Pele Death: ਨਹੀਂ ਰਹੇ ਮਹਾਨ ਫੁੱਟਬਾਲਰ ਪੇਲੇ , 82 ਸਾਲ ਦੀ ਉਮਰ `ਚ ਲਏ ਆਖਰੀ ਸਾਹ
Brazil Football Legend Pele Death news: ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ (Pele Dies) ਦਾ 82 ਸਾਲ ਦੀ ਉਮਰ `ਚ ਦਿਹਾਂਤ ਹੋ ਗਿਆ। ਪੇਲੇ ਕੈਂਸਰ ਨਾਲ ਜੂਝ ਰਹੇ ਸਨ।
Brazil Football Player Pele die news: ਖੇਡ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਦਿਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੇਲੇ ਦੀ ਧੀ ਕੈਲੀ ਨੈਸਸੀਮੈਂਟੋ ਨੇ ਇੰਸਟਾਗ੍ਰਾਮ 'ਤੇ ਕੀਤੀ। ਪੇਲੇ ਕੋਲਨ (Pele die) ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਕੀਮੋਥੈਰੇਪੀ ਦੇ ਇਲਾਜ ਲਈ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਸੀ। ਪੇਲੇ ਨੂੰ ਹਾਲ ਹੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਪਤਾ ਲੱਗਾ ਕਿ ਉਨ੍ਹਾਂ ਨੂੰ ਸਾਹ ਦੀ ਲਾਗ ਵੀ ਸੀ। ਪੇਲੇ ਨੂੰ ਹਰ ਸਮੇਂ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਹ ਤਿੰਨ ਵਾਰ ਵਿਸ਼ਵ ਕੱਪ ਜੇਤੂ ਹੈ।
ਧੀ ਕੈਲੀ ਨੈਸੀਮੈਂਟੋ ਨੇ ਇੰਸਟਾਗ੍ਰਾਮ 'ਤੇ ਲਿਖਿਆ - ਅਸੀਂ ਜੋ ਵੀ ਹਾਂ, ਇਹ ਤੁਹਾਡੇ ਕਾਰਨ ਹਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਇਸ ਦੇ ਨਾਲ ਹੀ ਧੀ ਨੇ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਪੇਲੇ ਹਸਪਤਾਲ ਦੇ ਬੈੱਡ 'ਤੇ ਹੈ ਅਤੇ ਡ੍ਰਿੱਪ 'ਤੇ ਹੈ। ਕੇਲੀ ਨੇ ਤਸਵੀਰ ਦੇ ਨਾਲ ਲਿਖਿਆ, "ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੇ।"
ਇਹ ਵੀ ਪੜ੍ਹੋ: ਰਿਸ਼ਭ ਪੰਤ ਦੀ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ, ਗੰਭੀਰ ਹਾਲਤ ਵਿੱਚ ਹਸਪਤਾਲ 'ਚ ਭਰਤੀ
ਬ੍ਰਾਜ਼ੀਲ ਦੇ ਮਿਨਾਸ ਗੇਰੇਸ ਰਾਜ ਵਿੱਚ ਜਨਮੇ, ਮਹਾਨ ਫੁੱਟਬਾਲਰ ਅਜੇ ਵੀ ਸੇਲੇਕਾਓ (ਬ੍ਰਾਜ਼ੀਲ) ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਉਹਨਾਂ ਨੇ 92 ਮੈਚਾਂ ਵਿੱਚ 77 ਗੋਲ ਕੀਤੇ। ਇੱਕ ਪੇਸ਼ੇਵਰ ਫੁਟਬਾਲਰ ਦੇ ਰੂਪ ਵਿੱਚ, (Brazil Football Player Pele die) ਪੇਲੇ ਨੇ ਕੁੱਲ ਤਿੰਨ ਵਾਰ ਫੀਫਾ ਵਿਸ਼ਵ ਕੱਪ ਜਿੱਤਿਆ (1958, 1962, 1970) ਜੋ ਕਿ ਇੱਕ ਵਿਅਕਤੀਗਤ ਫੁੱਟਬਾਲਰ ਲਈ ਅਜੇ ਵੀ ਇੱਕ ਰਿਕਾਰਡ ਹੈ।
ਪੇਲੇ ਦੀ ਮੌਤ ਫੁੱਟਬਾਲ ਪ੍ਰੇਮੀਆਂ ਲਈ (Brazil Football Player Pele) ਸਦਮੇ ਵਾਂਗ ਹੈ। ਸੋਸ਼ਲ ਮੀਡੀਆ 'ਤੇ ਸਾਰੇ ਪ੍ਰਸ਼ੰਸਕ ਫੁੱਟਬਾਲ ਦੇ ਹੀਰੋ ਨੂੰ ਅੰਤਿਮ ਵਿਦਾਈ ਦੇ ਰਹੇ ਹਨ। ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਮਿਲੀ ਹਾਰ ਦੇ ਬਾਵਜੂਦ ਮੈਚ ਨੂੰ ਯਾਦਗਾਰ ਬਣਾਉਣ ਵਾਲੇ ਫਰਾਂਸੀਸੀ ਫੁੱਟਬਾਲਰ ਕਾਇਲੀਅਨ ਐਮਬਾਪੇ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੌਤ ਦੀ ਖਬਰ ਮਿਲਦੇ ਹੀ ਮੇਸੀ ਨੇ ਵੀ ਪੇਲੇ ਦੀ ਮੌਤ 'ਤੇ ਸੋਗ ਜਤਾਇਆ।