਹਿਤ ਜਨਮ, ਵਿਆਹ, ਮੌਤ, ਆਮਦਨ, ਰਿਹਾਇਸ਼, ਜਾਤਿ, ਪੇਂਡੂ ਖੇਤਰ, ਸਰਹੱਦੀ ਖੇਤਰ, ਪੱਛੜਿਆ ਖੇਤਰ, ਪੈਨਸ਼ਨ, ਬਿਜਲੀ ਬਿੱਲ ਅਦਾਇਗੀ, ਜ਼ਮੀਨ ਦੀ ਹੱਦਬੰਦੀ ਸਰਟੀਫਿਕੇਟ ਤੇ ਹੋਰ ਸੇਵਾਵਾਂ ਘਰ ਬੈਠੇ ਹੀ ਮਿਲਣਗੀਆਂ।


ਸਰਕਾਰ ਵੱਲੋਂ ਇਸ ਲਈ ਇਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ ਜਿਸ ਉਤੇ ਫੋਨ ਕਰ ਕੇ ਲੋਕ ਆਪਣੀ ਸਹੂਲਤ ਮੁਤਾਬਿਕ ਅਪਾਇੰਟਮੈਂਟ ਮਿੱਥ ਕਰ ਕੇ ਆਪਣਾ ਕੰਮ ਕਰਵਾ ਸਕਣਗੇ। ਸਮਾਂ ਤੇ ਤਰੀਕ ਤੈਅ ਹੋਣ ਪਿਛੋਂ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ, ਫੀਸ ਤੇ ਹੋਰ ਚੀਜ਼ਾਂ ਬਾਰੇ ਸੂਚਨਾ ਦਿੱਤੀ ਜਾਵੇਗੀ। ਇਸ ਲਈ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ, ਤੈਅ ਤਰੀਕ ਤੇ ਸਮੇਂ ਨਾਲ ਇੱਕ ਐੱਸਐੱਮਐੱਸ ਵੀ ਪ੍ਰਾਪਤ ਹੋਵੇਗਾ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਦੇ ਸਿਲੇਬਸ 'ਚ ਇਹ ਸਵਾਲ ਪੁੱਛਿਆ ਜਾਵੇਗਾ ਕਿ ਪੰਜਾਬ ਦੇ ਸਰਕਾਰੀ ਦਫਤਰਾਂ 'ਚ ਕਿਸ ਪਾਰਟੀ ਨੇ ਸਮੱਸਿਆਵਾਂ ਨੂੰ ਖਤਮ ਕੀਤਾ। ਲੰਬੇ ਸਮੇਂ ਤੱਕ ਅਧਿਕਾਰੀ ਬੁੱਧਵਾਰ ਅਤੇ ਵੀਰਵਾਰ ਦੇ ਕੰਮਾਂ ਵਿੱਚ ਲੋਕਾਂ ਨੂੰ ਫਸਾਉਂਦੇ ਰਹੇ ਸਨ ਅਤੇ ਉਨ੍ਹਾਂ ਦੇ ਕੰਮ ਨੂੰ ਰੋਕ ਦਿੰਦੇ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੱਤਾ।


ਇਹ ਵੀ ਪੜ੍ਹੋ : Faridkot News: ਫ਼ਰੀਦਕੋਟ ਦਾ ਅਗਾਂਹਵਧੂ ਕਿਸਾਨ 8 ਕਨਾਲ ਜ਼ਮੀਨ 'ਚੋਂ ਸਟਰੋਬਰੀ ਦੀ ਖੇਤੀ ਨਾਲ ਕਰ ਰਿਹੈ ਮੋਟੀ ਕਮਾਈ
ਸਰਕਾਰ ਨੇ ਹੁਣ 43 ਸਹੂਲਤਾਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਵਿੱਚ 1076 ਨੰਬਰ 'ਤੇ ਕਾਲ ਕਰਕੇ ਹਰ ਤਰ੍ਹਾਂ ਦੇ ਸਰਟੀਫਿਕੇਟ ਲੈਣ ਲਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਧਿਕਾਰੀ ਖੁਦ ਲੋਕਾਂ ਨੂੰ ਜੋ ਵੀ ਸਰਟੀਫਿਕੇਟ ਬਣਵਾਉਣਾ ਚਾਹੁੰਦੇ ਹਨ, ਉਸ ਦੇ ਦਸਤਾਵੇਜ਼ ਪੂਰੇ ਰੱਖਣ ਲਈ ਕਹਿਣਗੇ ਅਤੇ ਲੋਕਾਂ ਦੇ ਘਰ ਜਾ ਕੇ 15 ਦਿਨਾਂ ਦੇ ਅੰਦਰ-ਅੰਦਰ ਸਰਟੀਫਿਕੇਟ ਤਿਆਰ ਕਰਨ ਲਈ ਸਮਾਂ ਕੱਢਣਗੇ।
ਸੀਐਮ ਮਾਨ ਨੇ ਕਿਹਾ ਕਿ ਉਹ ਦਫ਼ਤਰਾਂ ਦਾ ਨਿਰੀਖਣ ਵੀ ਕਰਨਗੇ ਕਿ ਦਫ਼ਤਰਾਂ ਵਿੱਚ ਕੰਮ ਕਿਵੇਂ ਚੱਲ ਰਿਹਾ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ 91 ਵਿਧਾਇਕ ਵੀ ਦਫਤਰਾਂ 'ਚ ਜਾ ਕੇ ਦੇਖਣਗੇ ਕਿ ਲੋਕਾਂ ਦੇ ਕੰਮ ਅਸਲ 'ਚ ਘਰ ਬੈਠੇ ਹੀ ਹੋ ਰਹੇ ਹਨ ਜਾਂ ਅਧਿਕਾਰੀ ਉਨ੍ਹਾਂ ਨੂੰ ਦਫਤਰਾਂ 'ਚ ਕੰਮ ਕਰਨ ਲਈ ਬੁਲਾ ਰਹੇ ਹਨ।


ਇਹ ਵੀ ਪੜ੍ਹੋ : Ludhiana Route Plan: ਲੁਧਿਆਣਾ 'ਚ ਸੂਬਾ ਪੱਧਰੀ ਸਮਾਗਮ ਨੂੰ ਲੈ ਕੇ ਰੂਟ ਪਲਾਨ ਜਾਰੀ; ਇਨ੍ਹਾਂ ਸੜਕਾਂ 'ਤੇ ਜਾਣ ਲਈ ਅੱਜ ਦੇ ਦਿਨ ਲਈ ਕਰੋ ਗੁਰੇਜ਼